Beauty Tips: ਸੈਂਸਟਿਵ ਸਕਿਨ 'ਤੇ ਭੁੱਲ ਕੇ ਵੀ ਨਾ ਕਰੋ ਇਨ੍ਹਾਂ ਚੀਜ਼ਾਂ ਦੇ ਵਰਤੋਂ, ਚਿਹਰਾ ਹੋ ਸਕਦੈ ਖਰਾਬ

10/16/2021 4:44:25 PM

ਨਵੀਂ ਦਿੱਲੀ- ਸੈਂਸਟਿਵ ਸਕਿਨ ਵਾਲੇ ਲੋਕਾਂ ਨੂੰ ਆਪਣੀ ਚਮੜੀ ਦਾ ਖਾਸ ਧਿਆਨ ਰੱਖਣਾ ਹੁੰਦਾ ਹੈ ਕਿਉਂਕਿ ਗਲਤ ਚੀਜ਼ ਨਾਲ ਐਲਰਜੀ, ਕਿੱਲ, ਰੈਸ਼ੇਜ, ਖਾਰਸ਼, ਰੈੱਡਨੈੱਸ ਹੋ ਸਕਦੀ ਹੈ। ਦਰਅਸਲ ਲੜਕੀਆਂ ਇੰਟਰਨੈੱਟ ਜਾਂ ਕਿਸੇ ਦੇ ਕਹਿਣ 'ਤੇ ਚਮੜੀ 'ਤੇ ਕੁਝ ਅਜਿਹੀਆਂ ਚੀਜ਼ਾਂ ਲਗਾ ਲੈਂਦੀਆਂ ਹਨ ਜੋ ਉਨ੍ਹਾਂ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ। ਬੇਸ਼ੱਕ ਘਰੇਲੂ ਚੀਜ਼ਾਂ ਸਕਿਨ ਲਈ ਫਾਇਦੇਮੰਦ ਹੁੰਦੀਆਂ ਹਨ ਪਰ ਸੈਂਸਟਿਵ ਸਕਿਨ 'ਤੇ ਕੁਝ ਚੀਜ਼ਾਂ ਡਾਇਰੈਕਟ ਲਗਾਉਣ ਤੋਂ ਬਚਣਾ ਚਾਹੀਦਾ ਅਤੇ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਬਾਰੇ 'ਚ ਦੱਸਾਂਗੇ।
ਸ਼ੂਗਰ ਸਕਰੱਬ ਤੋਂ ਬਚੋ
ਸ਼ੂਗਰ ਸਕਰੱਬ ਡੈੱਡ ਸੈਲਸ ਹਟਾਉਣ 'ਚ ਮਦਦ ਕਰਦਾ ਹੈ ਪਰ ਸਕਿਨ ਸੈਂਸਟਿਵ ਹੈ ਤਾਂ ਇਸ ਦੀ ਵਰਤੋਂ ਨਾ ਕਰੋ। ਇਹ ਚਮੜੀ 'ਤੇ ਖਾਰਸ਼ ਅਤੇ ਮਾਈਕ੍ਰੋ ਟੀਅਰਸ ਦਾ ਕਾਰਨ ਬਣ ਸਕਦਾ ਹੈ। ਇਸ ਦੀ ਬਜਾਏ ਤੁਸੀਂ ਸੋਇਆ ਸਕਰੱਬ ਲਗਾ ਸਕਦੇ ਹੋ। 
ਬੇਕਿੰਗ ਸੋਡਾ ਨਾ ਲਗਾਓ
ਸੈਂਸਟਿਵ ਸਕਿਨ 'ਤੇ ਬੇਕਿੰਗ ਸੋਡਾ ਲਗਾਉਣ ਨਾਲ ਪੈਕੇਜ ਅਤੇ ਬਰਨਿੰਗ ਦੀ ਸਮੱਸਿਆ ਹੋ ਸਕਦੀ ਹੈ ਕਿਉਂਕਿ ਇਸ ਦੇ ਕਾਰਨ ਪੀ.ਐੱਚ ਬੈਲੇਂਸ ਵਿਗੜ ਜਾਂਦਾ ਹੈ। ਇਸ ਦੀ ਥਾਂ ਤੁਸੀਂ ਟੂਥਪੇਸਟ ਜਾਂ ਟੈਲਕਮ ਪਾਊਡਰ ਲਗਾਓ।

PunjabKesari
ਨਿੰਬੂ ਨੂੰ ਵੀ ਕਹੋ ਨਾ
ਨਿੰਬੂ ਬਲੀਚ ਦੀ ਤਰ੍ਹਾਂ ਕੰਮ ਕਰਦਾ ਹੈ ਪਰ ਸੰਵੇਦਨਸ਼ੀਲ ਸਕਿਨ 'ਤੇ ਇਹ ਨੁਕਸਾਨ ਕਰ ਸਕਦਾ ਹੈ। ਇਸ ਨਾਲ ਸਕਿਨ 'ਤੇ ਛੋਟੇ-ਛੋਟੇ ਡਰਾਈ ਪੈਚੇਜ, ਜਲਨ ਜਾਂ ਕਿੱਲਾਂ ਦੀ ਸਮੱਸਿਆ ਹੋ ਸਕਦੀ ਹੈ। ਇਸ ਦੀ ਬਜਾਏ ਤੁਸੀਂ ਟਮਾਟਰ, ਲੱਸੀ ਦੀ ਵਰਤੋਂ ਕਰ ਸਕਦੇ ਹੋ।
ਦਾਲਚੀਨੀ ਪਾਊਡਰ
ਦਾਲਚੀਨੀ, ਸਕਰੱਬ, ਫੇਸਪੈਕ ਅਤੇ ਮਸਾਜ ਪੇਸਟ ਨੂੰ ਸੈਂਸਟਿਵ ਸਕਿਨ 'ਤੇ ਵਰਤੋਂ ਨਾ ਕਰੋ ਕਿਉਂਕਿ ਇਸ ਨਾਲ ਜਲਨ, ਕਿੱਲ, ਰੈੱਡਨੈੱਸ ਹੋ ਸਕਦੀ ਹੈ। ਇਸ ਦੀ ਜਗ੍ਹਾ ਸੌਂਫ ਲਗਾਓ, ਜਿਸ ਨਾਲ ਸਕਿਨ ਵੀ ਚਮਕੇਗੀ ਅਤੇ ਕੋਈ ਨੁਕਸਾਨ ਵੀ ਨਹੀਂ ਹੋਵੇਗਾ।
ਸੇਬ ਦਾ ਸਿਰਕਾ
ਸਿਰਫ ਸੈਂਸਟਿਵ ਸਕਿਨ ਹੀ ਨਹੀਂ ਸਗੋਂ ਨਾਰਮਲ ਸਕਿਨ ਵਾਲੀਆਂ ਕੁੜੀਆਂ ਨੂੰ ਵੀ ਇਸ ਨੂੰ ਸਿੱਧਾ ਸਕਿਨ 'ਤੇ ਨਹੀਂ ਲਗਾਉਣਾ ਚਾਹੀਦਾ। ਇਸ ਨੂੰ ਹਮੇਸ਼ਾ ਪਾਣੀ 'ਚ ਵਰਤੋਂ ਕਰਕੇ ਹੀ ਅਪਲਾਈ ਕਰੋ। ਹੋ ਸਕੇ ਤਾਂ ਇਸ ਦੀ ਬਜਾਏ ਗੁਲਾਬ ਜਲ ਜਾਂ ਐਲੋਵੀਰਾ ਜੈੱਲ ਨੂੰ ਰੂਟੀਨ ਦਾ ਹਿੱਸਾ ਬਣਾਓ। 

PunjabKesari
ਵੇਸਣ ਨਾਲ ਹੁੰਦੇ ਹਨ ਦਾਣੇ
ਜੀ ਹਾਂ, ਸੈਂਸਟਿਵ ਸਕਿਨ ਦੇ ਲਈ ਵੇਸਣ ਵੀ ਹਾਨੀਕਾਰਨ ਹੈ। ਇਸ ਨਾਲ ਕਿੱਲ, ਖਾਰਸ਼, ਰੈਸ਼ੇਜ ਅਤੇ ਚਮੜੀ ਇਰੀਟੇਟ ਹੋ ਸਕਦੀ ਹੈ। ਇਸ ਦੀ ਜਗ੍ਹਾ 'ਤੇ ਤੁਸੀਂ ਕਣਕ ਦੇ ਆਟੇ ਨਾਲ ਫੇਸਪੈਕ ਲਗਾਓ।


Aarti dhillon

Content Editor

Related News