Beauty Tips: ਜਾਣੋ ਵਾਲਾਂ ''ਚ ਕਿੰਨੀ ਦੇਰ ਲਗਾਉਣਾ ਚਾਹੀਦੈ ਤੇਲ ਅਤੇ ਇਸ ਦੇ ਫ਼ਾਇਦਿਆਂ ਬਾਰੇ

01/19/2022 3:24:17 PM

ਨਵੀਂ ਦਿੱਲੀ- ਵਾਲਾਂ ਨੂੰ ਮਜ਼ਬੂਤ ਅਤੇ ਖੂਬਸੂਰਤ ਬਣਾਉਣ ਲਈ ਤੇਲ ਲਗਾਉਣਾ ਬਹੁਤ ਜ਼ਰੂਰੀ ਹੁੰਦਾ ਹੈ। ਇਸ ਨਾਲ ਰੁੱਖਾਪਣ ਦੂਰ ਹੁੰਦਾ ਹੈ ਅਤੇ ਵਾਲਾਂ  ਪੋਸ਼ਣ ਮਿਲਦਾ ਹੈ। ਇਸ ਲਈ ਹੇਅਰ ਚੰਪੀ ਕਰਨਾ ਬੇਹੱਦ ਫਾਇਦੇਮੰਦ ਹੁੰਦਾ ਹੈ ਪਰ ਕੀ ਤੁਸੀਂ ਵਾਲਾਂ ਦੀ ਮਸਾਜ ਕਰਨ ਦਾ ਠੀਕ ਸਮਾਂ ਅਤੇ ਤਰੀਕਾ ਜਾਣਦੇ ਹੋ। ਤਾਂ ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਵਾਲਾਂ 'ਚ ਕਦੋ ਅਤੇ ਕਿਸ ਤਰ੍ਹਾਂ ਤੇਲ ਲਗਾਉਣਾ ਚਾਹੀਦਾ ਹੈ ਅਤੇ ਇਸ ਨਾਲ ਕੀ-ਕੀ ਫਾਇਦੇ ਹੁੰਦੇ ਹਨ।
1. ਵਾਲਾਂ 'ਚ ਇਸ ਸਮੇਂ ਲਗਾਓ ਤੇਲ
ਰਾਤ ਨੂੰ ਸੌਂਣ ਤੋਂ ਪਹਿਲਾਂ ਵਾਲਾਂ 'ਚ ਤੇਲ ਦੀ ਮਾਲਿਸ਼ ਕਰਨਾ ਸਭ ਤੋਂ ਵਧੀਆ ਹੈ। ਕੁਝ ਲੋਕ ਵਾਲ ਧੋਣ ਤੋਂ ਬਾਅਦ ਤੇਲ ਲਗਾਉਂਦੇ ਹਨ ਪਰ ਅਜਿਹਾ ਕਰਨ ਨਾਲ ਵਾਲਾਂ 'ਚ ਮਿੱਟੀ ਅਤੇ ਗੰਦਗੀ ਚਿਪਕ ਜਾਂਦੀ ਹੈ। ਵਾਲ ਧੋਣ ਤੋਂ ਪਹਿਲਾ ਆਇਲ ਮਸਾਜ ਕਰਨਾ ਠੀਕ ਹੈ ਹਾਲਾਂਕਿ ਜੇਕਰ ਤੁਸੀਂ ਘਰ 'ਚ ਹੀ ਰਹਿਣਾ ਹੈ ਤਾਂ ਤੁਸੀਂ ਵਾਲ ਧੋਣ ਤੋਂ ਬਾਅਦ ਤੇਲ ਲਗਾ ਸਕਦੇ ਹੋ।


2. ਕੋਸੇ ਤੇਲ ਨਾਲ ਕਰੋ ਮਸਾਜ
ਕੋਸੇ ਤੇਲ ਨਾਲ ਵਾਲਾਂ ਦੀ ਮਾਲਿਸ਼ ਕਰਨ ਨਾਲ ਵਾਲਾਂ ਦੀਆਂ ਜੜ੍ਹਾਂ ਮਜਬੂਤ ਰਹਿੰਦੀਆਂ ਹਨ। ਨਾਲ ਹੀ ਮਸਾਜ ਨਾਲ ਕੈਮੀਕਲ ਅਤੇ ਸ਼ੈਂਪੂ ਤੋਂ ਹੋਣ ਵਾਲੇ ਡੈਮੇਜ ਦੀ ਭਰਪਾਈ ਵੀ ਹੋ ਜਾਂਦੀ ਹੈ।
3. ਹਫਤੇ 'ਚ 1-2 ਵਾਰ ਲਗਾਓ ਤੇਲ
ਇਕ ਹਫਤੇ 'ਚ ਘੱਟ ਤੋਂ ਘੱਟ 1-2 ਵਾਰ ਆਇਲ ਮਸਾਜ ਕਰੋ। ਇਸ ਨਾਲ ਸਿਰ ਦਾ ਬਲੱਡ ਸਰਕੂਲੇਸ਼ਨ ਫਲੋ ਵਧੇਗਾ ਅਤੇ ਵਾਲ ਹੈਲਦੀ ਹੋਣਗੇ। ਨਾਲ ਹੀ ਇਸ ਨਾਲ ਤੁਸੀਂ ਰਿਲੈਕਸ ਵੀ ਮਹਿਸੂਸ ਕਰੋਗੇ।
4. ਮਸਾਜ ਕਰਨ ਦਾ ਠੀਕ ਤਰੀਕਾ
ਵਾਲਾਂ ਦੇ ਹਿਸਾਬ ਨਾਲ ਤੇਲ ਦੀ ਚੋਣ ਕਰੋ ਅਤੇ ਹਲਕਾ ਕੋਸਾ ਕਰੋ। ਜੇਕਰ ਵਾਲਾਂ 'ਚ ਸਿੱਕਰੀ ਹੈ ਤਾਂ ਤੇਲ 'ਚ ਨਿੰਬੂ ਦੇ ਰਸ ਦੀਆਂ ਕੁਝ ਬੂੰਦਾਂ ਮਿਲਾ ਕੇ ਲਗਾਓ। ਵਾਲਾਂ ਦੀਆਂ ਜੜ੍ਹਾਂ 'ਚ ਤੇਲ ਜ਼ਰੂਰ ਲਗਾਓ। ਜ਼ਿਆਦਾ ਜੋਰ ਨਾਲ ਮਸਾਜ ਨਾ ਕਰੋ ਕਿਉਂਕਿ ਇਸ ਨਾਲ ਵਾਲ ਟੁੱਟ ਜਾਂਦੇ ਹਨ। ਮਸਾਜ ਤੋਂ ਬਾਅਦ ਗਰਮ ਪਾਣੀ 'ਚ ਤੌਲੀਏ ਨੂੰ ਗਿੱਲਾ ਕਰਕੇ ਨਿਚੋੜ ਲਓ ਅਤੇ ਫਿਰ ਵਾਲਾਂ 'ਚ ਲਪੇਟ ਲਓ। ਅੰਧੇ ਘੰਟੇ ਵਾਲਾਂ ਨੂੰ ਸ਼ੈਂਪੂ ਅਤੇ ਕੰਡੀਸ਼ਨਿੰਗ ਕਰੋ ਅਤੇ ਧੋ ਲਓ।
5. ਤੇਲ ਦੀ ਚੋਣ
ਵਾਲਾਂ ਨੂੰ ਮਜਬੂਤ ਅਤੇ ਲੰਬਾ ਕਰਨ ਲਈ ਤੁਸੀਂ ਨਾਰੀਅਲ, ਜੈਤੂਨ ਦਾ ਤੇਲ ਜਾਂ ਅਰੰਡੀ ਦੇ ਤੇਲ ਦਾ ਵੀ ਇਸਤੇਮਾਲ ਕਰ ਸਕਦੇ ਹੋ।


ਵਾਲਾਂ 'ਚ ਤੇਲ ਲਗਾਉਣ ਦੇ ਫਾਇਦੇ
- ਸਿੱਕਰੀ ਦਾ ਖਾਤਮਾ

ਜੇਕਰ ਤੁਸੀਂ ਸਿੱਕਰੀ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਰੋਜ਼ਾਨਾ ਵਾਲਾਂ 'ਚ ਤੇਲ ਲਗਾਓ। ਇਸ ਨਾਲ ਸਕੈਲਪ ਦਾ ਰੁੱਖਾਪਣ ਦੂਰ ਹੁੰਦਾ ਹੈ।
- ਸਿਰਦਰਦ ਤੋਂ ਛੁਟਕਾਰਾ
ਦਫਤਰ ਦੇ ਤਣਾਅ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਨਾਰੀਅਲ ਦੇ ਤੇਲ ਨਾਲ ਮਾਲਿਸ਼ ਕਰੋ। ਇਸ ਨਾਲ ਸਿਰਦਰਦ ਦੇ ਨਾਲ-ਨਾਲ ਤਣਾਅ ਵੀ ਘੱਟ ਹੋਵੇਗਾ।
- ਚੰਗੀ ਨੀਂਦ
ਸੌਂਣ ਤੋਂ ਅੱਧਾ ਘੰਟਾ ਪਹਿਲਾ ਤੇਲ ਨਾਲ ਮਾਲਿਸ਼ ਕਰੋ। ਇਸ ਨਾਲ ਤਣਾਅ ਘੱਟ ਹੋਵੇਗਾ ਅਤੇ ਵਧੀਆ ਨੀਂਦ ਆਵੇਗੀ।

Aarti dhillon

This news is Content Editor Aarti dhillon