ਸਰਦੀਆਂ ''ਚ ਕੀਤੀ ਗਈ ਬਲੀਚ ਪਹੁੰਚਾ ਸਕਦੀ ਹੈ ਸਕਿਨ ਨੂੰ ਨੁਕਸਾਨ!

01/15/2020 11:37:35 AM


ਜਲੰਧਰ—ਕੁਝ ਔਰਤਾਂ ਦੀ ਸ਼ਿਕਾਇਤ ਹੁੰਦੀ ਹੈ ਕਿ ਸਰਦੀਆਂ ਆਉਂਦੇ ਹੀ ਉਨ੍ਹਾਂ ਦੀ ਸਕਿਨ ਰੁਖੀ ਅਤੇ ਬੇਜਾਨ ਲੱਗਣ ਲੱਗਦੀ ਹੈ। ਕਈ ਵਾਰ ਤਾਂ ਸਕਿਨ ਦਾ ਪੂਰਾ ਧਿਆਨ ਰੱਖਣ ਦੇ ਬਾਵਜੂਦ ਔਰਤਾਂ ਨੂੰ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਤੁਸੀਂ ਵੀ ਇਨ੍ਹੀਂ ਦਿਨੀਂ ਕੁਝ ਅਜਿਹੀਆਂ ਹੀ ਪ੍ਰੇਸ਼ਾਨੀਆਂ 'ਚੋਂ ਲੰਘ ਰਹੀ ਹੋ ਤਾਂ ਆਪਣੀ ਸਕਿਨ ਕੇਅਰ ਰੂਟੀਨ 'ਤੇ ਨਜ਼ਰ ਮਾਰੋ। ਬਲੀਚ ਕਰਨਾ ਹਰ ਮਹਿਲਾ ਨੂੰ ਪਸੰਦ ਹੁੰਦਾ ਹੈ। ਬਲੀਚ ਜਿਥੇ ਚਿਹਰੇ 'ਤੇ ਮੌਜੂਦ ਅਣਚਾਹੇ ਵਾਲ ਲੁਕਾਉਂਦੀ ਹੈ, ਉੱਧਰ ਇਸ ਨੂੰ ਕਰਨ ਨਾਲ ਫੇਸ 'ਤੇ ਇਕ ਵੱਖਰਾ ਨਿਖਾਰ ਦਿਖਾਈ ਦਿੰਦਾ ਹੈ। ਪਰ ਕਿਤੇ ਨਾ ਕਿਤੇ ਸਰਦੀਆਂ 'ਚ ਇਸ ਦੀ ਵਰਤੋਂ ਸਕਿਨ ਨੂੰ ਨੁਕਸਾਨ ਪਹੁੰਚਾ ਸਕਦੀ ਹੈ, ਆਓ ਜਾਣਦੇ ਹਾਂ ਕਿੰਝ...


ਕਿਉਂ ਨਾ ਕਰੀਏ ਬਲੀਚ?
ਇਹ ਗੱਲ ਤਾਂ ਤੁਸੀਂ ਸਭ ਜਾਣਦੇ ਹੋ ਕਿ ਬਲੀਚ ਕਰਦੇ ਸਮੇਂ ਵਰਤੋਂ ਹੋਣ ਵਾਲੇ ਪਾਊਡਰ 'ਚ ਰਸਾਇਣ ਮੌਜੂਦ ਹੁੰਦੇ ਹਨ। ਇਹ ਰਸਾਇਣ ਤੁਹਾਡੀ ਸਕਿਨ ਨੂੰ ਡਰਾਈ ਕਰਨ ਦਾ ਕੰਮ ਕਰਦੇ ਹਨ। ਸਰਦੀਆਂ 'ਚ ਤੁਹਾਡੀ ਸਕਿਨ ਉਂਝ ਵੀ ਕਾਫੀ ਡਰਾਈ ਅਤੇ ਬੇਜਾਨ ਹੁੰਦੀ ਹੈ। ਉਪਰੋਂ ਜੇਕਰ ਤੁਸੀਂ ਲਗਾਤਾਰ ਬਲੀਚ ਕਰੋਗੇ ਤਾਂ ਡਰਾਈਨੈੱਸ ਦੀ ਪ੍ਰੇਸ਼ਾਨੀ ਹੋਰ ਵਧ ਜਾਵੇਗੀ। ਸਰਦੀਆਂ 'ਚ ਰੰਗ ਕਾਲਾ ਹੋਣ ਦੀ ਵਜ੍ਹਾ ਬਲੀਚ ਵੀ ਹੈ। ਅਜਿਹੇ 'ਚ ਕੋਸ਼ਿਸ਼ ਕਰੋ ਕਿਸੇ ਫੰਕਸ਼ਨ ਜਾਂ ਖਾਸ ਮੌਕੇ 'ਤੇ ਹੀ ਸਰਦੀਆਂ 'ਚ ਬਲੀਚ ਕਰੋ। ਰੂਟੀਨ 'ਚ ਜੇਕਰ ਤੁਸੀਂ ਬਲੀਚ ਕਰੋਗੀ ਤਾਂ ਸਕਿਨ 'ਤੇ ਮੌਜੂਦ ਦਾਗ ਹੋਰ ਵੀ ਗਹਿਰੇ ਹੋ ਜਾਣਗੇ।
ਬਲੀਚ ਦੇ ਇਲਾਵਾ ਹੋਰ ਵੀ ਅਜਿਹੀਆਂ ਬਹੁਤ ਚੀਜ਼ਾਂ ਹਨ ਜਿਨ੍ਹਾਂ ਦੇ ਕਾਰਨ ਤੁਹਾਡੀ ਸਕਿਨ ਡਰਾਈ ਹੁੰਦੀ ਹੈ, ਜਿਵੇਂ ਕਿ ਹੀਟਰ...


ਹੀਟਰ ਦੇ ਨੁਕਸਾਨ
ਧੁੱਪ ਨਾ ਨਿਕਲਣ 'ਤੇ ਲੋਕ ਹੀਟਰ ਦੀ ਗਰਮੀ 'ਚ ਬੈਠਣਾ ਪਸੰਦ ਕਰਦੇ ਹਨ। ਪਰ 1 ਘੰਟੇ ਤੋਂ ਜ਼ਿਆਦਾ ਹੀਟਰ ਦੇ ਕੋਲ ਬੈਠਣ ਨਾਲ ਸਕਿਨ ਆਪਣੀ ਨਮੀ ਖੋਹਣ ਲੱਗਦੀ ਹੈ। ਹੀਟਰ 'ਚ ਮੌਜੂਦ ਹਾਨੀਕਾਰਕ ਕਿਰਨਾਂ ਸਕਿਨ ਦੀ ਸਾਫਟਨੈੱਸ ਨੂੰ ਘੱਟ ਕਰਨ ਦਾ ਕੰਮ ਕਰਦੀ ਹੈ।


ਗਰਮ ਪਾਣੀ ਨਾਲ ਨਹਾਉਣਾ
ਗਰਮ ਪਾਣੀ ਨਾਲ ਨਹਾਉਣ ਨਾਲ ਵੀ ਸਕਿਨ ਨੂੰ ਨੁਕਸਾਨ ਪਹੁੰਚਦਾ ਹੈ। ਕੋਸ਼ਿਸ਼ ਕਰੀਏ ਕਿ ਕੋਸੇ ਜਾਂ ਫਿਰ ਤਾਜ਼ੇ ਪਾਣੀ ਨਾਲ ਹੀ ਨਹਾਇਆ ਜਾਵੇ। ਨਹਾਉਣ ਦੇ ਬਾਅਦ ਬਾਡੀ 'ਤੇ ਮਾਇਸਚੁਰਾਈਜ਼ਰ ਲਗਾਉਣਾ ਨਾ ਭੁੱਲੋ। ਇਸ ਨਾਲ ਤੁਹਾਡੀ ਸਕਿਨ ਹਰ ਸਮੇਂ ਸਾਫਟ, ਸ਼ਾਈਨ ਅਤੇ ਗਲੋਇੰਗ ਦਿਸੇਗੀ।
ਇਹ ਤਾਂ ਸਨ ਸਰਦੀਆਂ 'ਚ ਸਕਿਨ ਨੂੰ ਡਰਾਈ ਹੋਣ ਤੋਂ ਬਚਾਉਣ ਦੇ ਕੁਝ ਖਾਸ ਟਿਪਲ। ਇਨ੍ਹਾਂ ਨੂੰ ਅਪਣਾ ਕੇ ਤੁਸੀਂ ਸਰਦੀਆਂ ਦਾ ਭਰਪੂਰ ਆਨੰਦ ਲੈ ਸਕਦੇ ਹੋ।

Aarti dhillon

This news is Content Editor Aarti dhillon