Beauty Tips : ਬੇਦਾਗ਼ ਚਿਹਰੇ ਲਈ ਜ਼ਰੂਰ ਵਰਤੋ ਕਮਲ ਦੇ ਫੁੱਲਾਂ ਨਾਲ ਬਣਿਆ ਤੇਲ ਅਤੇ ਫੇਸ ਮਾਸਕ

01/09/2021 4:46:53 PM

ਨਵੀਂ ਦਿੱਲੀ: ਗਰਮੀਆਂ ਦੇ ਮੌਸਮ ’ਚ ਜਿਥੇ ਜ਼ਿਆਦਾਤਰ ਲੜਕੀਆਂ ਨੂੰ ਟੈਨਿੰਗ ਦੀ ਸਮੱਸਿਆ ਰਹਿੰਦੀ ਹੈ ਤਾਂ ਉੱਧਰ ਸਰਦੀਆਂ ’ਚ ਚਮੜੀ ’ਚ ਰੁੱਖੇਪਨ ਦੀ ਸਮੱਸਿਆ ਹਰ ਸਮੇਂ ਪ੍ਰੇਸ਼ਾਨ ਕਰਦੀ ਹੈ। ਚਮੜੀ ਤੋਂ ਚਿੱਟੀ ਪੱਪੜੀ ਉਤਾਰਨਾ ਅਤੇ ਕ੍ਰੀਮ ਲਗਾਉਣ ਤੋਂ ਬਾਅਦ ਵੀ ਚਿਹਰਾ ਰੁੱਖਾ ਦਿੱਸਣਾ ਇਹ ਸਮੱਸਿਆ ਅੱਜ ਕੱਲ ਆਮ ਦੇਖਣ ਨੂੰ ਮਿਲ ਰਹੀ ਹੈ। ਹਾਲਾਂਕਿ ਔਰਤਾਂ ਚਿਹਰੇ ’ਤੇ ਕਈ ਤਰ੍ਹਾਂ ਦੀਆਂ ਕ੍ਰੀਮਾਂ ਦੀ ਵਰਤੋਂ ਕਰਦੀਆਂ ਹਨ ਪਰ ਬਹੁਤ ਸਾਰੀਆਂ ਲੜਕੀਆਂ ਚਮਕਦਾਰ ਚਮੜੀ ਲਈ ਤੇਲ ਦੀ ਵਰਤੋਂ ਕਰਦੀਆਂ ਹਨ। ਜਿਵੇਂ ਕਿ ਨਾਰੀਅਲ ਦਾ ਤੇਲ, ਜੈਤੂਨ ਦਾ ਤੇਲ ਪਰ ਕੀ ਤੁਸੀਂ ਕਦੇ ਗੁਲਾਬ ਦੇ ਫੁੱਲਾਂ ਨਾਲ ਬਣੇ ਤੇਲ ਦੀ ਵਰਤੋਂ ਕੀਤੀ ਹੈ। ਇਸ ਨਾਲ ਤਿਆਰ ਫੇਸ ਪੈਕ ਨਾਲ ਚਮੜੀ ਦਾ ਹਰ ਸਮੱਸਿਆ ਨੂੰ ਦੂਰ ਕੀਤਾ ਜਾ ਸਕਦਾ ਹੈ। ਚੱਲੋਂ ਅੱਜ ਅਸੀਂ ਤੁਹਾਨੂੰ ਕਮਲ ਦੇ ਫੁੱਲਾਂ ਨਾਲ ਬਣੇ ਤੇਲ ਅਤੇ ਇਸ ਨਾਲ ਬਣੇ ਫੇਸ ਪੈਕ ਬਾਰੇ ਦੱਸਦੇ ਹਾਂ।

ਇਹ ਵੀ ਪੜ੍ਹੋ:Cooking Tips :ਘਰ ਦੀ ਰਸੋਈ ’ਚ ਇੰਝ ਬਣਾਓ ਛੋਲਿਆਂ ਦੀ ਦਾਲ ਦੀ ਖ਼ਿਚੜੀ
ਕਮਲ ਦੇ ਫੁੱਲਾਂ ਦੇ ਤੇਲ ਨਾਲ ਬਣਾਓ ਫੇਸ ਮਾਸਕ
1. ਫੇਸ ਮਾਸਕ ਨਾਲ ਆਵੇਗੀ ਚਿਹਰੇ ’ਤੇ ਚਮਚ
ਜੇਕਰ ਤੁਹਾਡੀ ਚਮੜੀ ਰੁੱਖੀ ਹੋ ਗਈ ਹੈ ਜਾਂ ਫਿਰ ਤੁਹਾਡੇ ਚਿਹਰੇ ਦਾ ਨੂਰ ਖ਼ਤਮ ਹੋ ਗਿਆ ਹੈ ਤਾਂ ਇਸ ਲਈ ਤੁਸੀਂ ਕਮਲ ਦੇ ਫੁੱਲਾਂ ਨਾਲ ਬਣੇ ਤੇਲ ਅਤੇ ਦੁੱਧ ਨਾਲ ਫੇਸ ਮਾਸਕ ਬਣਾ ਸਕਦੇ ਹੋ। 
ਇੰਝ ਬਣਾਓ ਫੇਸ ਮਾਸਕ
-ਕਮਲ ਦੇ ਫੁੱਲ ਦਾ ਤੇਲ ਲਓ।
-ਉਸ ’ਚ ਕੱਚੇ ਦੁੱਧ ਦੀਆਂ ਬੂੰਦਾਂ ਪਾਓ।
-ਇਸ ਨੂੰ ਤੁਸੀਂ ਚੰਗੀ ਤਰ੍ਹਾਂ ਮਿਕਸ ਕਰ ਲਓ। 
-ਇਸ ਦਾ ਪੇਸਟ ਬਣਾ ਲਓ।

ਹੁਣ ਤੁਸੀਂ ਇਸ ਨੂੰ ਆਪਣੇ ਚਿਹਰੇ ’ਤੇ ਲਗਾ ਲਓ ਅਤੇ ਕੁਝ ਦੇਰ ਲਈ ਲੱਗਾ ਰਹਿਣ ਦਿਓ ਕੁਝ ਸਮੇਂ ਤੋਂ ਬਾਅਦ ਤੁਸੀਂ ਚਿਹਰਾ ਧੋ ਲਓ।

ਇਹ ਵੀ ਪੜ੍ਹੋ:Beauty Tips: ਟਮਾਟਰ ਵੀ ਬਣਾਉਂਦੈ ਤੁਹਾਡੇ ਚਿਹਰੇ ਨੂੰ ਚਮਕਦਾਰ, ਇੰਝ ਕਰੋ ਵਰਤੋਂ

PunjabKesari
2. ਬੇਦਾਗ਼ ਚਿਹਰੇ ਲਈ
ਜੇਕਰ ਤੁਹਾਡੇ ਚਿਹਰੇ ’ਤੇ ਨਿਸ਼ਾਨ ਹਨ ਜਾਂ ਫਿਰ ਤੁਸੀਂ ਬੇਦਾਗ਼ ਚਮੜੀ ਚਾਹੁੰਦੇ ਹੋ ਤਾਂ ਇਸ ਲਈ ਵੀ ਤੁਸੀਂ ਕਮਲ ਦੇ ਫੁੱਲਾਂ ਨਾਲ ਬਣੇ ਤੇਲ ਨਾਲ ਮਾਕਸ ਬਣਾ ਸਕਦੇ ਹੋ। ਇਸ ਲਈ ਤੁਹਾਨੂੰ ਚਾਹੀਦੈ...
-ਕਮਲ ਦੇ ਫੁੱਲਾਂ ਦਾ ਤੇਲ
-ਚੌਲਾਂ ਦਾ ਆਟਾ-2 ਚਮਚੇ
-ਹੁਣ ਤੁਸੀਂ ਇਨ੍ਹਾਂ ਦੋਵਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ। 
-ਇਸ ਦਾ ਪੇਸਟ ਬਣ ਜਾਵੇ ਤਾਂ ਇਸ ਨੂੰ ਚਿਹਰੇ ’ਤੇ ਕਰੀਬ 30 ਮਿੰਟ ਲਈ ਲਗਾ ਲਓ। 
-ਇਸ ਤੋਂ ਬਾਅਦ ਤੁਸੀਂ ਹਲਕੇ ਕੋਸੇ ਪਾਣੀ ਨਾਲ ਚਿਹਰਾ ਧੋ ਲਓ। 
-ਇਹ ਮਾਸਕ ਸਰਦੀਆਂ ਲਈ ਬਿਹਤਰ ਹੈ।

PunjabKesari
3.ਕਮਲ ਦੇ ਫੁੱਲਾਂ ਨਾਲ ਬਣੇ ਤੇਲ ਦੇ ਫ਼ਾਇਦੇ
-ਝੁਰੜੀਆਂ ਨੂੰ ਕਰੇ ਦੂਰ
-ਰੁੱਖੀ ਚਮੜੀ ਆਵੇਗੀ ਚਮਕ
-ਡੈੱਡ ਚਮੜੀ ਖ਼ਤਮ ਕਰੇ
-ਚਮੜੀ ਕਰੇ ਹਾਈਡਰੇਟ

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।


Aarti dhillon

Content Editor

Related News