Beauty Tips: ਗਰਮੀਆਂ ’ਚ ਮਹਿੰਦੀ ਲਗਾਉਣ ਨਾਲ ਵਾਲ਼ ਹੋ ਜਾਂਦੇ ਹਨ ਡਰਾਈ ਤਾਂ ਅਪਣਾਓ ਇਹ ਨੁਕਤੇ

04/03/2021 4:50:19 PM

ਨਵੀਂ ਦਿੱਲੀ—ਹਮੇਸ਼ਾ ਚਿੱਟੇ ਵਾਲ ਆਉਣਾ ਤੁਹਾਡੀ ਪੂਰੀ ਲੁੱਕ ਹੀ ਖ਼ਰਾਬ ਕਰ ਦਿੰਦਾ ਹੈ। ਆਮ ਤੌਰ ‘ਤੇ ਔਰਤਾਂ ਚਿੱਟੇ ਵਾਲ਼ਾਂ ਨੂੰ ਲੁਕਾਉਣ ਲਈ ਮਹਿੰਦੀ ਲਗਾਉਂਦੀਆਂ ਹਨ ਪਰ ਤੁਹਾਨੂੰ ਦੱਸ ਦਈਏ ਕਿ ਇਹ ਵਾਲ਼ਾਂ ਨੂੰ ਰੰਗ ਤਾਂ ਦਿੰਦੀ ਹੈ ਅਤੇ ਨਾਲ ਹੀ ਵਾਲ਼ਾਂ ਨੂੰ ਹੈਲਥੀ ਵੀ ਰੱਖਦੀ ਹੈ ਪਰ ਕਈ ਵਾਰ ਮਹਿੰਦੀ ਲਗਾਉਣ ਤੋਂ ਬਾਅਦ ਵਾਲ਼ ਮੁਲਾਇਮ ਹੋਣ ਦੀ ਬਜਾਏ ਰੁੱਖੇ ਹੋ ਜਾਂਦੇ ਹਨ। ਹੁਣ ਗਰਮੀਆਂ ਆ ਰਹੀਆਂ ਹਨ ਇਸ ਲਈ ਵਾਲ਼ਾਂ ਦੇ ਰੁੱਖੇ ਹੋਣ ਦੀ ਸਮੱਸਿਆ ਵੀ ਸ਼ੁਰੂ ਹੀ ਸਮਝੋ ਖ਼ਾਸ ਕਰਕੇ ਮਹਿੰਦੀ ਲਗਾਉਣ ਤੋਂ ਬਾਅਦ। ਜੇ ਤੁਹਾਡੇ ਵਾਲ਼ ਵੀ ਮਹਿੰਦੀ ਲਗਾਉਣ ਤੋਂ ਬਾਅਦ ਰੁੱਖੇ ਹੋ ਜਾਂਦੇ ਹਨ ਤਾਂ ਤੁਸੀਂ ਇਨ੍ਹਾਂ ਘਰੇਲੂ ਨੁਸਖ਼ਿਆਂ ਨਾਲ ਇਸ ਦਾ ਇਲਾਜ ਕਰ ਸਕਦੇ ਹੋ।

PunjabKesari
ਜ਼ਰੂਰ ਕਰੋ ਆਇਲਿੰਗ
ਰੁੱਖੇ ਵਾਲ਼ਾਂ ਦੀ ਸਮੱਸਿਆ ਉਦੋਂ ਹੁੰਦੀ ਹੈ ਜਦੋਂ ਔਰਤਾਂ ਰੁੱਖੇ ਵਾਲ਼ਾਂ  ‘ਤੇ ਮਹਿੰਦੀ ਲਗਾ ਲੈਂਦੀਆਂ ਹਨ। ਤੁਹਾਨੂੰ ਕਦੇ ਵੀ ਅਜਿਹੀ ਗਲਤੀ ਨਹੀਂ ਕਰਨੀ ਚਾਹੀਦੀ। ਮਹਿੰਦੀ ਲਗਾਉਣ ਤੋਂ ਪਹਿਲਾਂ ਇਸ ਚੀਜ਼ ਦਾ ਖ਼ਾਸ ਧਿਆਨ ਰੱਖੋ ਕਿ ਤੁਸੀਂ ਚੰਗੀ ਤਰ੍ਹਾਂ ਆਇਲਿੰਗ ਕਰੋ। ਤੁਸੀਂ ਇਸ ਲਈ ਕੋਈ ਵੀ ਤੇਲ ਦੀ ਵਰਤੋਂ ਕਰ ਸਕਦੇ ਹੋ। ਤੁਸੀਂ ਚਾਹੋ ਤਾਂ ਸਰ੍ਹੋਂ ਦਾ ਤੇਲ ਜਾਂ ਨਾਰੀਅਲ ਦਾ ਤੇਲ ਲਗਾ ਸਕਦੇ ਹੋ ਪਰ ਮਹਿੰਦੀ ਤੋਂ ਪਹਿਲਾਂ ਚੰਗੀ ਤਰ੍ਹਾਂ ਆਈਲਿੰਗ ਜ਼ਰੂਰ ਕਰੋ।

PunjabKesari
ਅਗਲੇ ਦਿਨ ਕਰੋ ਸ਼ੈਂਪੂ
ਦੂਜੀ ਜੋ ਸਭ ਤੋਂ ਵੱਡੀ ਗਲਤੀ ਔਰਤਾਂ ਇਹ ਕਰਦੀਆਂ ਹਨ ਕਿ ਉਹ ਮਹਿੰਦੀ ਨੂੰ ਪਾਣੀ ਨਾਲ ਉਤਾਰਦੀਆਂ ਹਨ ਅਤੇ ਉਸ ਤੋਂ ਬਾਅਦ ਨਾਲ ਹੀ ਸ਼ੈਂਪੂ ਕਰ ਲੈਂਦੀਆਂ ਹਨ। ਵਾਲ਼ਾਂ ਨੂੰ ਡਰਾਈ ਕਰਨ ਦਾ ਇਹ ਵੀ ਦੂਜਾ ਸਭ ਤੋਂ ਵੱਡਾ ਕਾਰਨ ਹੈ। ਇਸ ਲਈ ਜ਼ਰੂਰੀ ਹੈ ਕਿ ਮਹਿੰਦੀ ਨੂੰ ਉਤਾਰਦੇ ਸਮੇਂ ਇਸ ਚੀਜ਼ ਦਾ ਵਿਸ਼ੇਸ਼ ਧਿਆਨ ਰੱਖੋ ਕਿ ਸੈਂਪੂ ਦੀ ਵਰਤੋਂ 12 ਘੰਟਿਆਂ ਬਾਅਦ ਕਰੋ। ਇਸ ਨੂੰ ਸਾਦੇ ਪਾਣੀ ਨਾਲ ਧੋ ਲਓ।

PunjabKesari
ਹੈੱਡਵਾਸ਼ ਤੋਂ ਬਾਅਦ ਕਰੋ ਇਹ ਕੰਮ
ਹੁਣ ਅਗਲਾ ਕੰਮ ਜੋ ਤੁਸੀਂ ਕਰਨਾ ਹੈ ਉਹ ਇਹ ਹੈ ਕਿ ਸਾਦੇ ਪਾਣੀ ਨਾਲ ਸਿਰ ਧੋਣ ਤੋਂ ਬਾਅਦ ਤੁਸੀਂ ਵਾਲ਼ਾਂ ‘ਚ ਆਇਲਿੰਗ ਕਰਨੀ ਹੈ। ਜੀ ਹਾਂ, ਜਿਵੇਂ ਕਿ ਅਸੀਂ ਤੁਹਾਨੂੰ ਦੱਸਿਆ ਹੈ ਕਿ ਤੁਸੀਂ ਸ਼ੈਂਪੂ ਦੀ ਵਰਤੋਂ 12 ਘੰਟਿਆਂ ਬਾਅਦ ਕਰਨੀ ਹੈ ਇਸ ਲਈ ਆਪਣਾ ਸਿਰ ਧੋਣ ਤੋਂ ਬਾਅਦ ਤੇਲ ਲਗਾਓ ਅਤੇ ਫਿਰ ਅਗਲੇ ਦਿਨ ਸ਼ੈਂਪੂ ਨਾਲ ਵਾਲ਼ਾਂ ਨੂੰ ਧੋ ਲਓ। ਇਸ ਦੇ ਲਈ ਤੁਸੀਂ ਕੋਈ ਵੀ ਤੇਲ ਵਰਤ ਸਕਦੇ ਹੋ।

ਇਹ ਵੀ ਪੜ੍ਹੋ-ਸਰ੍ਹੋਂ ਦੇ ਤੇਲ ’ਚ ਲਸਣ ਮਿਲਾ ਕੇ ਇੰਝ ਕਰੋ ਨਵਜੰਮੇ ਬੱਚੇ ਦੀ ਮਾਲਿਸ਼, ਹੱਡੀਆਂ ਹੋਣਗੀਆਂ ਮਜ਼ਬੂਤ

PunjabKesari
ਇਹ ਵੀ ਪੜ੍ਹੋ-Beauty Tips: ਚਿਹਰੇ ’ਤੋਂ ਕਿੱਲ-ਮੁਹਾਸੇ ਦੂਰ ਕਰਨ ਲਈ ਇੰਝ ਲਗਾਓ ਹਲਦੀ ਦਾ ਫੇਸਪੈਕ

ਗਰਮੀਆਂ ‘ਚ ਅਕਸਰ ਮਹਿੰਦੀ ਲਗਾਉਣ ਤੋਂ ਬਾਅਦ ਵਾਲ਼ ਰੁੱਖੇ ਹੋ ਜਾਂਦੇ ਹਨ ਪਰ ਮਹਿੰਦੀ ਲਗਾਉਣ ਨਾਲ ਤੁਹਾਨੂੰ ਬਹੁਤ ਸਾਰੇ ਫ਼ਾਇਦੇ ਵੀ ਹੁੰਦੇ ਹਨ। ਜਿਵੇਂ ਕਿ….
-ਇਹ ਸਿਰ ਨੂੰ ਠੰਡਕ ਦਿੰਦੀ ਹੈ।
-ਸਿੱਕਰੀ, ਖਾਰਸ਼ ਆਦਿ ਤੋਂ ਰਾਹਤ ਦਿਵਾਉਣ ‘ਚ ਮਦਦ ਕਰਦੀ ਹੈ।
-ਵਾਲ਼ ਜੜ੍ਹ ਤੋਂ ਮਜ਼ਬੂਤ, ਸੰਘਣੇ ਅਤੇ ਚਮਕਦਾਰ ਹੁੰਦੇ ਹਨ।
-ਵਾਲ਼ਾਂ ਦੇ ਚਿੱਟੇ ਹੋਣ ਦੀ ਪ੍ਰਕਿਰਿਆ ਹੌਲੀ ਹੋ ਜਾਂਦੀ ਹੈ
-ਵਾਲ਼ਾਂ ‘ਚ ਚਮਕ ਆਉਂਦੀ ਹੈ।
-ਵਾਲ਼ਾਂ ਨੂੰ ਕੁਦਰਤੀ ਕੰਡੀਸ਼ਨਿੰਗ ਮਿਲਦੀ ਹੈ।
-ਇਸ ਨਾਲ ਵਾਲ਼ ਆਇਲੀ ਨਹੀਂ ਹੁੰਦੇ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ। 


Aarti dhillon

Content Editor

Related News