Beauty Tips:ਗਰਮੀਆਂ 'ਚ ਪਰਫਿਊਮ ਦੀ ਖ਼ੁਸ਼ਬੂ ਰਹੇਗੀ ਲੰਬੇ ਸਮੇਂ ਤੱਕ ਬਰਕਰਾਰ,ਅਪਣਾਓ ਇਹ ਨੁਕਤੇ

06/10/2022 3:28:12 PM

ਨਵੀਂ ਦਿੱਲੀ: ਗਰਮੀਆਂ ’ਚ ਜ਼ਿਆਦਾ ਪਸੀਨਾ ਆਉਣ ਦੀ ਸਮੱਸਿਆ ਇਕ ਆਮ ਗੱਲ ਹੈ ਪਰ ਕਈ ਲੋਕਾਂ ਨੂੰ ਪਸੀਨੇ ਤੋਂ ਬਦਬੂ ਆਉਣ ਦੀ ਸ਼ਿਕਾਇਤ ਰਹਿੰਦੀ ਹੈ। ਅਜਿਹੇ ’ਚ ਲੜਕੀਆਂ ਅਤੇ ਲੜਕੇ ਇਸ ਤੋਂ ਬਚਣ ਲਈ ਬਾਡੀ ਸਪ੍ਰੇਅ ਜਾਂ ਪਰਫਿਊਮ ਲਗਾਉਂਦੇ ਹਨ। ਇਹ ਸਰੀਰ ਨੂੰ ਖ਼ੁਸ਼ਬੂ ਦੇ ਨਾਲ ਤਾਜ਼ਾ ਮਹਿਸੂਸ ਕਰਵਾਉਣ ’ਚ ਮਦਦ ਕਰਦੇ ਹਨ ਪਰ ਹਮੇਸ਼ਾ ਇਸ ਦੀ ਖ਼ੁਸ਼ਬੂ ਕੁਝ ਹੀ ਦੇਰ ’ਚ ਖ਼ਤਮ ਹੋ ਜਾਂਦੀ ਹੈ। ਭਾਵੇਂ ਹੀ ਪਰਫਿਊਮ ਕਿੰਨਾ ਵੀ ਮਹਿੰਗੇ ਬ੍ਰਾਂਡ ਦਾ ਹੋਵੇ। ਅਸਲ ’ਚ ਇਸ ਦੇ ਪਿੱਛੇ ਦਾ ਕਾਰਨ ਪਰਫਿਊਮ ਨਹੀਂ ਸਗੋਂ ਤੁਹਾਡਾ ਲਗਾਉਣ ਦਾ ਗ਼ਲਤ ਤਰੀਕਾ ਹੁੰਦਾ ਹੈ। 
ਜੀ ਹਾਂ ਗ਼ਲਤ ਤਰੀਕੇ ਨਾਲ ਪਰਫਿਊਮ ਅਤੇ ਬਾਡੀ ਸਪ੍ਰੇਅ ਦੀ ਵਰਤੋਂ ਕਰਨ ਨਾਲ ਇਸ ਦੀ ਖ਼ੁਸ਼ਬੂ ਲੰਬੇ ਸਮੇਂ ਤੱਕ ਨਹੀਂ ਰਹਿੰਦੀ ਹੈ। ਅਜਿਹੇ ’ਚ ਜੇਕਰ ਤੁਸੀਂ ਵੀ ਇਸ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਚੱਲੋ ਅੱਜ ਅਸੀਂ ਤੁਹਾਨੂੰ ਕੁਝ ਟਿਪਸ ਦੱਸਦੇ ਹਨ ਇਨ੍ਹਾਂ ਦੀ ਮਦਦ ਨਾਲ ਤੁਸੀਂ ਲੰਬੇ ਸਮੇਂ ਤੱਕ ਇਸ ਦੀ ਖ਼ੁਸ਼ਬੂ ਮਹਿਸੂਸ ਕਰ ਪਾਓਗੇ।

PunjabKesari
ਪਰਫਿਊਮ ਦੀ ਬੋਤਲ ਜ਼ਿਆਦਾ ਹਿਲਾਉਣ ਤੋਂ ਬਚੋ
ਆਮ ਤੌਰ ’ਤੇ ਲੋਕ ਪਰਫਿਊਮ ਦੀ ਬੋਤਲ ਨੂੰ ਹਿਲਾ ਕੇ ਵਰਤੋਂ ਕਰਦੇ ਹਨ ਪਰ ਅਜਿਹਾ ਕਰਨ ਗ਼ਲਤ ਹੈ। ਇਸ ਨੂੰ ਹਮੇਸ਼ਾ ਆਰਾਮ ਨਾਲ ਚੁੱਕ ਕੇ ਲਗਾਉਣਾ ਚਾਹੀਦਾ ਹੈ। ਨਾਲ ਹੀ ਪਰਫਿਊਮ ਦੀ ਬੋਤਲ ਨੂੰ ਹਮੇਸ਼ਾ ਸਿੱਧਾ ਰੱਖਣਾ ਚਾਹੀਦਾ ਹੈ। ਇਸ ਨਾਲ ਇਸ ਦੀ ਕੁਆਲਿਟੀ ਅਤੇ ਖ਼ੁਸ਼ਬੂ ਲੰਬੇ ਸਮੇਂ ਤੱਕ ਬਰਕਰਾਰ ਰਹੇਗੀ। 
ਪੈਟਰੋਲੀਅਮ ਜੈਲੀ ਆਵੇਗੀ ਕੰਮ
ਪਰਫਿਊਮ ਲਗਾਉਣ ਤੋਂ ਪਹਿਲਾਂ ਆਪਣੇ ਪਲੱਸ ਪੁਆਇੰਟ ਭਾਵ ਗੁੱਟ, ਧੋਣ ਅਤੇ ਸਰੀਰ ਦੇ ਅੰਦਰੂਨੀ ਹਿੱਸਿਆਂ ’ਤੇ ਪੈਟਰੋਲੀਅਮ ਜੈਲੀ ਲਗਾਓ। ਇਸ ਨਾਲ ਪਰਫਿਊਮ ਦੀ ਖ਼ੁਸ਼ਬੂ ਲੰਬੇ ਸਮੇਂ ਤੱਕ ਟਿਕੀ ਰਹੇਗੀ। 
ਹੇਅਰ ਬਰੱਸ਼ ’ਤੇ ਸਪੇ੍ਰਅ ਕਰਨ ਨਾਲ ਬਣੇਗਾ ਕੰਮ
ਵਾਲ਼ਾਂ ਨੂੰ ਕੰਘੀ ਕਰਨ ਤੋਂ ਪਹਿਲੇ ਹੇਅਰ ਬਰੱਸ਼ ’ਤੇ ਪਰਫਿਊਮ ਨਾਲ ਸਪ੍ਰੇਅ ਕਰੋ। ਫਿਰ ਵਾਲ਼ਾਂ ਦੀ ਕੰਘੀ ਕਰੋ। ਇਸ ਨਾਲ ਵਾਲ਼ ਲੰਬੇ ਸਮੇਂ ਤੱਕ ਮਹਿਕਦੇ ਰਹਿਣਗੇ। 

PunjabKesari
ਮਾਇਸਚੁਰਾਈਜ਼ਰ ਜ਼ਰੂਰੀ
ਲੰਬੇ ਸਮੇਂ ਤੱਕ ਪਰਫਿਊਮ ਦੀ ਖ਼ੁਸ਼ਬੂ ਨੂੰ ਬਰਕਰਾਰ ਰੱਖਣ ਲਈ ਇਸ ਨੂੰ ਲਗਾਉਣ ਤੋਂ ਪਹਿਲੇ ਮਾਇਸਚੁਰਾਈਜ਼ਰ ਕਰੋ। ਇਸ ਨਾਲ ਤੁਸੀਂ ਲੰਬੇ ਸਮੇਂ ਤੱਕ ਮਹਿਕਦੇ ਰਹੋਗੇ।
ਹੱਥਾਂ ਦੇ ਗੁੱਟਾਂ ਨੂੰ ਆਪਸ ’ਚ ਰਗੜਣਾ ਗ਼ਲਤ 
ਹਮੇਸ਼ਾ ਲੋਕ ਪਰਫਿਊਮ ਲਗਾ ਕੇ ਦੋਵਾਂ ਗੁੱਟਾਂ ਨੂੰ ਆਪਸ ’ਚ ਰਗੜਦੇ ਹਨ ਪਰ ਅਜਿਹਾ ਕਰਨ ਤੋਂ ਬਚਣਾ ਚਾਹੀਦਾ ਹੈ। ਅਸਲ ’ਚ ਇਸ ਨਾਲ ਪਰਫਿਊਮ ਦੀ ਖ਼ੁਸ਼ਬੂ ਜਲਦ ਉੱਡ ਜਾਂਦੀ ਹੈ। 
ਪਰਫਿਊਮ ਨੂੰ ਬਾਥਰੂਮ ’ਚ ਨਾ ਰੱਖੋ
ਜੇਕਰ ਤੁਸੀਂ ਪਰਫਿਊਮ ਨੂੰ ਬਾਥਰੂਮ ’ਚ ਸਟੋਰ ਕਰਦੇ ਹੋ ਤਾਂ ਆਪਣੀ ਇਸ ਆਦਤ ਨੂੰ ਬਦਲ ਲਓ। ਅਸਲ ’ਚ ਉਥੇ ਮੌਜੂਦ ਨਮੀ ਨਾਲ ਪਰਫਿਊਮ ਦੀ ਖ਼ੁਸ਼ਬੂ ਉੱਡ ਜਾਂਦੀ ਹੈ। ਅਜਿਹੇ ’ਚ ਕੁਝ ਹੀ ਘੰਟਿਆਂ ’ਚ ਇਸ ਦਾ ਅਸਰ ਖ਼ਤਮ ਹੋ ਜਾਂਦਾ ਹੈ।

PunjabKesari
ਪਰਫਿਊਮ ਦੀ ਖਾਲੀ ਬੋਤਲ ਦੀ ਇੰਝ ਕਰੋ ਵਰਤੋਂ
ਪਰਫਿਊਮ ਦੀ ਖਾਲੀ ਹੋਈ ਬੋਤਲ ’ਚ ਥੋੜ੍ਹਾ ਜਿਹਾ ਲੋਸ਼ਨ ਜਾਂ ਮਾਇਸਚੁਰਾਈਜ਼ਰ ਪਾਓ। ਫਿਰ ਇਸ ਨੂੰ ਵਰਤੋਂ ਕਰਨ ਨਾਲ ਤੁਸੀਂ ਆਪਣੇ ਪਸੰਦੀਦਾ ਪਰਫਿਊਮ ਫ਼ਾਇਦਾ ਲੈ ਸਕਦੇ ਹੋ।


Aarti dhillon

Content Editor

Related News