Beauty Tips: ਚਿਹਰੇ ’ਤੇ ਹੋਣ ਵਾਲੇ ਪਿੰਪਲਸ ਦੀ ਸਮੱਸਿਆ ਤੋਂ ਹੋ ਪਰੇਸ਼ਾਨ ਤਾਂ ਕਦੇ ਨਾ ਕਰੋ ਇਹ ਗ਼ਲਤੀਆਂ

07/26/2022 4:30:44 PM

ਜਲੰਧਰ (ਬਿਊਰੋ) - ਚਿਹਰੇ 'ਤੇ ਹੋਣ ਵਾਲੇ ਪਿੰਪਲਸ ਦੀ ਸਮੱਸਿਆ ਤੋਂ ਬਹੁਤ ਸਾਰੇ ਲੋਕ ਪਰੇਸ਼ਾਨ ਹਨ। ਪਿੰਪਲਸ ਦੀ ਸਮੱਸਿਆ ਸਿਰਫ਼ ਤੇਲ ਵਾਲੀ ਚਮੜੀ ’ਤੇ ਹੀ ਨਹੀਂ ਸਗੋਂ ਚਿਹਰੇ 'ਤੇ ਧੂੜ-ਮਿੱਟੀ ਡਿੱਗਣ ਕਾਰਨ ਵੀ ਹੁੰਦੀ ਹੈ। ਧੂੜ-ਮਿੱਟੀ ਕਾਰਨ ਚਿਹਰੇ ’ਤੇ ਗੰਦਗੀ ਜਮ੍ਹਾ ਹੋ ਜਾਂਦੀ ਹੈ, ਜਿਸ ਕਾਰਨ ਪਿੰਪਲਸ, ਦਾਗ-ਧੱਬੇ ਆਦਿ  ਹੋ ਜਾਂਦੇ ਹਨ, ਜਿਸ ਨਾਲ ਤੁਹਾਡੀ ਸੁੰਦਰਤਾ ਘੱਟ ਜਾਂਦੀ ਹੈ। ਅਜਿਹਾ ਖਾਣ-ਪੀਣ ਦੀਆਂ ਗਲਤ ਆਦਤਾਂ ਦੇ ਨਾਲ-ਨਾਲ ਰੋਜ਼ਾਨਾ ਦੀਆਂ ਕੁਝ ਗਲਤੀਆਂ ਕਾਰਨ ਹੁੰਦਾ ਹੈ। ਆਓ ਤੁਹਾਨੂੰ ਦੱਸਦੇ ਹਾਂ ਉਨ੍ਹਾਂ ਗਲਤੀਆਂ ਬਾਰੇ ਜਿਨ੍ਹਾਂ ਤੋਂ ਤੁਹਾਨੂੰ ਬਚਣਾ ਚਾਹੀਦਾ ਹੈ...

ਚਿਹਰੇ ਨੂੰ ਵਾਰ-ਵਾਰ ਨਾ ਲਗਾਓ ਹੱਥ
ਜੇਕਰ ਤੁਹਾਨੂੰ ਆਪਣੇ ਚਿਹਰੇ ਨੂੰ ਵਾਰ-ਵਾਰ ਹੱਥ ਲਗਾਉਣ ਦੀ ਆਦਤ ਹੈ, ਤਾਂ ਇਸ ਨਾਲ ਤੁਹਾਡੀ ਚਮੜੀ ਨੂੰ ਨੁਕਸਾਨ ਹੋ ਸਕਦਾ ਹੈ। ਅਜਿਹਾ ਕਰਨ ਨਾਲ ਹੱਥਾਂ 'ਤੇ ਜਮ੍ਹਾ ਬੈਕਟੀਰੀਆ ਚਿਹਰੇ 'ਤੇ ਲੱਗ ਜਾਂਦੇ ਹਨ, ਜਿਸ ਕਾਰਨ ਪਿੰਪਲਸ ਹੋ ਜਾਂਦੇ ਹਨ। ਇਸ ਲਈ ਸਾਫ਼ ਅਤੇ ਗਲੋਇੰਗ ਸਕਿਨ ਪ੍ਰਾਪਤ ਕਰਨ ਲਈ ਚਿਹਰੇ ਨੂੰ ਵਾਰ-ਵਾਰ ਛੂਹਣ ਤੋਂ ਬਚੋ।

ਮੇਕਅੱਪ ਬੁਰਸ਼ ਨੂੰ ਸਾਫ਼ ਕਰੋ 
ਚਿਹਰੇ ਨੂੰ ਖ਼ੁਬਸੂਰਤ ਬਣਾਉਣ ਲਈ ਕੁੜੀਆਂ ਆਪਣੇ ਮੇਕਅੱਪ ਬੁਰਸ਼ ਦੀ ਵਰਤੋਂ ਵਾਰ-ਵਾਰ ਕਰਦੀਆਂ ਹਨ। ਇਸ ਦੌਰਾਨ ਬੁਰਸ਼ ਨੂੰ ਸਾਫ਼ ਕਰਨ ’ਚ ਉਨ੍ਹਾਂ ਦਾ ਕੋਈ ਧਿਆਨ ਨਹੀਂ ਹੁੰਦਾ। ਜੇਕਰ ਤੁਸੀਂ ਵੀ ਅਜਿਹਾ ਕਰਦੇ ਹੋ ਤਾਂ ਆਪਣੀ ਇਸ ਆਦਤ ਨੂੰ ਬਦਲੋ। ਗੰਦੇ ਬੁਰਸ਼ ਵਿੱਚ ਜਮ੍ਹਾਂ ਹੋਏ ਬੈਕਟੀਰੀਆ ਤੁਹਾਡੇ ਚਿਹਰੇ ਨੂੰ ਨੁਕਸਾਨ ਪਹੁੰਚਾਉਣ ਦਾ ਕੰਮ ਕਰਦੇ ਹਨ, ਜਿਸ ਨਾਲ ਪਿੰਪਲਸ, ਦਾਗ-ਧੱਬੇ ਅਤੇ ਚਮੜੀ ਦੀ ਇਨਫੈਕਸ਼ਨ ਹੁੰਦੀ ਹੈ। ਇਸੇ ਲਈ ਹਰ ਵਾਰ ਮੇਕਅੱਪ ਕਰਨ ਤੋਂ ਬਾਅਦ ਇਸ ਨੂੰ ਧੋ ਕੇ ਚੰਗੀ ਤਰ੍ਹਾਂ ਸੁਕਾ ਲਓ ਅਤੇ ਮੇਕਅੱਪ ਕਿੱਟ 'ਚ ਰੱਖੋ। 

ਸਕਰਬ ਦੀ ਵਰਤੋਂ ਨਾ ਕਰਨਾ
ਕੁਝ ਕੁੜੀਆਂ ਅਜਿਹੀਆਂ ਵੀ ਹਨ, ਜੋ ਸਕਰਬ ਦੀ ਵਰਤੋਂ ਨਹੀਂ ਕਰਦੀਆਂ। ਉਹ ਫੇਸ ਪੈਕ ਅਤੇ ਮੇਕਅੱਪ ਕਰ ਕੇ ਖੁਦ ਨੂੰ ਖੂਬਸੂਰਤ ਬਣਾਉਣ ਦੀ ਕੋਸ਼ਿਸ਼ ਕਰਦੀਆਂ ਹਨ, ਜੋ ਗਲਤ ਹੈ। ਚਿਹਰੇ ਦੀ ਡੈੱਡ ਸਕਿਨ ਨੂੰ ਹਟਾਉਣ ਲਈ ਹਫ਼ਤੇ ਵਿੱਚ ਦੋ ਵਾਰ ਸਕਰਬ ਦੀ ਵਰਤੋਂ ਕਰਨੀ ਚਾਹੀਦੀ ਹੈ। ਇਹ ਚਮੜੀ ਨੂੰ ਮੁਲਾਇਮ, ਸਾਫ਼-ਸੁਥਰਾ ਬਣਾਉਣ ਦੇ ਨਾਲ-ਨਾਲ ਫਾਈਨ ਲਾਈਨਾਂ, ਝੁਰੜੀਆਂ, ਮੁਹਾਸੇ, ਅੱਖਾਂ ਦੇ ਹੇਠਾਂ ਸੋਜ ਅਤੇ ਕਾਲੇ ਘੇਰਿਆਂ ਤੋਂ ਛੁਟਕਾਰਾ ਦਿਵਾਉਂਦਾ ਹੈ।

ਸਿਰਹਾਣੇ ਦੀ ਸਫ਼ਾਈ
ਚਿਹਰੇ ਨੂੰ ਸਾਫ਼ ਰੱਖਣ ਲਈ ਸਿਰਹਾਣੇ ਦੀ ਸਫ਼ਾਈ ਵੱਲ ਖ਼ਾਸ ਧਿਆਨ ਦੇਣਾ ਚਾਹੀਦਾ ਹੈ, ਕਿਉਂਕਿ ਸੌਂਦੇ ਸਮੇਂ ਸਿਰਹਾਣੇ ਦੀ ਵਰਤੋਂ ਕੀਤੀ ਜਾਂਦੀ ਹੈ। ਸਿਰਹਾਣੇ 'ਤੇ ਜਮ੍ਹਾ ਬੈਕਟੀਰੀਆ ਚਿਹਰੇ 'ਤੇ ਲੱਗ ਜਾਂਦੇ ਹਨ, ਜਿਸ ਕਾਰਨ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਮੁਹਾਸੇ, ਦਾਗ-ਧੱਬੇ, ਝੁਰੜੀਆਂ ਆਦਿ ਹੋ ਜਾਂਦੀਆਂ ਹਨ। ਇਸ ਤੋਂ ਬਚਣ ਲਈ ਸਮੇਂ-ਸਮੇਂ ਸਿਰ ਸਿਰਹਾਣੇ ਦੇ ਕੱਪੜੇ ਨੂੰ ਸਾਫ਼ ਕਰਨਾ ਚਾਹੀਦਾ ਹੈ। 

ਗਰਮ ਪਾਣੀ ਦੀ ਕਦੇ ਨਾ ਕਰੋ
ਜਦੋਂ ਵੀ ਤੁਸੀਂ ਆਪਣਾ ਚਿਹਰਾ ਧੋਵੋ ਤਾਂ ਗਰਮ ਦੀ ਬਜਾਏ ਠੰਡੇ ਪਾਣੀ ਦੀ ਵਰਤੋਂ ਕਰੋ। ਗਰਮ ਪਾਣੀ ਚਿਹਰੇ 'ਤੇ ਖਿੱਚ ਦਾ ਕੰਮ ਕਰਦਾ ਹੈ। ਇਸ ਦੀ ਬਜਾਏ ਠੰਡੇ ਪਾਣੀ ਦੀ ਵਰਤੋਂ ਕਰੋ। ਅਜਿਹਾ ਕਰਨ ਨਾਲ ਚਿਹਰੇ 'ਤੇ ਮੁਹਾਸੇ, ਦਾਗ-ਧੱਬੇ, ਝੁਰੜੀਆਂ, ਝੁਰੜੀਆਂ ਆਦਿ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ।


rajwinder kaur

Content Editor

Related News