ਜ਼ਰੂਰਤ ਤੋਂ ਜ਼ਿਆਦਾ ਬਿਊਟੀ ਪ੍ਰਾਡਕਟਸ ਦੀ ਵਰਤੋ ਨਾਲ ਹੁੰਦੇ ਹਨ ਕਈ ਨੁਕਸਾਨ

08/11/2019 4:52:43 PM

ਨਵੀਂ ਦਿੱਲੀ(ਬਿਊਰੋ)— ਗਲੈਮਰਸ ਅਤੇ ਖੂਬਸੂਰਤ ਦਿੱਖਣਾ ਤਾਂ ਹਰ ਕੋਈ ਚਾਹੁੰਦਾ ਹੈ ਅਤੇ ਇਸ ਲਈ ਸਾਰੇ ਲੋਕ ਕਈ ਤਰ੍ਹਾਂ ਦੇ ਬਿਊਟੀ ਪ੍ਰਾਡਕਟਸ ਦਾ ਸਹਾਰਾ ਲੈਂਦੇ ਹਨ। ਇਸ ਨਾਲ ਤੁਹਾਡੀ ਸਕਿਨ ਸਾਫ ਹੋ ਕੇ ਖੂਬਸੂਰਤ ਤਾਂ ਦਿੱਖਦੀ ਹੀ ਹੈ ਪਰ ਬਾਅਦ 'ਚ ਇਸ ਦੇ ਕਈ ਸਾਈਡ ਇਫੈਕਟਸ ਵੀ ਹੁੰਦੇ ਹਨ ਕਿਉਂਕਿ ਇਸ 'ਚ ਕਈ ਤਰ੍ਹਾਂ ਦੇ ਕੈਮੀਕਲਸ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਕੁਝ ਲੋਕ ਤਾਂ ਖੂਬਸੂਰਤੀ ਵਧਾਉਣ ਲਈ ਦਵਾਈਆਂ ਦੀ ਵੀ ਵਰਤੋਂ ਕਰਦੇ ਹਨ,ਜਿਸ ਦਾ ਸਕਿਨ ਦੇ ਨਾਲ ਸਰੀਰ ਦੇ ਹੋਰ ਅੰਗਾਂ 'ਤੇ ਵੀ ਮਾੜਾ ਪ੍ਰਭਾਵ ਪੈਂਦਾ ਹੈ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਜ਼ਰੂਰਤ ਤੋਂ ਜ਼ਿਆਦਾ ਬਿਊਟੀ ਪ੍ਰਾਡਕਟਸ ਦੀ ਵਰਤੋਂ ਕਰਨ ਨਾਲ ਕੀ-ਕੀ ਸਮੱਸਿਆ ਹੋ ਸਕਦੀਆਂ ਹਨ। ਆਓ ਜਾਣਦੇ ਹਾਂ ਇਨ੍ਹਾਂ ਬਾਰੇ...
1. ਸਕਿਨ ਪ੍ਰਾਬਲਮ
ਫੇਸਕ੍ਰੀਮ, ਫੇਅਰਨੈੱਸ ਕ੍ਰੀਮ, ਫੇਸਵਾਸ਼, ਟੈਲਕਮ ਪਾਊਡਰ ਵਰਗੇ ਬਿਊਟੀ ਪ੍ਰਾਡਕਟਸ ਦੀ ਜ਼ਰੂਰਤ ਤੋਂ ਜ਼ਿਆਦਾ ਵਰਤੋਂ ਕਰਨ ਨਾਲ ਸਕਿਨ 'ਤੇ ਕਈ ਤਰ੍ਹਾਂ ਦੇ ਸਾਈਡ ਇਫੈਕਟ ਜਿਵੇਂ ਬੈਕਟੀਰੀਅਲ ਇਨਫੈਕਸ਼ਨ, ਐਕਜਿਮਾ, ਚਮੜੀ ਦਾ ਕੈਂਸਰ, ਪਿੰਪਲਸ ਆਦਿ ਹੁੰਦੇ ਹਨ। ਇਸ ਤੋਂ ਇਲਾਵਾ ਕੈਮੀਕਲਸ ਵਾਲੇ ਬਿਊਟੀ ਪ੍ਰਾਡਕਟਸ ਦੀ ਵਰਤੋਂ ਕਰਨ ਨਾਲ ਸਕਿਨ ਦੀ ਨਮੀ ਖਤਮ ਹੋ ਜਾਂਦੀ ਹੈ ਅਤੇ ਸਕਿਨ ਢਿੱਲੀ ਪੈਣ ਲੱਗਦੀ ਹੈ।
2. ਸਾਹ ਸੰਬੰਧੀ ਰੋਗ
ਵਾਲਾਂ ਲਈ ਵਰਤੇ ਜਾਣ ਵਾਲੇ ਬਿਊਟੀ ਪ੍ਰਾਡਕਟਸ ਨਾਲ ਸਿਰ ਅਤੇ ਦਿਮਾਗ ਦੇ ਟਿਸ਼ੂ 'ਤੇ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ ਅਤੇ ਐਲਰਜ਼ੀ ਦੀ ਸਮੱਸਿਆ ਹੋਣ ਲੱਗਦੀ ਹੈ। ਇਸ ਤੋਂ ਇਲਾਵਾ ਸਾਹ ਸੰਬੰਧੀ ਗੰਭੀਰ ਰੋਗ ਵੀ ਹੋ ਸਕਦੇ ਹਨ। ਇਹ ਪ੍ਰਾਡਕਟਸ ਸਰੀਰ 'ਚ ਟਾਕਸਿੰਸ ਬਣਾਉਂਦੇ ਹਨ, ਜਿਸ ਨਾਲ ਕਈ ਤਰ੍ਹਾਂ ਦੇ ਰੋਗ ਹੋਣ ਦਾ ਵੀ ਖਤਰਾ ਵਧ ਜਾਂਦਾ ਹੈ।
3. ਥਕਾਵਟ ਅਤੇ ਸਿਰ ਭਾਰੀ ਹੋਣਾ
ਜ਼ਰੂਰਤ ਤੋਂ ਜ਼ਿਆਦਾ ਹੇਅਰ ਬਿਊਟੀ ਪ੍ਰਾਡਕਟਸ ਵਰਗੇ ਸ਼ੈਂਪੂ, ਕੰਡੀਸ਼ਨਰ, ਹੇਅਰ ਜੈੱਲ ਦੀ ਵਰਤੋਂ ਨਾਲ ਸਿਰ ਦਰਦ, ਵਾਲਾਂ ਦਾ ਝੜਣਾ, ਸਿਕਰੀ, ਸਕੈਲਪ ਦੀ ਇਨਫੈਕਸ਼ਨ ਆਦਿ ਸਮੱਸਿਆਵਾਂ ਹੋ ਸਕਦੀਆਂ ਹਨ।
4. ਅੱਖਾਂ 'ਤੇ ਮਾੜਾ ਪ੍ਰਭਾਵ
ਅੱਖਾਂ ਦੇ ਆਲੇ-ਦੁਆਲੇ ਕੀਤੇ ਜਾਣ ਵਾਲੇ ਬਿਊਟੀ ਪ੍ਰਾਡਕਟਸ ਵੀ ਕਾਫੀ ਹਾਨੀਕਾਰਕ ਹੁੰਦੇ ਹਨ। ਇਸ ਦੀ ਜ਼ਿਆਦਾ ਵਰਤੋਂ ਕਰਨ ਨਾਲ ਪਲਕਾਂ ਝੜਣ ਲੱਗਦੀਆਂ ਹਨ ਅਤੇ ਕਈ ਵਾਰ ਅੱਖਾਂ 'ਚ ਖਾਰਸ਼, ਜਲਣ, ਡਾਰਕ ਸਰਕਲ ਅਤੇ ਅਲਸਰ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ।
5. ਬੁੱਲ੍ਹਾਂ ਦਾ ਕਾਲਾਪਨ
ਬੁੱਲ੍ਹਾਂ ਨੂੰ ਅਟ੍ਰੈਕਟਿਵ ਬਣਾਉਣ ਲਈ ਵਰਤੋਂ ਕੀਤੇ ਜਾਣ ਵਾਲੇ ਲਿਪਸਟਿਕ, ਲਿਪ ਗਲਾਸ, ਲਿਪ ਬਾਮ ਅਤੇ ਪੈਟ੍ਰੋਲਿਅਮ ਜੈਲੀ ਨਾਲ ਕੁਦਰਤੀ ਖੂਬਸੂਰਤੀ 'ਤੇ ਮਾੜਾ ਪ੍ਰਭਾਵ ਪੈਂਦਾ ਹੈ। ਇਸ ਨਾਲ ਬੁੱਲ੍ਹਾਂ ਦੀ ਕੁਦਰਤੀ ਰੰਗਤ ਗੁਆਚ ਜਾਂਦੀ ਹੈ ਅਤੇ ਬੁੱਲ੍ਹ ਕਾਲੇ ਪੈਣ ਲੱਗਦੇ ਹਨ।


manju bala

Content Editor

Related News