ਗਰਮੀਆਂ ''ਚ ਗੁੰਦ ਕਤੀਰਾ ਖਾਣਾ ਹੈ ਲਾਭਕਾਰੀ

04/14/2017 10:24:40 AM

ਜਲੰਧਰ— ਗੁੰਦ ਕਤੀਰਾ ਚਿੱਟੇ ਅਤੇ ਪੀਲੇ ਰੰਗ ਦੇ ਠੋਸ ਟੁੱਕੜੇ ਹੁੰਦੇ ਹਨ, ਜਿਨ੍ਹਾਂ ਨੂੰ ਪਾਣੀ ''ਚ ਭਿਓਂ ਕੇ ਰੱਖਣ ਨਾਲ ਉਹ ਨਰਮ ਹੋ ਜਾਂਦੇ ਹਨ। ਇਸ ਦੀ ਤਾਸੀਰ ਬਹੁਤ ਠੰਡੀ ਹੁੰਦੀ ਹੈ। ਇਸ ਲਈ ਗਰਮੀਆਂ ''ਚ ਇਸ ਨੂੰ ਖਾਣ ਨਾਲ ਸਰੀਰ ਨੂੰ ਫਾਇਦਾ ਹੁੰਦਾ ਹੈ। ਗੁੰਦ ਕਤੀਰੇ ਨੂੰ ਨਿੰਬੂ ਪਾਣੀ ਜਾਂ ਦੁੱਧ ''ਚ ਪਾ ਕੇ ਖਾਣਾ ਚਾਹੀਦਾ ਹੈ। ਅੱਜ ਅਸੀਂ ਤੁਹਾਨੂੰ ਗੁੰਦ ਕਤੀਰਾ ਖਾਣ ਦੇ ਫਾਇਦਿਆਂ ਬਾਰੇ ਦੱਸ ਰਹੇ ਹਾਂ।
1. ਗਰਮੀ ਅਤੇ ਜਲਨ
ਗਰਮੀ ਦੇ ਮੌਸਮ ''ਚ ਅਕਸਰ ਹੱਥਾਂ-ਪੈਰਾਂ ''ਚ ਜਲਨ ਸ਼ੁਰੂ ਹੋ ਜਾਂਦੀ ਹੈ। ਇਸ ਲਈ ਗੁੰਦ ਕਤੀਰੇ ਨੂੰ ਪੂਰੀ ਰਾਤ ਪਾਣੀ ''ਚ ਭਿਓਂ ਕੇ ਰੱਖੋ, ਜਿਸ ਨਾਲ ਇਹ ਸਵੇਰ ਤੱਕ ਫੁਲ ਜਾਂਦਾ ਹੈ। ਇਸ ਨੂੰ ਸ਼ਰਬਤ ਜਾਂ ਨਿੰਬੂ ਪਾਣੀ ''ਚ ਪਾ ਕੇ ਖਾਣ ਨਾਲ ਸਰੀਰ ਦੀ ਗਰਮੀ ਦੂਰ ਹੁੰਦੀ ਹੈ। ਦਿਨ ''ਚ ਦੋ ਵਾਰੀ ਇਸ ਨੂੰ ਜ਼ਰੂਰ ਖਾਣਾ ਚਾਹੀਦਾ ਹੈ।
2. ਮੂੰਹ ਦੇ ਛਾਲੇ
ਗਰਮੀਆਂ ''ਚ ਅਕਸਰ ਕੁਝ ਗਰਮ ਜਾਂ ਮਸਾਲੇਦਾਰ ਖਾਣ ਕਾਰਨ ਜੀਭ ''ਤੇ ਛਾਲੇ ਪੈ ਜਾਂਦੇ ਹਨ। ਅਜਿਹੀ ਸਥਿਤੀ ''ਚ ਗੁੰਦ ਕਤੀਰੇ ਖਾਣਾ ਚਾਹੀਦਾ ਹੈ।
3. ਔਰਤ ਰੋਗ
ਗੁੰਦ ਕਤੀਰਾ ਖਾਣ ਨਾਲ ਔਰਤਾਂ ਦੀਆਂ ਕਈ ਸਮੱਸਿਆਵਾਂ ਠੀਕ ਹੁੰਦੀਆਂ ਹਨ। ਇਸ ਨਾਲ ਮਾਹਵਾਰੀ ਦੀ ਅਤੇ ਲਿਊਕੋਰੀਆ ਵਰਗੀਆਂ ਪਰੇਸ਼ਾਨੀਆਂ ਦੂਰ ਹੁੰਦੀਆਂ ਹਨ। ਇਸ ਲਈ ਔਰਤਾਂ ਨੂੰ ਗੁੰਦ ਕਤੀਰਾ ਅਤੇ ਮਿਸ਼ਰੀ ਨੂੰ ਬਰਾਬਰ ਮਾਤਰਾ ''ਚ ਲੈ ਕੇ ਪੀਸ ਲੈਣਾ ਚਾਹੀਦਾ ਹੈ ਅਤੇ ਰੋਜ਼ਾਨਾ ਕੱਚੇ ਦੁੱਧ ਨਾਲ ਇਸ ਨੂੰ ਖਾਣਾ ਚਾਹੀਦਾ ਹੈ।
4. ਮੂਤਰ ਰੋਗ
ਸਰੀਰ ''ਚ ਗਰਮੀ ਕਾਰਨ ਮੂਤਰ ਰੋਗ ਹੋ ਜਾਂਦਾ ਹੈ। ਇਸ ਕਾਰਨ ਪੇਸ਼ਾਬ ਕਰਨ ਸਮੇਂ ਜਲਨ ਹੁੰਦੀ ਹੈ ਜਾਂ ਮੂਤਰ ਦਾ ਰੰਗ ਪੀਲਾ ਹੋ ਜਾਂਦਾ ਹੈ। ਗੁੰਦ ਕਤੀਰਾ ਨੂੰ ਨਿੰਬੂ ਪਾਣੀ ''ਚ ਪਾ ਕੇ ਖਾਣ ਨਾਲ ਇਹ ਸਮੱਸਿਆ ਦੂਰ ਹੁੰਦੀ ਹੈ।
5.  ਟੋਂਸਿਲ
ਗਰਮੀਆਂ ''ਚ ਜਿਆਦਾ ਗਰਮ ਚੀਜ਼ਾਂ ਖਾਣ ਕਾਰਨ ਗਲੇ ''ਚ ਟੋਂਸਿਲ ਹੋ ਜਾਂਦੇ ਹਨ, ਜਿਸ ਕਾਰਨ ਕਾਫੀ ਪਰੇਸ਼ਾਨੀ ਹੁੰਦੀ ਹੈ। ਇਸ ਦੇ ਇਲਾਜ ਲਈ ਪਾਣੀ ''ਚ ਭਿੱਜੇ ਗੁੰਦ ਕਤੀਰੇ ਨੂੰ ਸ਼ਰਬਤ ''ਚ ਪਾ ਕੇ ਪੀਣਾ ਚਾਹੀਦਾ ਹੈ।