ਪਸੀਨੇ ਕਾਰਨ ਸਿਰ ''ਚ ਹੁੰਦੀ ਹੈ ਖਾਰਿਸ਼ ਤਾਂ ਕਰੋ ਇਹ ਉਪਾਅ

07/21/2018 3:45:34 PM

ਜਲੰਧਰ— ਮਾਨਸੂਨ ਅਤੇ ਗਰਮੀਆਂ ਦੇ ਮੌਸਮ 'ਚ ਅਕਸਰ ਲੋਕਾਂ ਦੇ ਸਿਰ 'ਚ ਖਾਰਿਸ਼ ਦੀ ਸਮੱਸਿਆ ਹੋਣ ਲੱਗਦੀ ਹੈ। ਜ਼ਿਆਦਾਤਰ ਲੋਕਾਂ ਨੂੰ ਲੱਗਦਾ ਹੈ ਕਿ ਸਿੱਕਰੀ ਕਾਰਨ ਹੀ ਸਿਰ 'ਚ ਖਾਰਿਸ਼ ਹੁੰਦੀ ਹੈ ਪਰ ਅਜਿਹਾ ਨਹੀਂ ਹੈ। ਡਰਾਈ ਸਕੈਲਪ, ਸ਼ੈਂਪੂ, ਗਲਤ ਖਾਣ-ਪੀਣ, ਵਾਲਾਂ 'ਚ ਪਸੀਨਾ, ਇਨਫੈਕਸ਼ਨ ਕਾਰਨ ਨਾਲ ਵੀ ਵਾਲਾਂ 'ਚ ਖਾਰਿਸ਼ ਦੀ ਸਮੱਸਿਆ ਹੋ ਸਕਦੀ ਹੈ। ਇਸ ਖਾਰਿਸ਼ ਕਾਰਨ ਲੋਕਾਂ ਦੇ ਸਾਹਮਣੇ ਸ਼ਰਮਿੰਦਾ ਹੋਣਾ ਵੀ ਪੈਂਦਾ ਹੈ। ਅਜਿਹੀ ਹਾਲਤ 'ਚ ਤੁਸੀਂ ਕੁਝ ਘਰੇਲੂ ਤਰੀਕੇ ਵੀ ਅਪਣਾ ਸਕਦੇ ਹੋ। ਆਓ ਜਾਣਦੇ ਹਾਂ ਇਨ੍ਹਾਂ ਤਰੀਕਿਆਂ ਬਾਰੇ।
1. ਨਿੰਬੂ
ਸਿਰ 'ਚ ਹੋਣ ਵਾਲੀ ਖਾਰਿਸ਼ ਤੋਂ ਰਾਹਤ ਪਾਉਣ ਲਈ ਨਿੰਬੂ ਦਾ ਇਸਤੇਮਾਲ ਕਰੋ। 1 ਛੋਟਾ ਚੱਮਚ ਨਿੰਬੂ ਦੇ ਰਸ ਨੂੰ 1 ਕੱਪ ਪਾਣੀ 'ਚ ਮਿਲਾ ਕੇ ਸਿਰ 'ਚ ਘੱਟ ਤੋਂ ਘੱਟ 10-15 ਮਿੰਟ ਤੱਕ ਲੱਗਾ ਰਹਿਣ ਦਿਓ। ਇਸ ਤੋਂ ਬਾਅਦ ਠੰਡੇ ਪਾਣੀ ਨਾਲ ਵਾਲਾਂ ਨੂੰ ਧੋ ਲਓ। ਹਫਤੇ 'ਚ 2 ਵਾਰ ਇਸ ਤਰੀਕੇ ਨੂੰ ਕਰਨ ਨਾਲ ਖਾਰਿਸ਼ ਦੀ ਸਮੱਸਿਆ ਦੂਰ ਹੋ ਜਾਵੇਗੀ।
2. ਬੇਕਿੰਗ ਸੋਡਾ
2 ਚੱਮਚ ਬੇਕਿੰਗ ਸੋਡੇ 'ਚ ਥੋੜ੍ਹਾ ਜਿਹਾ ਪਾਣੀ ਮਿਲਾ ਕੇ ਪੇਸਟ ਬਣਾ ਲਓ। ਇਸ ਪੇਸਟ ਨੂੰ ਹਲਕੇ ਹੱਥਾਂ ਨਾਲ ਵਾਲਾਂ 'ਚ ਲਗਾਓ। 15-20 ਮਿੰਟ ਬਾਅਦ ਵਾਲਾਂ ਨੂੰ ਧੋ ਲਓ। ਕੁਝ ਹੀ ਦਿਨਾਂ 'ਚ ਸਿਰ 'ਚ ਹੋਣ ਵਾਲੀ ਖਾਰਿਸ਼ ਤੋਂ ਰਾਹਤ ਮਿਲੇਗੀ।