ਵਾਲਾਂ ਦੀ ਗ੍ਰੋਥ ਵਧਾਉਣ ਲਈ ਇਨ੍ਹਾਂ ਚੀਜ਼ਾਂ ਨੂੰ ਆਪਣੀ ਡਾਈਟ ''ਚ ਕਰੋ ਸ਼ਾਮਲ

02/27/2019 2:58:01 PM

ਨਵੀਂ ਦਿੱਲੀ— ਜ਼ਿਆਦਾਤਰ ਲੜਕੀਆਂ ਵਾਲਾਂ ਨੂੰ ਲੰਬਾ ਅਤੇ ਸੰਘਣਾ ਬਣਾਉਣ ਲਈ ਨਵੇਂ-ਨਵੇਂ ਟ੍ਰੀਟਮੈਂਟਸ ਅਤੇ ਹੇਅਰ ਪ੍ਰਾਡਕਟਸ ਦੀ ਵਰਤੋਂ ਕਰਦੀਆਂ ਹਨ। ਜਿਨ੍ਹਾਂ ਵਿਚ ਬਹੁਤ ਕੈਮੀਕਲਸ ਹੁੰਦੇ ਹਨ ਇਨ੍ਹਾਂ ਕੈਮੀਕਲਸ ਪ੍ਰਾਡਕਟਸ ਦੀ ਵਰਤੋਂ ਕਰਨ ਨਾਲ ਵਾਲਾਂ ਨੂੰ ਕਾਫੀ ਨੁਕਸਾਨ ਵੀ ਪਹੁੰਚਦਾ ਹੈ ਕਿਉਂਕਿ ਕੁਝ ਲੋਕਾਂ ਦੇ ਵਾਲਾਂ ਦਾ ਟੈਕਸਚਰ ਅਜਿਹਾ ਹੁੰਦਾ ਹੈ ਜੋ ਇਨ੍ਹਾਂ ਕੈਮੀਕਲਸ ਦੇ ਪ੍ਰਭਾਵ ਨੂੰ ਬਿਲਕੁਲ ਵੀ ਸਹਿਣ ਨਹੀਂ ਕਰ ਪਾਉਂਦੇ, ਜਿਸ ਨਾਲ ਵਾਲ ਹੌਲੀ-ਹੌਲੀ ਖਰਾਬ ਹੋਣ ਲੱਗਦੇ ਹਨ। ਜੇ ਤੁਸੀਂ ਵੀ ਵਾਲਾਂ ਦੀ ਗ੍ਰੋਥ ਵਧਾਉਣ ਲਈ ਮਾਰਕਿਟ 'ਚੋਂ ਮਿਲਣ ਵਾਲੇ ਹੇਅਰ ਪ੍ਰਾਡਕਟਸ ਦੀ ਵਰਤੋਂ ਕਰਦੇ ਹੋ ਤਾਂ ਇਨ੍ਹਾਂ ਨੂੰ ਛੱਡ ਦਿਓ। ਕਿਉਂਕਿ ਕੁਝ ਸੁਪਰਸਟਾਰ ਫੂਡਸ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਨੂੰ ਖਾਣ ਨਾਲ ਵਾਲਾਂ ਦੀ ਗ੍ਰੋਥ ਤੇਜ਼ੀ ਨਾਲ ਵਧਦੀ ਹੈ। ਆਓ ਜਾਣਦੇ ਹਾਂ ਇਨ੍ਹਾਂ ਬਾਰੇ...
1. ਅੰਡਾ
ਅੰਡਾ ਤੁਹਾਡੀ ਸਿਹਤ ਅਤੇ ਵਾਲਾਂ ਲਈ ਬੇਹੱਦ ਫਾਇਦੇਮੰਦ ਹੁੰਦਾ ਹੈ। ਅੰਡੇ ਦੇ ਪੀਲੇ ਭਾਗ 'ਚ ਪ੍ਰੋਟੀਨ, ਜਿੰਕ, ਵਿਟਾਮਿਨ ਬੀ ਅਤੇ ਆਇਰਨ ਭਰਪੂਰ ਮਾਤਰਾ 'ਚ ਹੁੰਦੇ ਹਨ। ਇਹ ਸਾਰੇ ਪੋਸ਼ਕ ਤੱਤ ਵਾਲਾਂ ਨੂੰ ਹੈਲਦੀ ਬਣਾਉਂਦੇ ਹਨ, ਜਿਸ ਨਾਲ ਉਨ੍ਹਾਂ ਦੀ ਗ੍ਰੋਥ ਤੇਜ਼ੀ ਨਾਲ ਵਧਦੀ ਹੈ। ਇਸ ਲਈ ਰੋਜ਼ਾਨਾ ਅੰਡਾ ਖਾਓ ਅਤੇ ਹੋ ਸਕੇ ਤਾਂ ਵਾਲਾਂ 'ਤੇ ਵੀ ਇਸ ਦੀ ਵਰਤੋਂ ਕਰੋ।
2. ਸ਼ੱਕਰਕੰਦੀ
ਸ਼ੱਕਰਕੰਦੀ 'ਚ ਬੀਟਾ ਕੈਰੋਟੀਨ ਭਰਪੂਰ ਮਾਤਰਾ 'ਚ ਹੁੰਦਾ ਹੈ ਇਹ ਵਾਲਾਂ ਨੂੰ ਲੰਬਾ ਕਰਨ 'ਚ ਮਦਦ ਕਰਦਾ ਹੈ।
3. ਡ੍ਰਾਈ ਫਰੂਟਸ
ਡ੍ਰਾਈ ਫਰੂਟਸ ਨੂੰ ਤਾਂ ਤੁਸੀਂ ਕਦੇਂ ਵੀ ਖਾ ਸਕਦੇ ਹੋ। ਡ੍ਰਾਈ ਫਰੂਟਸ ਜਿਵੇਂ ਮੂੰਗਫਲੀ, ਅਖਰੋਟ ਅਤੇ ਬਾਦਾਮ ਆਦਿ ਖਾਣ ਨਾਲ ਵਾਲ ਲੰਬੇ ਹੁੰਦੇ ਹਨ। ਜੇ ਤੁਸੀ ਇਸ ਦੀ ਨਿਯਮਿਤ ਵਰਤੋਂ ਕਰਦੇ ਹੋ ਤਾਂ ਇਸ ਨਾਲ ਵਾਲ ਮਜ਼ਬੂਤ ਵੀ ਹੋਣਗੇ।
4. ਐਵੋਕੈਡੋ
ਆਪਣੀ ਹੈਲਦੀ ਡਾਈਟ 'ਚ ਐਵੋਕੈਡੋ ਵੀ ਸ਼ਾਮਲ ਕਰੋ ਕਿਉਂਕਿ ਇਸ ਨੂੰ ਰੋਜ਼ਾਨਾ ਖਾਣ ਨਾਲ ਸਿਹਤ ਦੇ ਨਾਲ-ਨਾਲ ਵਾਲਾਂ ਨੂੰ ਵੀ ਫਾਇਦਾ ਹੁੰਦਾ ਹੈ। ਐਵੋਕੈਡੋ 'ਚ ਮੌਜੂਦ ਵਿਟਾਮਿਨ ਬੀ ਅਤੇ ਈ ਭਰਪੂਰ ਮਾਤਰਾ 'ਚ ਹੁੰਦੇ ਹਨ, ਜੋ ਵਾਲਾਂ ਨੂੰ ਪੋਸ਼ਿਤ ਕਰਦੇ ਹਨ ਅਤੇ ਝੜਦੇ ਵਾਲਾਂ ਦੀ ਸਮੱਸਿਆ ਤੋਂ ਨਿਜਾਤ ਦਿਵਾਉਂਦੇ ਹਨ।
5. ਰੰਗ-ਬਿਰੰਗੀ ਸ਼ਿਮਲਾ ਮਿਰਚ
ਸ਼ਿਮਲਾ ਮਿਰਚ ਬਹੁਤ ਹੀ ਫਾਇਦੇਮੰਦ ਹੁੰਦੀ ਹੈ ਇਸ 'ਚ ਵਿਟਾਮਿਨ ਸੀ ਮੌਜੂਦ ਹੁੰਦਾ ਹੈ ਜੋ ਤੁਹਾਡੇ ਵਾਲਾਂ ਦੀ ਜੜ੍ਹਾਂ ਨੂੰ ਮਜ਼ਬੂਤ ਰੱਖਦਾ ਹੈ। ਇਸ ਨੂੰ ਖਾਣ ਨਾਲ ਵਾਲ ਲੰਬੇ ਅਤੇ ਘਣੇ ਹੁੰਦੇ ਹਨ।


Related News