Beauty Tips: ਹੱਥਾਂ ਦੀ ਖੁਸ਼ਕੀ ਤੋਂ ਨਿਜ਼ਾਤ ਦਿਵਾਉਣਗੇ ਇਹ ਟਿਪਸ, ਸਰਦੀਆਂ ''ਚ ਜ਼ਰੂਰ ਅਪਣਾਓ

11/14/2021 4:14:44 PM

ਨਵੀਂ ਦਿੱਲੀ- ਹੱਥਾਂ ਦੀ ਖੁਸ਼ਕੀ ਜਾਂ ਚਮੜੀ ਦਾ ਉਤਰਣਾ ਇੱਕ ਆਮ ਸਮੱਸਿਆ ਹੈ। ਪਾਣੀ ਦੀ ਘਾਟ ਹੱਥਾਂ ਦੀ ਚਮੜੀ ਦਾ ਸਭ ਤੋਂ ਵੱਡਾ ਕਾਰਨ ਹੈ। ਇਸ ਤੋਂ ਇਲਾਵਾ ਧੁੱਪ ਵਿਚ ਬਹੁਤ ਜ਼ਿਆਦਾ ਸਫ਼ਰ ਕਰਨ ਵਾਲੇ ਲੋਕਾਂ ਦੀ ਚਮੜੀ ਵਧੇਰੇ ਸੁੱਕਣੀ ਸ਼ੁਰੂ ਹੋ ਜਾਂਦੀ ਹੈ, ਕਿਉਂਕਿ ਚਮੜੀ ਖੁਸ਼ਕ ਹੋ ਜਾਂਦੀ ਹੈ। ਸਰਦੀਆਂ ਦੇ ਮੌਸਮ ’ਚ ਚਮੜੀ ਨਾਲ ਸਬੰਧਿਤ ਅਜਿਹੀਆਂ ਸਮੱਸਿਆਵਾਂ ਵੇਖੀਆਂ ਜਾਂਦੀਆਂ ਹਨ। ਹੱਥਾਂ ਦੀ ਚਮੜੀ ਨੂੰ ਬਚਾਉਣ ਲਈ ਕੁਝ ਅਜਿਹੇ ਸੁਝਾਅ ਹਨ, ਜਿਨ੍ਹਾਂ ਦੀ ਮਦਦ ਨਾਲ ਤੁਸੀਂ ਆਪਣੇ ਹੱਥਾਂ ਨੂੰ ਸੁੰਦਰ, ਨਰਮ ਅਤੇ ਕੋਮਲ ਬਣਾ ਸਕਦੇ ਹੋ।


ਹੱਥਾਂ ਦੀ ਚਮੜੀ ਲਈ ਸੁਝਾਅ:
. ਕੈਸਟਰ ਤੇਲ, ਨਿੰਬੂ ਦਾ ਰਸ ਅਤੇ ਚੀਨੀ ਦਾ ਮਿਸ਼ਰਣ ਬਣਾਓ ਅਤੇ ਇਸ ਨੂੰ ਹਥੇਲੀਆਂ ‘ਤੇ ਲਗਾਓ। ਉਸ ਦੀ ਮਦਦ ਨਾਲ ਤੁਹਾਡੀਆਂ ਹਥੇਲੀਆਂ ਦੀ ਖ਼ੁਸ਼ਕ ਚਮੜੀ ਝੜ ਜਾਵੇਗੀ ਅਤੇ ਤੁਹਾਡੇ ਹੱਥ ਨਰਮ ਅਤੇ ਕੋਮਲ ਹੋ ਜਾਣਗੇ।
. ਹੱਥਾਂ ‘ਤੇ ਮੱਖਣ ਦੀ ਮਾਲਸ਼ ਕਰਨ ਤੋਂ ਬਾਅਦ ਵੀ ਚਮੜੀ ਨਰਮ ਹੋਵੇਗੀ ਅਤੇ ਇਸ ਦਾ ਫੱਟਣਾ ਵੀ ਬੰਦ ਹੋ ਜਾਵੇਗਾ।
. ਇੱਕ ਕੌਲੀ ਵਿਚ ਦੋ ਚਮਚੇ ਨਿੰਬੂ ਦਾ ਰਸ, ਇੱਕ ਚਮਚਾ ਗਲਿਸਰੀਨ ਅਤੇ ਇੱਕ ਕੱਪ ਉਬਲਿਆ ਹੋਇਆ ਦੁੱਧ ਮਿਲਾਓ ਅਤੇ ਚੰਗੀ ਤਰ੍ਹਾਂ ਮਿਕਸ ਕਰੋ। ਇਸ ਨੂੰ ਅੱਧੇ ਘੰਟੇ ਲਈ ਆਪਣੇ ਹੱਥਾਂ ‘ਤੇ ਮਾਲਸ਼ ਕਰੋ। ਇਸ ਤਰੀਕੇ ਨੂੰ ਰੋਜ਼ਾਨਾ ਜਾਰੀ ਰੱਖੋ।


. ਚਮੜੀ ਦੀ ਸੁਰੱਖਿਆ ਲਈ ਟਮਾਟਰ ਬਹੁਤ ਲਾਹੇਵੰਦ ਹੈ। ਇੱਕ ਕਟੋਰੇ ਵਿਚ ਬਰਾਬਰ ਟਮਾਟਰ ਦਾ ਰਸ, ਗਲਿਸਰੀਨ ਅਤੇ ਨਿੰਬੂ ਦੇ ਰਸ ਨਾਲ ਸਾਰੀਆਂ ਸਮੱਗਰੀਆਂ ਨੂੰ ਚੰਗੀ ਤਰ੍ਹਾਂ ਮਿਲਾਓ। ਮਿਸ਼ਰਣ ਤਿਆਰ ਹੋਣ ਤੋਂ ਬਾਅਦ ਇਸ ਦੀ ਹੱਥਾਂ ‘ਤੇ ਚੰਗੀ ਤਰ੍ਹਾਂ ਮਾਲਸ਼ ਕਰੋ। ਇਸ ਤਰ੍ਹਾਂ ਤੁਹਾਡੇ ਹੱਥ ਨਰਮ ਹੋ ਜਾਣਗੇ।
. ਬਦਾਮ ਅਤੇ ਜੈਤੂਨ ਦੇ ਤੇਲ ਦੀ ਬਰਾਬਰ ਮਾਤਰਾ ਆਪਣੇ ਹੱਥ ‘ਤੇ ਲਗਾਓ ਅਤੇ 10-15 ਮਿੰਟ ਬਾਅਦ ਕੌਸੇ ਪਾਣੀ ਨਾਲ ਹੱਥ ਧੋ ਲਓ। ਜੈਤੂਨ ਦੇ ਤੇਲ ਵਿਚ ਮੌਜੂਦ ਵਿਟਾਮਿਨ-ਈ ਤੁਹਾਡੇ ਹੱਥਾਂ ਨੂੰ ਰੁੱਖਾ ਹੋਣ ਤੋਂ ਬਚਾਉਂਦਾ ਹੈ।

Aarti dhillon

This news is Content Editor Aarti dhillon