Beauty Tips: ਵਾਲ਼ਾਂ ਨੂੰ ਲੰਬੇ ਅਤੇ ਚਮਕਦਾਰ ਬਣਾਉਣ ਲਈ ਜੈਤੂਨ ਸਮੇਤ ਇਹ ਤੇਲ ਵੀ ਹੋਣਗੇ ਲਾਹੇਵੰਦ

02/06/2021 4:35:58 PM

ਜਲੰਧਰ: ਹਰ ਕੁਡ਼ੀ ਚਾਹੁੰਦੀ ਹੈ ਕਿ ਉਸ ਦੇ ਵਾਲ਼ ਸੁੰਦਰ ਹੋਣ, ਜਿਸ ਲਈ ਉਹ ਕਈ ਤਰ੍ਹਾਂ ਦੇ ਸ਼ੈਪੂ ਅਤੇ ਤੇਲ ਦੀ ਵਰਤੋਂ ਕਰਦੀ ਹੈ। ਜੇਕਰ ਠੀਕ ਤੇਲ ਦੇ ਪੋਸ਼ਣ ਤੱਤ ਦੇ ਕੇ ਵਾਲ਼ਾਂ ਦੀ ਦੇਖਭਾਲ ਕੀਤੀ ਜਾਵੇ ਤਾਂ ਵਾਲ਼ਾਂ ਦੀ ਸੁੰਦਰਤਾ ਨੂੰ ਬਰਕਰਾਰ ਰੱਖਿਆ ਜਾ ਸਕਦਾ ਹੈ। ਦੱਸ ਦੇਈਏ ਕਿ ਅੱਜ ਪ੍ਰਦੂਸ਼ਿਤ ਮਾਹੌਲ ਦੇ ਕਾਰਨ ਵਾਲ਼ ਦੀ ਖ਼ੂਬਸੂਰਤੀ ਦਿਨ-ਬ-ਦਿਨ ਘੱਟ ਹੁੰਦੀ ਜਾ ਰਹੀ ਹੈ। ਬਹੁਤ ਹੀ ਘੱਟ ਉਮਰ ਵਿੱਚ ਸਾਡੇ ਸਾਰਿਆਂ ਦੇ ਵਾਲ਼ ਚਿੱਟੇ ਹੁੰਦੇ ਜਾ ਰਹੇ ਹਨ। ਇਸ ਤੋਂ ਇਲਾਵਾ ਵਾਲ਼ ਝੜਨ ਦੀ ਸਮੱਸਿਆ ਵੀ ਵੱਧ ਰਹੀ ਹੈ। ਜੇਕਰ ਪੌਸ਼ਟਿਕ ਤੱਤਾਂ ਵਾਲਾ ਤੇਲ ਲਗਾ ਕੇ ਵਾਲ਼ਾਂ ਦੀ ਦੇਖਭਾਲ ਕੀਤੀ ਜਾਂਦੀ ਹੈ ਤਾਂ ਵਾਲ਼ਾਂ ਦੀ ਸੁੰਦਰਤਾ ਬਰਕਰਾਰ ਰਹਿ ਸਕਦੀ ਹੈ। ਵਾਲ਼ਾਂ ਲਈ ਤੁਸੀਂ ਹੇਠ ਲਿਖੇ ਪੌਸ਼ਟਿਕ ਤੇਲ ਦੀ ਵਰਤੋਂ ਕਰੋ, ਜਿਸ ਨਾਲ ਤੁਹਾਨੂੰ ਬਹੁਤ ਫ਼ਾਇਦਾ ਹੋਵੇਗਾ...

ਇਹ ਵੀ ਪੜ੍ਹੋ:Cooking Tips : ਮਹਿਮਾਨਾਂ ਨੂੰ ਬਣਾ ਕੇ ਖਵਾਓ ਕਸ਼ਮੀਰੀ ਪੁਲਾਓ

ਨਾਰੀਅਲ ਤੇਲ
ਨਾਰੀਅਲ ਦੇ ਤੇਲ ਵਿੱਚ ਕੈਲਸ਼ੀਅਮ, ਆਇਰਨ, ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਵਰਗੇ ਕਈ ਤੱਤ ਮੌਜੂਦ ਹੁੰਦੇ ਹਨ। ਇਹ ਵਾਲ਼ਾਂ ਨੂੰ ਮਜ਼ਬੂਤ ਬਣਾਉਣ ਦੇ ਨਾਲ ਵਾਲ਼ਾਂ ਨੂੰ ਚਮਕਦਾਰ ਅਤੇ ਮੁਲਾਇਮ ਵੀ ਬਣਾਉਂਦਾ ਹੈ। ਸਿਰ ਵਿੱਚ ਰੋਜ਼ਾਨਾ ਨਾਰੀਅਲ ਦੇ ਤੇਲ ਦੀ ਮਾਲਿਸ਼ ਕਰਨ ਨਾਲ ਵਾਲ਼ ਲੰਬੇ ਹੁੰਦੇ ਹਨ ਅਤੇ ਚਿੱਟੇ ਵੀ ਨਹੀਂ ਹੁੰਦੇ।

ਬਦਾਮ ਤੇਲ
ਬਦਾਮ ਦੇ ਤੇਲ ਵਿੱਚ ਵਿਟਾਮਿਨ-ਈ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਵਿਟਾਮਿਨ-ਈ ਨਾਲ ਚਮਡ਼ੀ ਉੱਤੇ ਚਮਕ ਆਉਂਦੀ ਹੈ ਅਤੇ ਸਿਰ ਦੀ ਸਕਿਨ ਮੁਲਾਇਮ ਬਣੀ ਰਹਿੰਦੀ ਹੈ। ਇਸ ਲਈ ਬਦਾਮਾਂ ਦਾ ਤੇਲ ਵਾਲ਼ਾਂ ਵਿੱਚ ਹਰ ਰੋਜ਼ ਲਗਾਉਣ ਨਾਲ ਚਮਕ ਆਉਂਦੀ ਹੈ।

ਕੈਸਟਰ ਆਇਲ
ਵਾਲ਼ਾਂ ਲਈ ਕੈਸਟਰ ਆਇਲ ਵੀ ਕਾਫ਼ੀ ਚੰਗਾ ਮੰਨਿਆ ਜਾਂਦਾ ਹੈ। ਇਸ ਨੂੰ ਵਾਲ਼ਾਂ ਵਿੱਚ ਲਗਾਉਣ ਨਾਲ ਵਾਲ਼ਾਂ ਦੀ ਹਰ ਤਰ੍ਹਾਂ ਦੀ ਸਮੱਸਿਆਵਾਂ ਦੂਰ ਹੋ ਜਾਂਦੀ ਹੈ। ਕੈਸਟਰ ਆਇਲ ਵਿੱਚ ਐਂਟੀ-ਬੈਕਟੀਰੀਅਲ ਗੁਣਾਂ ਦੇ ਨਾਲ-ਨਾਲ ਐਂਟੀ-ਫੰਗਲ ਗੁਣ ਵੀ ਪਾਏ ਜਾਂਦੇ ਹਨ। ਵਾਲ਼ਾਂ ਦੀਆਂ ਜੜ੍ਹਾਂ ਵਿਚ ਮਾਲਿਸ਼ ਕਰਨ ਨਾਲ ਵਾਲ਼ ਮਜ਼ਬੂਤ ਹੋ ਜਾਂਦੇ ਹਨ।

ਜੈਤੂਨ ਦਾ ਤੇਲ
ਜੈਤੂਨ ਦਾ ਤੇਲ ਕਈ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਸ ਤੇਲ ਵਿਚ ਬਹੁਤ ਸਾਰੇ ਵਿਟਾਮਿਨ ਹੁੰਦੇ ਹਨ ਜੋ ਸਾਡੇ ਵਾਲ਼ਾਂ ਨੂੰ ਮਜ਼ਬੂਤ ਬਣਾਉਣ ਵਿੱਚ ਮਦਦ ਕਰਦੇ ਹਨ। ਇਸ ਤੇਲ ਨਾਲ ਸਿਰ ਵਿਚੋਂ ਖ਼ੁਸ਼ਕੀ ਖ਼ਤਮ ਹੋ ਜਾਂਦੀ ਹੈ।

ਇਹ ਵੀ ਪੜ੍ਹੋ:ਅੱਖਾਂ ਦੀ ਰੌਸ਼ਨੀ ਬਰਕਰਾਰ ਰੱਖਣ ਲਈ ਜ਼ਰੂਰ ਖਾਓ ਚੀਕੂ, ਜਾਣੋ ਹੋਰ ਵੀ ਬੇਮਿਸਾਲ ਫ਼ਾਇਦੇ

ਐਵੋਕਾਡੋ ਆਇਲ
ਐਵੋਕਾਡੋ ਆਇਲ ਵਿੱਚ ਵਿਟਾਮਿਨ-ਈ, ਵਿਟਾਮਿਨ-ਏ, ਵਿਟਾਮਿਨ-ਬੀ1, ਵਿਟਾਮਿਨ-ਬੀ2, ਵਿਟਾਮਿਨ- ਡੀ ਨਾਲ ਹੀ ਬੀਟਾ ਕੈਰੋਂਟੀਨ ਆਦਿ ਤੱਤ ਮੌਜੂਦ ਹੁੰਦੇ ਹਨ। ਇਸ ਤੇਲ ਨਾਲ ਵਾਲ਼ਾਂ ਵਿਚ ਚਮਕ ਆਉਂਦੀ ਹੈ ਅਤੇ ਵਾਲ਼ ਮਜ਼ਬੂਤ ਅਤੇ ਸੰਘਣੇ ਹੁੰਦੇ ਹਨ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।

Aarti dhillon

This news is Content Editor Aarti dhillon