Beauty Tips : ਅੱਖਾਂ ਹੇਠ ਪਏ ਕਾਲੇ ਧੱਬਿਆਂ ਤੋਂ ਨਿਜ਼ਾਤ ਦਿਵਾਏਗਾ ਗੁਲਾਬ ਜਲ, ਇੰਝ ਕਰੋ ਵਰਤੋਂ

06/24/2022 3:46:29 PM

ਨਵੀਂ ਦਿੱਲੀ—ਸੁੰਦਰ ਅਤੇ ਤੰਦਰੁਸਤ ਅੱਖਾਂ ਹਰ ਕਿਸੇ ਦੇ ਚਿਹਰੇ ਦੀ ਖ਼ੂਬਸੂਰਤੀ ਨੂੰ ਵਧਾਉਂਦੀਆਂ ਹਨ। ਦੂਜੇ ਪਾਸੇ ਜੇਕਰ ਤੁਹਾਡੀਆਂ ਅੱਖਾਂ ਦੇ ਹੇਠਾਂ ਕਾਲੇ ਘੇਰੇ ਬਣ ਜਾਣ, ਤਾਂ ਉਸ ਨਾਲ ਤੁਹਾਡੀ ਸੂੰਦਰਤਾ ਖ਼ਤਮ ਹੋ ਜਾਂਦੀ ਹੈ। ਸ਼ੁਰੂਆਤ ਵਿਚ ਇਸ ਦਾ ਪਤਾ ਲਗਾਉਣਾ ਮੁਸ਼ਕਲ ਹੁੰਦਾ ਹੈ ਪਰ ਜਦੋਂ ਇਹ ਕਾਲੇ ਘੇਰੇ ਡੂੰਘੇ ਹੋ ਜਾਂਦੇ ਹਨ, ਤਾਂ ਸਾਫ਼ ਨਜ਼ਰ ਆਉਣ ਲਗਦੇ ਹਨ। ਅਸਲ ਵਿਚ ਇਹ ਕਾਲੇ ਘੇਰੇ ਅੱਖਾਂ ਦੇ ਹੇਠਾਂ ਦੀ ਚਮੜੀ ਦੇ ਪਤਲੇ ਪੈ ਜਾਣ ਦੀ ਵਜ੍ਹਾ ਨਾਲ ਹੁੰਦੇ ਹਨ। ਇਸੇ ਲਈ ਇਨ੍ਹਾਂ ’ਤੇ ਧਿਆਨ ਦੇਣ ਦੀ ਸਾਨੂੰ ਸਾਰਿਆਂ ਨੂੰ ਬਹੁਤ ਜ਼ਰੂਰਤ ਹੈ।

ਅਜਕੱਲ ਬਾਜ਼ਾਰ ਵਿਚ ਕਾਲੇ ਧੱਬਿਆਂ ਨੂੰ ਦੂਰ ਕਰਨ ਦੀਆਂ ਕਈ ਕਰੀਮਾਂ ਮਿਲ ਜਾਂਦੀਆਂ ਹਨ। ਇਸ ਦਾ ਅਸਰ ਜ਼ਿਆਦਾ ਦਿਨ ਤੱਕ ਨਹੀਂ ਹੁੰਦਾ। ਇਨ੍ਹਾਂ ਵਿਚ ਕੈਮਿਕਲ ਜ਼ਿਆਦਾ ਹੋਣ ਕਰਕੇ ਅੱਖਾਂ ਦੇ ਆਲੇ-ਦੁਆਲੇ ਦੀ ਚਮੜੀ ਨੂੰ ਨੁਕਸਾਨ ਪਹੁੰਚਦਾ ਹੈ। ਅਜਿਹੇ ਵਿਚ ਇਹ ਘਰੇਲੂ ਉਪਾਅ ਕਾਰਗਰ ਸਾਬਤ ਹੋ ਸਕਦੇ ਹਨ।

ਟੀ ਬੈਗਸ ਦੀ ਕਰੋ ਵਰਤੋਂ
ਕਾਲੇ ਘੇਰਿਆਂ ਨੂੰ ਦੂਰ ਕਰਨ ਵਿਚ ਲਾਭਦਾਇਕ ਹੁੰਦੇ ਹਨ। ਇਨ੍ਹਾਂ ਨੂੰ ਕੁੱਝ ਦੇਰ ਤੱਕ ਪਾਣੀ ਵਿਚ ਭਿਓਂ ਕੇ ਰੱਖੋ। ਫਿਰ ਫਰਿੱਜ ਵਿਚ ਰੱਖ ਕੇ ਠੰਡਾ ਹੋਣ ਦਿਓ। ਇਸ ਤੋਂ ਬਾਅਦ ਇਨ੍ਹਾਂ ਨੂੰ ਅੱਖਾਂ ਉਤੇ 10 ਮਿੰਟ ਲਈ ਰੱਖੋ। ਰੋਜ਼ ਅਜਿਹਾ ਕਰਨ ਨਾਲ ਹੌਲੀ-ਹੌਲੀ ਕਾਲੇ ਘੇਰੇ ਘੱਟ ਹੋਣ ਲੱਗਣਗੇ।

PunjabKesari

ਖੀਰੇ ਦੇ ਟੁਕੜੇ
ਅੱਖਾਂ 'ਤੇ ਖੀਰੇ ਦੇ ਟੁਕੜੇ ਕੱਟ ਕੇ ਰੋਜ਼ ਰੱਖਣ ਨਾਲ ਕਾਲੇ ਘੇਰੇ ਹਲਕੇ ਹੋ ਜਾਣਗੇ। ਆਲੂ 'ਚ ਕੁਦਰਤੀ ਬਲੀਚ ਹੁੰਦਾ ਹੈ, ਜੋ ਕਾਲੇ ਘੇਰਿਆਂ ਨੂੰ ਦੂਰ ਕਰਨ ਵਿਚ ਮਦਦਗਾਰ ਹੁੰਦਾ ਹੈ। ਇਸ ਨਾਲ ਅੱਖਾਂ ਦੇ ਹੇਠਾਂ ਦੀ ਸੋਜ ਵੀ ਘੱਟ ਹੁੰਦੀ ਹੈ।

PunjabKesari


ਆਲੂ ਦੇ ਰਸ ਦੀ ਕਰੋ ਵਰਤੋਂ
ਆਲੂ ਦੇ ਰਸ ਨੂੰ ਰੂੰ ਵਿਚ ਲਗਾ ਲਵੋ ਅਤੇ ਅੱਖਾਂ ਉਤੇ ਰੱਖੋ। ਅਜਿਹਾ ਦਿਨ ਵਿਚ 2 ਵਾਰ ਕਰਨ 'ਤੇ ਕੁੱਝ ਹਫ਼ਤੇ ਵਿਚ ਹੀ ਤੁਹਾਨੂੰ ਇਸ ਦਾ ਅਸਰ ਵਿਖੇਗਾ। 

PunjabKesari


ਗੁਲਾਬ ਜਲ ਦੀ ਵਰਤੋਂ
ਗੁਲਾਬਜਲ ਵੀ ਅੱਖਾਂ ਲਈ ਫਾਇਦੇਮੰਦ ਹੁੰਦਾ ਹੈ। ਰੂੰ ਵਿਚ ਥੋੜ੍ਹਾ ਗੁਲਾਬਜਲ ਲੈ ਕੇ ਅੱਖਾਂ ਉੱਤੇ 10 - 15 ਮਿੰਟ ਰੱਖੋ। ਅਜਿਹਾ ਰੋਜ਼ ਕਰਨ ਨਾਲ ਫਾਇਦਾ ਹੋਵੇਗਾ।


Aarti dhillon

Content Editor

Related News