Beauty Tips: ਗਰਮੀਆਂ 'ਚ ਪਸੀਨੇ ਕਾਰਨ ਨਹੀਂ ਹੋਵੇਗਾ ਮੇਕਅਪ ਖਰਾਬ, ਅਪਣਾਓ ਇਹ ਨੁਕਤੇ

05/01/2022 4:10:02 PM

ਨਵੀਂ ਦਿੱਲੀ— ਗਰਮੀਆਂ ਸ਼ੁਰੂ ਹੋ ਗਈਆਂ ਹਨ ਇਸ ਮੌਸਮ 'ਚ ਇਕ ਤਾਂ ਧੁੱਪ ਚਮੜੀ ਦਾ ਰੰਗ ਖਰਾਬ ਕਰ ਦਿੰਦੀ ਹੈ ਅਤੇ ਦੂਸਰਾ ਪਸੀਨਾ ਆਉਣ ਨਾਲ ਚਿਹਰੇ ਦਾ ਮੇਕਅੱਪ ਖਰਾਬ ਹੁੰਦੇ ਦੇਰ ਨਹੀਂ ਲੱਗਦੀ। ਕੁਝ ਲੜਕੀਆਂ ਮੇਕਅੱਪ ਕਿੱਤੇ ਬਿਨ੍ਹਾਂ ਨਹੀਂ ਰਹਿ ਸਕਦੀਆਂ। ਪਸੀਨੇ ਦੇ ਕਾਰਨ ਮੇਕਅੱਪ ਖਰਾਬ ਹੋਣ ਨੂੰ ਸਭ ਤੋਂ ਜ਼ਿਆਦਾ ਪਰੇਸ਼ਾਨੀ ਉਨ੍ਹਾਂ ਨੂੰ ਹੀ ਹੁੰਦੀ ਹੈ। ਜੇ ਤੁਸੀਂ ਵੀ ਇਸੇ ਸਮੱਸਿਆ ਕਾਰਨ ਪਰੇਸ਼ਾਨ ਹੋ ਤਾਂ ਅੱਜ ਅਸੀਂ ਤੁਹਾਨੂੰ ਕੁਝ ਨੁਕਤੇ ਦੱਸਣ ਜਾ ਰਹੇ ਹਾਂ ਜਿਸ ਦੇ ਨਾਲ ਭਰ ਗਰਮੀ 'ਚ ਵੀ ਤੁਹਾਡਾ ਮੇਕਅੱਪ ਖਰਾਬ ਨਹੀਂ ਹੋਵੇਗਾ। 

PunjabKesari
ਫੇਸ ਵਾਸ਼
ਗਰਮੀਆਂ 'ਚ ਹਮੇਸ਼ਾ ਤੇਲ ਨੂੰ ਕੰਟਰੋਲ ਕਰਨ ਵਾਲੇ ਫੇਸਵਾਸ਼ ਦੀ ਵਰਤੋਂ ਕਰੋ। ਇਸ ਨਾਲ ਚਿਹਰੇ ਦਾ ਸਾਰਾ ਤੇਲ ਨਿਕਲ ਜਾਂਦਾ ਹੈ ਅਤੇ ਚਮੜੀ ਤਾਜ਼ਾ ਹੋ ਜਾਂਦੀ ਹੈ ਅਤੇ ਮੇਕਅੱਪ ਪਸੀਨੇ ਨਾਲ ਖਰਾਬ ਨਹੀਂ ਹੁੰਦਾ। 

PunjabKesari
ਬਰਫ
ਗਰਮੀਆਂ 'ਚ ਚਿਹਰੇ 'ਤੇ ਬਰਫ ਲਗਾਉਣ ਨਾਲ ਤੁਹਾਡਾ ਮੇਕਅੱਪ ਲੰਬੇ ਸਮੇਂ ਤੱਕ ਟਿਕਿਆ ਰਹਿੰਦਾ ਹੈ। ਇਸ ਲਈ ਬਰਫ ਦੇ ਟੁਕੜੇ ਨੂੰ ਆਪਣੇ ਚਿਹਰੇ 'ਤੇ ਲਗਾਓ ਅਤੇ ਇਸ ਨਾਲ ਆਪਣੀਆਂ ਅੱਖਾਂ ਦੇ ਆਲੇ-ਦੁਆਲੇ ਵੀ ਮਸਾਜ਼ ਕਰੋ। ਮਸਾਜ਼ ਕਰਨ ਤੋਂ ਬਾਅਦ ਕੁਝ ਦੇਰ ਤੱਕ ਇਸ ਨੂੰ ਸੁੱਕਣ ਦਿਓ।

ਸੇਟਿੰਗ ਸਪ੍ਰੇ 
ਮੇਕਅੱਪ ਕਰਨ ਤੋਂ ਪਹਿਲਾਂ ਚਿਹਰੇ 'ਤੇ ਮੇਕਅੱਪ ਸੈਟਿੰਗ ਸਪ੍ਰੇ ਲਗਾਓ। ਇਸ ਨੂੰ ਆਪਣੇ ਚਿਹਰੇ ਅਤੇ ਗਰਦਨ 'ਤੇ ਲਗਾਓ। ਇਸ ਨਾਲ ਪਸੀਨਾ ਦੂਰ ਰਹਿੰਦਾ ਹੈ। ਇਸ ਸਪ੍ਰੇ ਨੂੰ ਲਗਾਉਣ ਤੋਂ ਬਾਅਦ ਹੀ ਆਪਣਾ ਮੇਕਅੱਪ ਸ਼ੁਰੂ ਕਰੋ। 

PunjabKesari
ਵਾਟਰਪਰੂਫ ਬੇਸ 
ਪਸੀਨੇ ਤੋਂ ਮੇਕਅੱਪ ਨੂੰ ਬਚਾਉਣ ਦੇ ਲਈ ਆਪਣੇ ਬੇਸ 'ਚ ਸਭ ਤੋਂ ਪਹਿਲਾਂ ਵਾਟਰਪਰੂਫ ਪ੍ਰਾਈਮਰ ਦੀ ਵਰਤੋ ਕਰੋ। ਇਸ ਨਾਲ ਮੇਕਅੱਪ ਉਤਰੇਗਾ ਨਹੀਂ ਅਤੇ ਲੰਬੇ ਸਮੇਂ ਤੱਕ ਲੱਗਿਆ ਰਹੇਗਾ।

PunjabKesari
ਸਨਸਕਰੀਨ 
ਜੇ ਤੁਸੀਂ ਦਿਨ 'ਚ ਮੇਕਅੱਪ ਕਰਦੇ ਹੋ ਅਤੇ ਧੁੱਪ 'ਚ ਵੀ ਬਾਹਰ ਜਾਣਾ ਪੈਂਦਾ ਹੈ ਤਾਂ ਸਨਸਕਰੀਨ ਦੀ ਵਰਤੋ ਜ਼ਰੂਰ ਕਰੋ ਪਰ ਧਿਆਨ ਰੱਖੋ ਉਹ ਸਨਸਕਰੀਨ ਹਮੇਸ਼ਾ ਤੇਲ ਮੁਕਤ ਹੋਣੀ ਚਾਹੀਦੀ ਹੈ। ਇਸ ਨਾਲ ਫੇਸ 'ਤੇ ਤੇਲ ਅਤੇ ਪਸੀਨਾ ਘੱਟ ਆਉਂਦਾ ਹੈ। 

PunjabKesari
ਵਾਟਰਪਰੂਫ ਮੇਕਅੱਪ
ਹਮੇਸ਼ਾ ਵਾਟਰਪਰੂਫ ਮੇਕਅੱਪ ਦੀ ਹੀ ਵਰਤੋਂ ਕਰੋ। ਇਸ ਨਾਲ ਤੁਹਾਡਾ ਮੇਕਅੱਪ ਧੁੱਪ 'ਚ ਵੀ ਜ਼ਿਆਦਾ ਦੇਰ ਤੱਕ ਟਿਕਿਆ ਰਹੇਗਾ। ਇਸ ਲਈ ਤੁਸੀਂ ਵਾਟਰਪਰੂਫ ਲਿਪਬਾਮ ਅਤੇ ਵਾਟਰਪਰੂਫ ਫਾਊਂਡੇਸ਼ਨ ਦੀ ਵਰਤੋ ਕਰੋ। ਇੰਝ ਕਰਨ ਨਾਲ ਪਸੀਨਾ ਆਉਣ 'ਤੇ ਵੀ ਮੇਕਅੱਪ ਖਰਾਬ ਨਹੀਂ ਹੋਵੇਗਾ। 


Aarti dhillon

Content Editor

Related News