ਬੁੱਲ੍ਹਾਂ ਦਾ ਕਾਲਾਪਨ ਇਕ ਹੀ ਵਾਰ ''ਚ ਹੋਵੇਗਾ ਗਾਇਬ

02/06/2020 3:18:01 PM

ਜਲੰਧਰ—ਕਾਲੇ ਬੁੱਲ੍ਹਾਂ ਦੀ ਸਮੱਸਿਆ ਅੱਜ ਕੱਲ ਔਰਤਾਂ 'ਚ ਆਮ ਦੇਖਣ ਨੂੰ ਮਿਲੀ ਹੈ। ਇਸ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਕਿ ਤਣਾਅ ਲੈਣਾ, ਸਰੀਰ 'ਚ ਖੂਨ ਦੀ ਕਮੀ, ਠੀਕ ਤਰ੍ਹਾਂ ਨੀਂਦ ਨਾ ਲੈਣਾ ਅਤੇ ਸਭ ਤੋਂ ਵੱਡਾ ਕਾਰਨ ਤੰਬਾਕੂ ਜਾਂ ਫਿਰ ਸਿਗਰੇਟ ਦੀ ਵਰਤੋਂ ਕਰਨੀ। ਪਰ ਜੇਕਰ ਇਨ੍ਹਾਂ ਸਭ ਤੋਂ ਦੂਰ ਰਹਿਣ ਦੇ ਬਾਵਜੂਦ ਤੁਹਾਡੇ ਬੁੱਲ੍ਹ ਕਾਲੇ ਹਨ ਤਾਂ ਤੁਸੀਂ ਇਕ ਘਰੇਲੂ ਟਿਪਸ ਦੀ ਮਦਦ ਨਾਲ ਇਸ ਤੋਂ ਛੁਟਕਾਰਾ ਪਾ ਸਕਦੀ ਹੋ। ਆਓ ਜਾਣਦੇ ਹਾਂ ਉਸ ਘਰੇਲੂ ਨੁਸਖੇ ਦੇ ਬਾਰੇ 'ਚ ਵਿਸਤਾਰ ਨਾਲ...

PunjabKesari
ਤੁਸੀਂ ਲੈਣਾ ਹੈ ਅੱਧਾ ਨਿੰਬੂ। ਨਿੰਬੂ ਦੇ ਉਪਰ ਲਗਾਓ ਬਾਰੀਕ ਪੀਸੀ ਹੋਈ ਚੀਨੀ। ਤੁਸੀਂ ਬੂਰਾ ਚੀਨੀ ਨਹੀਂ ਲੈਣੀ ਸਗੋਂ ਚੀਨੀ ਨੂੰ ਹਲਕੇ ਹੱਥਾਂ ਨਾਲ ਕੁੱਟ ਕੇ ਹਲਕਾ ਬਾਰੀਕ ਕਰ ਲੈਣਾ ਹੈ। ਉਸ ਦੇ ਬਾਅਦ ਨਿੰਬੂ ਦੇ ਉੱਪਰ ਬਾਰੀਕ ਚੀਨੀ ਲਗਾ ਕੇ ਹਲਕੇ ਹੱਥਾਂ ਨਾਲ ਬੁੱਲ੍ਹਾਂ 'ਤੇ ਰਗੜੋ। ਅਜਿਹਾ ਤੁਹਾਨੂੰ ਸਿਰਫ 2 ਮਿੰਟ ਤੱਕ ਕਰਨਾ ਹੈ। ਨਿੰਬੂ 'ਚ ਮੌਜੂਦ ਲੈਕਟਿਕ ਐਸਿਡ ਬੁੱਲ੍ਹਾਂ ਨੂੰ ਬਹੁਤ ਛੇਤੀ ਡਰਾਈ ਕਰ ਸਕਦੇ ਹਨ ਅਜਿਹੇ 'ਚ ਇਸ ਤੋਂ ਬਚਣ ਲਈ ਸ਼ੁਰੂਆਤ ਘੱਟ ਤੋਂ ਘੱਟ ਸਮੇਂ ਲਈ ਇਸ ਦੀ ਵਰਤੋਂ ਕਰੋ। ਹੌਲੀ-ਹੌਲੀ ਤੁਸੀਂ ਇਸ ਦਾ ਸਮਾਂ ਵਧਾ ਸਕਦੇ ਹੋ।

PunjabKesari
—ਇਸ ਟਿਪਸ ਨੂੰ ਅਪਣਾਉਣ ਤੋਂ ਬਾਅਦ ਬੁੱਲ੍ਹਾਂ 'ਤੇ ਕਿਸੀਂ ਚੰਗੀ ਕੰਪਨੀ ਦਾ ਲਿਪ ਬਾਮ ਜਾਂ ਵੈਸਲੀਨ ਅਪਲਾਈ ਕਰੋ।
—ਹਰ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਨਾਰੀਅਲ ਤੇਲ ਦੇ ਨਾਲ ਬੱਲ੍ਹਾਂ ਦੀ ਮਾਲਿਸ਼ ਕਰੋ।
—ਹਫਤੇ 'ਚ ਦੋ ਤੋਂ ਤਿੰਨ ਵਾਰ ਬੁੱਲ੍ਹਾਂ ਨੂੰ ਸ਼ਹਿਦ ਅਤੇ ਗੁਲਾਬ ਜਲ ਮਿਕਸ ਕਰਕੇ ਲਗਾਓ।
—ਰਾਤ ਦੇ ਸਮੇਂ ਮੇਕਅਪ ਅਪਲਾਈ ਕਰਕੇ ਸੌਣ ਦੀ ਗਲਤੀ ਨਾ ਕਰੋ।


Aarti dhillon

Content Editor

Related News