Beauty Tips: ਮੇਕਅਪ ਰਿਮੂਵ ਕਰਨ ਲਈ ਵਰਤੋ ਨਾਰੀਅਲ ਤੇਲ ਸਣੇ ਇਹ ਚੀਜ਼ਾਂ

07/17/2022 4:22:28 PM

ਨਵੀਂ ਦਿੱਲੀ : ਅਕਸਰ ਕੁੜੀਆਂ ਨੂੰ ਮੇਕਅਪ ਰਿਮੂਵ ਨਾ ਕਰਕੇ ਸੌਣ ਦੀ ਆਦਤ ਹੁੰਦੀ ਹੈ। ਇਸ ਤਰ੍ਹਾਂ ਕਰਨ ਨਾਲ ਚਮੜੀ 'ਤੇ ਗੰਦਗੀ ਜਮ੍ਹਾਂ ਹੋ ਜਾਂਦੀ ਹੈ, ਜਿਸ ਨਾਲ ਪੋਰਸ ਬੰਦ ਹੋਣ ਦੇ ਨਾਲ ਚਿਹਰੇ ਦੀ ਚਮਕ ਗੁਵਾਚ ਜਾਂਦੀ ਹੈ। ਵੈਸੇ ਤਾਂ ਮੇਕਅਪ ਨੂੰ ਸਾਫ਼ ਕਰਨ ਲਈ ਬਹੁਤ ਸਾਰੇ ਉਤਪਾਦ ਬਾਜ਼ਾਰ ਵਿਚ ਉਪਲਬਧ ਹਨ ਪਰ ਉਹ ਪੂਰੀ ਤਰ੍ਹਾਂ ਕੁਦਰਤੀ ਨਾ ਹੋਣ ਦੇ ਕਾਰਨ ਕਈ ਵਾਰ ਚਮੜੀ ਲਈ ਠੀਕ ਨਹੀਂ ਹੁੰਦੇ। ਤਾਂ ਆਓ ਅਸੀਂ ਤੁਹਾਨੂੰ ਕੁਝ ਚੀਜ਼ਾਂ ਬਾਰੇ ਦੱਸਦੇ ਹਾਂ ਜੋ ਘਰ ਵਿੱਚ ਆਸਾਨੀ ਨਾਲ ਮਿਲ ਜਾਂਦੀਆਂ ਹਨ ਇਹ ਮੇਕਅਪ ਨੂੰ ਹਟਾਉਣ ਲਈ ਲਾਭਕਾਰੀ ਸਾਬਤ ਹੁੰਦੇ ਹਨ ਅਤੇ ਚਿਹਰੇ 'ਤੇ ਚਮਕ ਬਣਾਈ ਰੱਖਣ ਵਿਚ ਸਹਾਇਤਾ ਕਰਦੇ ਹਨ।
ਨਾਰੀਅਲ ਤੇਲ 
ਨਾਰੀਅਲ ਤੇਲ ਵਿਚ ਬਹੁਤ ਸਾਰੇ ਪੋਸ਼ਕ ਤੱਤ ਹੁੰਦੇ ਹਨ ਜੋ ਚਮੜੀ ਨੂੰ ਚਮਕਦਾਰ ਬਣਾਉਂਦੇ ਹਨ। ਤੁਸੀਂ ਇਸ ਨੂੰ ਮੇਕਅਪ ਰਿਮੂਵਰ ਵਜੋਂ ਵਰਤ ਸਕਦੇ ਹੋ। ਇਹ ਚਿਹਰੇ 'ਤੇ ਮੌਜੂਦ ਵਾਧੂ ਤੇਲ ਨੂੰ ਸੋਖ ਕੇ ਚਮੜੀ ਨੂੰ ਸਾਫ ਅਤੇ ਚਮਕਦਾਰ ਬਣਾਉਂਦਾ ਹੈ। ਇਸ ਤੇਲ ਤੋਂ ਇਲਾਵਾ ਤੁਸੀਂ ਜੈਤੂਨ ਜਾਂ ਸੂਰਜਮੁਖੀ ਦਾ ਤੇਲ ਵੀ ਵਰਤ ਸਕਦੇ ਹੋ।

PunjabKesari
ਬਦਾਮ ਦਾ ਤੇਲ 
ਇਹ ਤੇਲ ਕਈ ਸੁੰਦਰਤਾਂ ਵਧਾਉਣ ਵਾਲੀਆਂ ਕਰੀਮਾਂ ਵਿੱਚ ਵਰਤਿਆ ਜਾਂਦਾ ਹੈ। ਇਹ ਮੇਕਅਪ ਰਿਮੂਵਰ ਦੇ ਤੌਰ ਤੇ ਇਸਤੇਮਾਲ ਕਰਕੇ ਚਿਹਰੇ ਦੇ ਅੰਦਰੂਨੀ ਹਿੱਸੇ ਨੂੰ ਸਾਫ਼ ਕਰਦਾ ਹੈ। ਬਾਦਾਮ ਦਾ ਤੇਲ ਚਮੜੀ ਦੇ ਰੋਮਾਂ ਨੂੰ ਸਾਫ ਕਰਦਾ ਹੈ ਅਤੇ ਸਾਰੀ ਗੰਦਗੀ ਨੂੰ ਦੂਰ ਕਰਦਾ ਹੈ। ਇਸ ਦੇ ਨਾਲ ਇਹ ਚਿਹਰੇ 'ਤੇ ਪਈਆਂ ਪਤਲੀਆਂ ਲਾਈਨਾਂ ਨੂੰ ਹਟਾ ਕੇ ਚਮੜੀ ਨੂੰ ਚਮਕਦਾਰ ਬਣਾਉਣ ਵਿਚ ਸਹਾਇਤਾ ਕਰਦਾ ਹੈ।
ਐਲੋਵੇਰਾ ਜੈੱਲ ਅਤੇ ਸ਼ਹਿਦ 
ਐਲੋਵੇਰਾ ਜੈੱਲ 'ਚ ਕਈ ਔਸ਼ਦੀ ਗੁਣ ਹੁੰਦੇ ਹਨ ਜੋ ਚਿਹਰੇ 'ਤੇ ਨਿਖਾਰ ਲਿਆਉਣ ਵਿੱਚ ਫ਼ਾਇਦੇਮੰਦ ਹੈ। ਇਨ੍ਹਾਂ ਨੂੰ ਇੱਕ ਮੇਕਅਪ ਰਿਮੂਵਰ ਦੇ ਤੌਰ ਤੇ ਵਰਤਣ ਲਈ ਇੱਕ ਕੌਲੀ ਵਿੱਚ 1-1 ਚਮਚਾ ਦੋਨੋਂ ਚੀਜ਼ਾਂ ਮਿਲਾਓ। ਹੁਣ ਕੋਈ ਵੀ ਤੇਲ ਦੇ 2 ਚਮਚੇ ਮਿਲਾਓ ਅਤੇ ਚੰਗੀ ਤਰ੍ਹਾਂ ਮਿਕਸ ਕਰੋ। ਤਿਆਰ ਮਿਸ਼ਰਣ ਨੂੰ ਹਲਕੇ ਹੱਥਾਂ ਨਾਲ ਚਿਹਰੇ 'ਤੇ ਲਗਾਓ ਅਤੇ ਇਸ ਨੂੰ ਕੋਮਲ ਹੱਥਾਂ ਨਾਲ ਮਸਾਜ ਕਰੋ। ਫਿਰ ਕੁਝ ਸਮੇਂ ਬਾਅਦ ਤਾਜ਼ੇ ਪਾਣੀ ਨਾਲ ਚਿਹਰੇ ਨੂੰ ਸਾਫ ਕਰੋ।
ਦਹੀਂ 
ਦਹੀਂ ਵਿੱਚ ਐਂਟੀ-ਆਕਸੀਡੈਂਟ ਅਤੇ ਐਂਟੀ-ਬੈਕਟੀਰੀਆ ਗੁਣ ਹੁੰਦੇ ਹਨ। ਇਹ ਕਲੀਨਿੰਗ ਮੇਕਅਪ ਕਰਨ ਦੇ ਨਾਲ ਟੈਨਿੰਗ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਂਦਾ ਹੈ। ਇਸ ਦੇ ਲਈ 1 ਚਮਚ ਦਹੀਂ ਨਾਲ ਚਿਹਰੇ 'ਤੇ ਮਾਲਸ਼ ਕਰੋ। ਬਾਅਦ ਵਿਚ ਰੂੰ ਜਾਂ ਤੌਲੀਏ ਨਾਲ ਪੂੰਝ ਕੇ ਤਾਜ਼ੇ ਪਾਣੀ ਨਾਲ ਚਿਹਰੇ ਨੂੰ ਧੋ ਲਓ। ਇਹ ਚਿਹਰੇ 'ਤੇ ਮੁਹਾਸੇ, ਧੱਬੇ, ਝੁਰੜੀਆਂ ਨੂੰ ਵੀ ਦੂਰ ਕਰਦਾ ਹੈ। ਇਸ ਤੋਂ ਇਲਾਵਾ ਇਹ ਸੰਵੇਦਨਸ਼ੀਲ ਚਮੜੀ ਲਈ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ।

PunjabKesari
ਖੀਰਾ 
ਖੀਰੇ ਵਿਚ ਐਂਟੀ-ਆਕਸੀਡੈਂਟ, ਐਂਟੀ-ਇਨਫਲੇਮੇਟਰੀ ਗੁਣ ਹੁੰਦੇ ਹਨ ਅਤੇ ਮੁਹਾਸੇ ਤੋਂ ਛੁਟਕਾਰਾ ਪਾਉਣ ਵਿਚ ਮਦਦ ਕਰਦੇ ਹਨ। ਮੇਕਅਪ ਰਿਮੂਵ ਕਰਨ ਲਈ, ਖੀਰੇ ਨੂੰ ਮੈਸ਼ ਕਰੋ ਅਤੇ ਇਸ ਵਿਚ 1-1 ਚਮਚਾ ਦੁੱਧ ਅਤੇ ਜੈਤੂਨ ਦਾ ਤੇਲ ਪਾਓ। ਤਿਆਰ ਪੇਸਟ ਦੀ ਵਰਤੋਂ ਕਲੀਂਜਰ ਵਜੋਂ ਕਰੋ ਬਾਅਦ ਵਿਚ ਪਾਣੀ ਨਾਲ ਚਿਹਰਾ ਧੋ ਲਓ।
ਗੁਲਾਬ ਜਲ ਅਤੇ ਗਲਾਈਸਰੀਨ 
ਮੇਕਅਪ ਰਿਮੂਵਰ ਬਣਾਉਣ ਲਈ ਇਕ ਕੌਲੀ ਵਿਚ 1 ਕੱਪ ਗੁਲਾਬ ਜਲ, 1/4 ਕੱਪ ਐਲੋਵੇਰਾ ਜੈੱਲ, 2 ਚਮਚੇ ਗਲਾਈਸਰੀਨ ਅਤੇ 1 ਚਮਚਾ ਕੈਸਟਲ ਸਾਬਣ ਮਿਲਾਓ। ਤਿਆਰ ਮਿਸ਼ਰਣ ਨੂੰ ਇੱਕ ਬੋਤਲ ਵਿੱਚ ਪਾ ਲਵੋ ਤੁਹਾਡਾ ਮੇਕਅਪ ਰਿਮੂਵਰ ਤਿਆਰ ਹੈ। ਹਰ ਰੋਜ਼ ਮੇਕਅਪ ਨੂੰ ਦੂਰ ਕਰਨ ਲਈ ਰੂੰ ਜਾਂ ਹੱਥਾਂ ਨਾਲ ਚਿਹਰੇ ਦੀ ਮਾਲਸ਼ ਕਰੋ। ਫਿਰ ਕੋਸੇ ਪਾਣੀ ਨਾਲ ਚਿਹਰੇ ਨੂੰ ਧੋ ਲਵੋ।

PunjabKesari
ਦੁੱਧ 
ਦੁੱਧ ਸਿਹਤ ਬਣਾਉਣ ਦੇ ਨਾਲ-ਨਾਲ ਚਿਹਰੇ 'ਤੇ ਚਮਕ ਲਿਆਉਣ ਵਿਚ ਵੀ ਫ਼ਾਇਦੇਮੰਦ ਹੈ। ਇਹ ਮੇਕਅਪ ਨੂੰ ਹਟਾਉਣ ਲਈ ਇਕ ਵਧੀਆ ਸਰੋਤ ਹੈ। ਇਸ ਨੂੰ ਬਣਾਉਣ ਲਈ ਇਕ ਕਟੋਰੇ ਵਿਚ 1-1 ਚਮਚਾ ਦੁੱਧ ਅਤੇ ਬਾਦਾਮ ਦਾ ਤੇਲ ਮਿਲਾਓ। ਫਿਰ ਰੂੰ ਦੀ ਮਦਦ ਨਾਲ ਚਿਹਰੇ ਦੇ ਮੇਕਅਪ ਨੂੰ ਸਾਫ ਕਰੋ।


Aarti dhillon

Content Editor

Related News