Beauty Tips: ਬੁੱਲ੍ਹਾਂ ਨੂੰ ਗੁਲਾਬੀ ਅਤੇ ਮੁਲਾਇਮ ਬਣਾਉਣ ਲਈ ਮਲਾਈ ਸਣੇ ਇਹ ਚੀਜ਼ਾਂ ਹਨ ਕਾਰਗਰ

10/23/2021 4:35:45 PM

ਨਵੀਂ ਦਿੱਲੀ- ਬੁੱਲ੍ਹਾਂ ਨੂੰ ਚਿਹਰੇ ਦਾ ਸਭ ਤੋਂ ਸੈਂਸਟਿਵ ਅਤੇ ਆਕਰਸ਼ਕ ਹਿੱਸਾ ਮੰਨਿਆ ਜਾਂਦਾ ਹੈ। ਇਸ 'ਚ ਵਸਾ ਗ੍ਰੰਥੀਆਂ ਨਹੀਂ ਹੁੰਦੀਆਂ, ਇਸ ਲਈ ਬਾਹਰੀ ਰੂਪ ਨਾਲ ਇਸ ਦਾ ਖਿਆਲ ਰੱਖਣ ਦੀ ਲੋੜ ਹੁੰਦੀ ਹੈ। ਲੜਕਿਆਂ ਦੇ ਮੁਕਾਬਲੇ ਲੜਕੀਆਂ ਆਪਣੇ ਬੁੱਲ੍ਹਾਂ ਦਾ ਜ਼ਿਆਦਾ ਧਿਆਨ ਰੱਖਦੀਆਂ ਹਨ। ਇਨ੍ਹਾਂ ਨੂੰ ਗੁਲਾਬੀ ਬਣਾਉਣ ਲਈ ਤਰ੍ਹਾਂ-ਤਰ੍ਹਾਂ ਦੇ ਨੁਸਖੇ ਅਪਣਾਉਂਦੀਆਂ ਰਹਿੰਦੀਆਂ ਹਨ ਪਰ ਬੇਵਕਤ ਖਾਣ-ਪੀਣ, ਸਿਗਰੇਟ ਅਤੇ ਤਣਾਅ ਜਾਂ ਫਿਰ ਲਿਪਸਟਿਕ, ਲਿਪ ਗਲੋਸ ਦੀ ਜ਼ਿਆਦਾ ਇਸਤੇਮਾਲ ਨਾਲ ਬੁੱਲ੍ਹਾਂ ਦੇ ਕਾਲੇਪਨ ਦੀ ਪ੍ਰੇਸ਼ਾਨੀ ਸ਼ੁਰੂ ਹੋ ਜਾਂਦੀ ਹੈ। ਇਸ ਦੀ ਜਗ੍ਹਾ 'ਤੇ ਅਸੀਂ ਜੇਕਰ ਕੁਝ ਨੈਚੁਰਲ ਤਰੀਕਿਆਂ ਦੀ ਇਸਤੇਮਾਲ ਕਰਾਂਗੇ ਤਾਂ ਬੁੱਲ੍ਹ ਗੁਲਾਬੀ ਦੇ ਨਾਲ-ਨਾਲ ਮੁਲਾਇਮ ਬਣੇ ਰਹਿਣਗੇ।


1. ਮਲਾਈ
ਬੁੱਲ੍ਹ ਕਾਲੇ ਹੋਣ ਅਤੇ ਫਟਣ 'ਤੇ ਦੁੱਧ ਦੀ ਮਲਾਈ ਦਾ ਇਸਤੇਮਾਲ ਕਰੋ। ਮਲਾਈ 'ਚ ਥੋੜ੍ਹੀ ਜਿਹੀ ਹਲਦੀ ਮਿਲਾ ਲਓ। ਇਸ ਨਾਲ ਬੁੱਲ੍ਹ ਮੁਲਾਇਮ ਹੋਣਗੇ ਅਤੇ ਰੁੱਖਾਪਨ ਦੂਰ ਹੋਵੇਗਾ।
2. ਗੁਲਾਬ 
ਗੁਲਾਬ ਦੀਆਂ ਪੱਤੀਆਂ ਤੁਹਾਡੇ ਬੁੱਲ੍ਹਾਂ ਨੂੰ ਗੁਲਾਬੀ ਰੰਗ ਦਿੰਦੀਆਂ ਹਨ। ਗੁਲਾਬ ਦੀਆਂ ਪੱਤੀਆਂ ਨੂੰ ਪੀਸ ਕੇ ਉਸ ਦਾ ਪੇਸਟ ਬਣਾ ਲਓ। ਰਾਤ ਨੂੰ ਪੇਸਟ ਬੁੱਲ੍ਹਾਂ 'ਤੇ ਲਗਾਓ ਅਤੇ ਫਿਰ ਸਵੇਰੇ ਧੋ ਲਓ।


3. ਨਿੰਬੂ
ਨਿੰਬੂ ਨੈਚੁਰਲ ਬਲੀਚ ਹੈ। ਇਸ ਨੂੰ ਕੱਟ ਕੇ ਬੁੱਲ੍ਹਾਂ 'ਤੇ ਰਗੜਣ ਨਾਲ ਕਾਲਾਪਨ ਦੂਰ ਹੁੰਦਾ ਹੈ।
4. ਸ਼ਹਿਦ 
ਸ਼ਹਿਦ ਤੁਹਾਡੇ ਬੁੱਲ੍ਹਾਂ ਨੂੰ ਮੁਲਾਇਮ ਬਣਾਉਣ ਦੇ ਨਾਲ ਚਮਕਦਾਰ ਵੀ ਬਣਾਉਂਦਾ ਹੈ। ਸ਼ਹਿਦ ਨੂੰ ਬੁੱਲ੍ਹਾਂ 'ਤੇ ਮਲੋ। ਇਸ ਨਾਲ ਕਾਲਾਪਨ ਦੂਰ ਹੋਵੇਗਾ ਅਤੇ ਬੁੱਲ੍ਹਾਂ ਦੀ ਚਮਕ ਵਧੇਗੀ।
5. ਆਲਿਵ ਆਇਲ
ਬੁੱਲ੍ਹਾਂ ਨੂੰ ਫਟਣ ਤੋਂ ਰੋਕਣ ਅਤੇ ਉਨ੍ਹਾਂ ਦਾ ਕਾਲਾਪਨ ਦੂਰ ਕਰਨ ਲਈ ਜੈਤੂਨ ਦੇ ਤੇਲ 'ਚ ਥੋੜ੍ਹੀ ਜਿਹੀ ਵੈਸਲੀਨ ਮਿਲਾ ਕੇ ਬੁੱਲ੍ਹਾਂ 'ਤੇ ਲਗਾਉਣ ਨਾਲ ਲਾਭ ਮਿਲਦਾ ਹੈ।


6. ਚੁਕੰਦਰ
ਚੁਕੰਦਰ ਨੂੰ ਕੱਟ ਕੇ ਉਸ ਨੂੰ ਬੁੱਲ੍ਹਾਂ 'ਤੇ ਲਗਾਉਣ ਨਾਲ ਬੁੱਲ੍ਹਾਂ ਨੂੰ ਕੁਦਰਤੀ ਰੰਗ ਮਿਲਦਾ ਹੈ। ਨਾਲ ਹੀ ਚੁਕੰਦਰ 'ਚ ਮੌਜੂਦ ਗੁਣ ਬੁੱਲ੍ਹਾਂ ਲਈ ਫਾਇਦੇਮੰਦ ਹੁੰਦੇ ਹਨ।

Aarti dhillon

This news is Content Editor Aarti dhillon