Beauty Tips: ਸਰਦੀਆਂ ਦੇ ਮੌਸਮ ’ਚ ਇੰਝ ਕਰੋ ਡਰਾਈ ਸਕਿਨ ਦੀ ਦੇਖਭਾਲ

11/11/2021 4:24:27 PM

ਨਵੀਂ ਦਿੱਲੀ- ਸਰਦੀਆਂ ਦੇ ਮੌਸਮ ’ਚ ਵਧੇਰੇ ਔਰਤਾਂ ਚਮੜੀ ਡਰਾਈਨੈੱਸ ਦੀ ਸਮੱਸਿਆ ਤੋਂ ਪ੍ਰੇਸ਼ਾਨ ਰਹਿੰਦੀਆਂ ਹਨ। ਜੇਕਰ ਕਿਸੇ ਦੀ ਸਕਿਨ ਪਹਿਲਾਂ ਤੋਂ ਡਰਾਈ ਹੈ ਤਾਂ ਠੰਡ ਦਾ ਮੌਸਮ ਉਸ ਦੀ ਸਕਿਨ ਨੂੰ ਹੋਰ ਵੀ ਖੁਸ਼ਕ ਬਣਾ ਦਿੰਦਾ ਹੈ। ਇਸ ਲਈ ਜ਼ਰੂਰੀ ਹੈ ਕਿ ਇਸ ਮੌਸਮ ’ਚ ਸਕਿਨ ਦੀ ਵਾਧੂ ਕੇਅਰ ਕੀਤੀ ਜਾਵੇ। 
ਸਰਦੀਆਂ ’ਚ ਡਰਾਈ ਸਕਿਨ ਦੀ ਕਰੋ ਦੇਖਭਾਲ 
ਠੰਡ ’ਚ ਸਕਿਨ ਨੂੰ ਡਰਾਈ ਹੋਣ ਤੋਂ ਬਚਾਉਣ ਲਈ ਫੇਸ਼ੀਅਲ ਆਇਲ ਦੀ ਵਰਤੋਂ ਕਰੋ। ਇਹ ਸਕਿਨ ਨੂੰ ਹਮੇਸ਼ਾ ਮਾਇਸਚੁਰਾਈਜ਼ਰ ਕਰਦਾ ਹੈ, ਜੋ ਚਿਹਰੇ ਨੂੰ ਮਾਇਸਚੁਰਾਈਜ਼ ਕਰਨ ਲਈ ਤੁਸੀਂ ਨਾਰੀਅਲ ਤੇਲ, ਅਰੰਡੀ ਦਾ ਤੇਲ, ਜੈਤੂਨ ਦੇ ਤੇਲ ਸਮੇਤ ਬਟਰਮਿਲਕ ਦੀ ਵਰਤੋਂ ਕਰ ਸਕਦੇ ਹੋ। 


ਕੋਸੇ ਪਾਣੀ ਨਾਲ ਕਰੋ ਚਿਹਰੇ ਦੀ ਸਫਾਈ 
ਸਰਦੀਆਂ ਦੇ ਮੌਸਮ ’ਚ ਗਰਮ ਪਾਣੀ ਨਾਲ ਨਹਾਉਣ ਕਾਰਨ ਚਿਹਰਾ ਹੋਰ ਡਰਾਈ ਹੋ ਜਾਂਦਾ ਹੈ। ਇਸ ਲਈ ਚਿਹਰੇ ਨੂੰ ਗਰਮ ਦੀ ਥਾਂ ਕੋਸੇ ਪਾਣੀ ਨਾਲ ਧੋਵੋ। ਅਜਿਹਾ ਕਰਨ ਨਾਲ ਚਿਹਰੇ ਦਾ ਨੈਚੁਰਲ ਆਇਲ ਵੀ ਬਣਿਆ ਰਹੇਗਾ ਅਤੇ ਉਸ ਦੀ ਸਫਾਈ ਵੀ ਹੋ ਜਾਵੇਗੀ। 


ਚਿਹਰੇ ਨੂੰ ਕਰੋ ਸਕਰਬ
ਠੰਡ ’ਚ ਸਕਿਨ ’ਚ ਖੁਜਲੀ ਅਤੇ ਫਲਾਕਿੰਗ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਜ਼ਿਆਦਾਤਰ ਹੱਥਾਂ ਅਤੇ ਪੈਰਾਂ ਦੀ ਸਕਿਨ ਸਰਦੀਆਂ ਦੇ ਮੌਸਮ ’ਚ ਵੱਧ ਡੈੱਡ ਹੁੰਦੀ ਹੈ। ਇਸ ਲਈ ਇਸ ਮੌਸਮ ’ਚ ਸਕਿਨ ਦੀ ਸਕ੍ਰਬਿੰਗ ਕਰਨਾ ਜ਼ਰੂਰੀ ਹੈ। 
ਨਾ ਕਰੋ ਇਹ ਕੰਮ 
* ਸਰਦੀਆਂ ਦੇ ਮੌਸਮ ’ਚ ਜ਼ਿਆਦਾ ਸਾਬਣ ਦੀ ਵਰਤੋਂ ਨਾ ਕਰੋ। 
* ਬਹੁਤੇ ਗਰਮ ਪਾਣੀ ਨਾਲ ਨਹਾਉਣ ਤੋਂ ਬਚੋ। 
* ਠੰਡ ’ਚ ਚਿਹਰੇ ’ਤੇ ਪਾਊਡਰ ਲਗਾਉਣ ਤੋਂ ਬਚੋ। 
* ਅਲਕੋਹਲ ਬੇਸਡ ਪ੍ਰੋਡਕਟਸ ਦੀ ਵੱਧ ਵਰਤੋਂ ਨਾ ਕਰੋ। 
* ਸਕਿਨ ਨੂੰ ਕੋ-ਡੀਹਾਈਡ੍ਰੇਟਿਡ ਨਾ ਰਹਿਣ ਦਿਓ। ਵੱਧ ਤੋਂ ਵੱਧ ਪਾਣੀ ਪੀਓ।


ਹੈਲਦੀ ਖੁਰਾਕ ਲਓ 
ਸਰਦੀਆਂ ’ਚ ਸਕਿਨ ਆਪਣੀ ਨਮੀ ਨੂੰ ਗੁਆਉਣ ਲੱਗਦੀ ਹੈ ਅਤੇ ਡਰਾਈ ਹੋ ਜਾਂਦੀ ਹੈ। ਸਕਿਨ ਨੂੰ ਹੈਲਦੀ ਰੱਖਣ ਲਈ ਪਾਣੀ ਵਾਲੇ ਫਲ ਜਿਵੇਂ ਸਟ੍ਰਾਬਰੀ, ਅੰਗੂਰ, ਚੈਰੀ ਨੂੰ ਆਪਣੇ ਭੋਜਨ ’ਚ ਸ਼ਾਮਲ ਕਰਨਾ ਚਾਹੀਦਾ ਹੈ। ਇਨ੍ਹਾਂ ਫਲਾਂ ਤੋਂ ਸਰੀਰ ਨੂੰ ਲੋੜੀਂਦੀ ਮਾਤਰਾ ’ਚ ਪੋਸ਼ਣ ਮਿਲਦੇ ਹਨ।

Aarti dhillon

This news is Content Editor Aarti dhillon