ਅੱਖਾਂ ਦੇ ਕਾਲੇ ਘੇਰੇ ਇੰਝ ਕਰੋ ਗਾਇਬ?

02/07/2020 12:23:01 PM

ਜਲੰਧਰ—ਅੱਖਾਂ ਦੇ ਹੇਠਾਂ ਕਾਲੇ ਘੇਰੇ ਹੋਣ ਦੀ ਸਮੱੱਸਿਆ ਅੱਜ ਕੱਲ ਲੋਕਾਂ 'ਚ ਆਮ ਦੇਖਣ ਨੂੰ ਮਿਲ ਰਹੀ ਹੈ। ਇਹ ਪ੍ਰੇਸ਼ਾਨੀ ਮੁੱਖ ਰੂਪ ਨਾਲ ਔਰਤਾਂ 'ਚ ਦੇਖਣ ਨੂੰ ਮਿਲਦੀ ਹੈ। ਅਜਿਹੇ 'ਚ ਆਪਣੀ ਡੇਲੀ ਰੂਟੀਨ ਦਾ ਚੰਗੀ ਤਰ੍ਹਾਂ ਧਿਆਨ ਨਾ ਰੱਖਣ ਨਾਲ ਸਕਿਨ 'ਚ ਗੰਦਗੀ ਜਮ੍ਹਾ ਹੋ ਜਾਂਦੀ ਹੈ। ਨਾਲ ਹੀ ਦੇਰ ਰਾਤ ਤੱਕ ਨਾ ਸੌਣਾ, ਤਣਾਅ ਅਤੇ ਥਕਾਵਟ ਹੋਣਾ, ਪੌਸ਼ਟਿਕ ਚੀਜ਼ਾਂ ਦੀ ਵਰਤੋਂ ਨਾ ਕਰਨ ਨਾਲ ਇਸ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਤਾਂ ਚੱਲੋ ਅੱਜ ਅਸੀਂ ਜਾਣਦੇ ਹਾਂ ਡਾਰਕ ਸਰਕਲ ਹੋਣ ਦੇ ਪਿੱਛੇ ਲੁੱਕੇ ਕਾਰਨ ਦੇ ਨਾਲ-ਨਾਲ ਇਸ ਤੋਂ ਬਚਣ ਦੇ ਉਪਾਵਾਂ ਦੇ ਬਾਰੇ 'ਚ...

PunjabKesari
ਅੱਖਾਂ ਦੇ ਹੇਠਾਂ ਪਏ ਕਾਲੇ ਘੇਰੇ ਦਾ ਕਾਰਨ
—ਕੰਮ ਦਾ ਜ਼ਿਆਦਾ ਬੋਝ ਲੈਣ ਨਾਲ ਅੱਖਾਂ ਨੂੰ ਡਾਰਕ ਸਰਕਲ ਦੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਦੇਰ ਰਾਤ ਤੱਕ ਜਾਗਣ ਅਤੇ ਪੂਰੀ ਨੀਂਦ ਨਾ ਲੈਣ ਨਾ ਸਕਿਨ ਪੀਲੀ ਪੈਣ ਲੱਗਦੀ ਹੈ ਜਿਸ ਕਾਰਨ ਡਾਰਕ ਸਰਕਲ ਸਾਫ ਦਿਖਾਈ ਦੇਣ ਲੱਗਦੇ ਹਨ।
—ਚਾਹ ਅਤੇ ਕੌਫੀ ਦੀ ਵਰਤੋਂ ਕਰਨ ਨਾਲ ਵੀ ਡਾਰਕ ਸਰਕਲ ਦੀ ਸਮੱਸਿਆ ਹੁੰਦੀ ਹੈ।
—ਬਿਨ੍ਹਾਂ ਮੇਕਅਪ ਉਤਾਰੇ ਸੌਣ ਨਾਲ ਸਾਰੀ ਰਾਤ ਚਿਹਰੇ 'ਤੇ ਗੰਦਗੀ ਜਮ੍ਹਾ ਰਹਿੰਦੀ ਹੈ ਤਾਂ ਅੱਖਾਂ ਦੇ ਹੇਠਾਂ ਕਾਲੇ ਘੇਰੇ ਹੋਣ ਦਾ ਕਾਰਨ ਬਣਦੀ ਹੈ।
—ਗਰਭਅਵਸਥਾ ਅਤੇ ਪੀਰੀਅਡ ਦੇ ਸਮੇਂ ਸਰੀਰ ਦੇ ਅੰਦਰ ਹਾਰਮੋਨਲ ਬਦਲਣ ਕਾਰਨ ਡਾਰਕ ਸਰਕਲ ਹੁੰਦੇ ਹਨ।

PunjabKesari
ਅੱਖਾਂ ਦੇ ਹੇਠਾਂ ਕਾਲੇ ਘੇਰੇ ਤੋਂ ਬਚਣ ਦੇ ਉਪਾਅ
—ਸੌਣ ਤੋਂ ਪਹਿਲਾਂ ਮੇਕਅਪ ਨੂੰ ਚੰਗੀ ਤਰ੍ਹਾਂ ਨਾਲ ਸਾਫ ਕਰੋ।
—ਕਾਟਨ ਨੂੰ ਗੁਲਾਬ ਜਲ 'ਚ ਡੁੱਬੋ ਕੇ ਥੋੜ੍ਹੀ ਦੇਰ ਅੱਖਾਂ 'ਤੇ ਰੱਖੋ।
—ਗ੍ਰੀਨ ਟੀ ਬੈਗ ਨੂੰ ਅੱਖਾਂ ਦੇ ਉੱਪਰ 5-10 ਮਿੰਟ ਰੱਖਣ ਨਾਲ ਕਾਲੇ ਘੇਰੇ ਅਤੇ ਥਕਾਣ ਤੋਂ ਰਾਹਤ ਮਿਲਦੀ ਹੈ।
—ਵਿਟਾਮਿਨ ਈ-ਕੈਪਸੂਲ ਦੀ ਜੈੱਲ ਨਾਲ 5-6 ਮਿੰਟ ਅੱਖਾਂ ਦੀ ਮਾਲਿਸ਼ ਕਰੋ।
ਸੌਣ ਦਾ ਸਮਾਂ ਤੈਅ ਕਰੋ ਅਤੇ ਰੋਜ਼ਾਨਾ 7-8 ਘੰਟਿਆਂ ਦੀ ਨੀਂਦ ਲਓ।
—ਰੋਜ਼ਾਨਾ ਸਵੇਰੇ 25-30 ਮਿੰਟ ਯੋਗ ਕਰਨ ਨਾਲ ਕਾਲੇ ਘੇਰੇ ਘੱਟ ਹੋਣ ਦੇ ਨਾਲ ਚਿਹਰੇ 'ਤੇ ਗਲੋ ਆਉਂਦਾ ਹੈ। ਤੁਸੀਂ ਥੋੜ੍ਹੀ ਦੇਰ ਧਿਆਨ ਲਗਾ ਸਕਦੇ ਹੋ ਅਤੇ ਸੂਰਜ ਨਮਸਕਾਰ ਵੀ ਕਰ ਸਕਦੇ ਹੋ।
—ਖਾਣੇ 'ਚ ਹਰੀਆਂ ਸਬਜ਼ੀਆਂ, ਦਾਲਾਂ, ਜੂਸ ਅਤੇ ਸਾਬਤ ਅਨਾਜ ਆਦਿ ਪੌਸ਼ਟਿਕ ਚੀਜ਼ਾਂ ਦੀ ਵਰਤੋਂ ਕਰੋ।


Aarti dhillon

Content Editor

Related News