Beauty Tips: ਚਿਹਰੇ ਦੇ ਅਣਚਾਹੇ ਵਾਲ਼ਾਂ ਤੋਂ ਨਿਜ਼ਾਤ ਪਾਉਣ ਲਈ ਲਗਾਓ ਵੇਸਣ ਦਾ ਫੇਸਪੈਕ

03/07/2021 1:47:23 PM

ਨਵੀਂ ਦਿੱਲੀ— ਵੇਸਣ ਦੀ ਵਰਤੋਂ ਭਾਰਤੀ ਰਸੋਈ ਵਿਚ ਕਾਫ਼ੀ ਲੰਮੇ ਸਮੇਂ ਤੋਂ ਹੁੰਦੀ ਆ ਰਹੀ ਹੈ। ਸ਼ਾਇਦ ਹੀ ਕੋਈ ਘਰ ਅਜਿਹਾ ਹੋਵੇ ਜੋ ਵੇਸਣ ਦੀ ਵਰਤੋਂ ਨਾ ਕਰਦਾ ਹੋਵੇ। ਛੋਲਿਆਂ ਤੋਂ ਬਣੇ ਵੇਸਣ ਦੀ ਵਰਤੋਂ ਕਈ ਤਰ੍ਹਾਂ ਦੇ ਸੁਆਦੀ ਖਾਣਿਆਂ ਨੂੰ ਬਣਾਉਣ ਵਿਚ ਕੀਤੀ ਜਾਂਦੀ ਹੈ ਜਿਸ ਵਿਚ ਮਿੱਠੇ ਅਤੇ ਨਮਕੀਨ ਦੋਹਾਂ ਤਰ੍ਹਾਂ ਦੇ ਪਕਵਾਨ ਸ਼ਾਮਲ ਹਨ ਪਰ ਸਿਰਫ਼ ਖਾਣੇ ਵਿਚ ਹੀ ਨਹੀਂ, ਸਾਡੀਆਂ ਦਾਦੀਆਂ-ਨਾਨੀਆਂ ਆਪਣੀ ਸੁੰਦਰਤਾ ਵਧਾਉਣ ਲਈ ਵੀ ਵੇਸਣ ਦੀ ਹੀ ਵਰਤੋਂ ਬਿਊਟੀ ਪ੍ਰੋਡਕਟਸ ਦੇ ਰੂਪ 'ਚ ਕਰਦੀਆਂ ਰਹੀਆਂ ਹਨ। ਅੱਜ ਦੀ ਨੌਜਵਾਨ ਪੀੜ੍ਹੀ ਖ਼ੂਬਸੂਰਤੀ ਨੂੰ ਨਿਖਾਰਨ ਲਈ ਤਰ੍ਹਾਂ-ਤਰ੍ਹਾਂ ਦੇ ਬਿਊਟੀ ਟ੍ਰੀਟਮੈਂਟ ਲੈਂਦੀ ਹੈ ਜੋ ਪੈਸਿਆਂ ਦੀ ਬਰਬਾਦੀ ਦੇ ਨਾਲ-ਨਾਲ ਸਕਿਨ ਨੂੰ ਵੀ ਨੁਕਸਾਨ ਪਹੁੰਚਾਉਂਦੇ ਹਨ ਪਰ ਜੇਕਰ ਇਸ ਦੀ ਥਾਂ ਅਸੀਂ ਹੋਮਮੇਡ ਪ੍ਰੋਡਕਟਸ ਦੀ ਵਰਤੋਂ ਕਰੀਏ ਤਾਂ ਸੁੰਦਰਤਾ ਵਿਚ ਗ਼ਜ਼ਬ ਦਾ ਨਿਖਾਰ ਵੀ ਮਿਲੇਗਾ ਅਤੇ ਪੈਸਿਆਂ ਦੀ ਚੰਗੀ ਬੱਚਤ ਵੀ ਹੋਵੇਗੀ।
1. ਸੁੰਦਰਤਾ ਸੰਬੰਧੀ ਫ਼ਾਇਦੇ
ਚਿਹਰਾ ਰੁੱਖਾ ਹੋਵੇ ਜਾਂ ਆਇਲੀ, ਤੁਸੀਂ ਵੱਖ-ਵੱਖ ਢੰਗਾਂ ਨਾਲ ਵੇਸਣ ਦੀ ਵਰਤੋਂ ਕਰ ਸਕਦੇ ਹੋ। ਇਸ ਤੋਂ ਇਲਾਵਾ ਟੈਨਿੰਗ ਸਕਿਨ, ਕਿੱਲ-ਛਾਈਆਂ ਭਰੀ ਸਕਿਨ ਅਤੇ ਗਰਦਨ ਦੇ ਕਾਲੇਪਣ ਨੂੰ ਵੀ ਦੂਰ ਕਰਨ ਵਿਚ ਵੇਸਣ ਦਾ ਪੈਕ ਬੈਸਟ ਹੈ। 
2. ਰੰਗਤ ਨਿਖਾਰੇ
ਵੇਸਣ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਤੁਹਾਡੀ ਰੰਗਤ ਵਿਚ ਨਿਖਾਰ ਆਵੇਗਾ। ਇਸ ਵਿਚ ਬਲੀਚਿੰਗ ਗੁਣ ਸ਼ਾਮਿਲ ਹੁੰਦੇ ਹਨ ਜੋ ਚਮੜੀ ਨੂੰ ਕੁਦਰਤੀ ਢੰਗ ਨਾਲ ਬਲੀਚ ਕਰਨ ਦਾ ਕੰਮ ਕਰਦੇ ਹਨ। 


3. ਮੁਹਾਸਿਆਂ ਦਾ ਖਾਤਮਾ
ਮੁਹਾਸਿਆਂ ਤੋਂ ਬਾਅਦ ਉਨ੍ਹਾਂ ਦੇ ਪੈਣ ਵਾਲੇ ਦਾਗ-ਧੱਬਿਆਂ ਤੋਂ ਪ੍ਰੇਸ਼ਾਨ ਹੋ ਤਾਂ ਵੇਸਣ ਨਾਲ ਚੰਦਨ ਪਾਊਡਰ, ਹਲਦੀ ਅਤੇ ਦੁੱਧ ਮਿਲਾਓ ਅਤੇ ਚਿਹਰੇ 'ਤੇ 20 ਮਿੰਟਾਂ ਤਕ ਲਾ ਕੇ ਰੱਖਣ ਤੋਂ ਬਾਅਦ ਧੋ ਲਓ। ਹਫ਼ਤੇ ਵਿਚ ਘੱਟੋ-ਘੱਟ 3 ਵਾਰ ਇਸ ਨੂੰ ਲਗਾਓ। ਇਸ ਤੋਂ ਇਲਾਵਾ ਵੇਸਣ ਵਿਚ ਸ਼ਹਿਦ ਮਿਲਾ ਕੇ ਚਿਹਰੇ 'ਤੇ ਲਗਾ ਕੇ ਵੀ ਮੁਹਾਸਿਆਂ-ਛਾਈਆਂ ਦੀ ਸਮੱਸਿਆ ਨਾਲ ਨਜਿੱਠਿਆ ਜਾ ਸਕਦਾ ਹੈ। 
4. ਟੈਨਿੰਗ ਭਜਾਓ
ਧੁੱਪ ਅਤੇ ਧੂੜ-ਮਿੱਟੀ ਕਾਰਨ ਸਕਿਨ 'ਤੇ ਟੈਨਿੰਗ ਹੋ ਜਾਂਦੀ ਹੈ। ਇਸ ਨੂੰ ਦੂਰ ਕਰਨ ਲਈ ਵੇਸਣ 'ਚ 4 ਬਦਾਮਾਂ ਦਾ ਪਾਊਡਰ, 1 ਚਮਚਾ ਦੁੱਧ ਅਤੇ ਨਿੰਬੂ ਦਾ ਰਸ ਮਿਲਾਓ ਅਤੇ ਚਿਹਰੇ 'ਤੇ 30 ਮਿੰਟ ਲਗਾਓ। ਇਸ ਦੀ ਲਗਾਤਾਰ ਵਰਤੋਂ ਕਰਨ ਨਾਲ ਟੈਨਿੰਗ ਦੂਰ ਹੁੰਦੀ ਹੈ। 


5. ਡੈੱਡ ਸਕਿਨ ਹਟਾਓ
ਲਗਾਤਾਰ ਪ੍ਰਦੂਸ਼ਣ ਅਤੇ ਮੇਕਅਪ ਦੇ ਸੰਪਰਕ ਵਿਚ ਆਉਣ ਨਾਲ ਚਮੜੀ ਡੱਲ ਅਤੇ ਬੇਜਾਨ ਦਿਖਾਈ ਦੇਣ ਲੱਗਦੀ ਹੈ। ਇਸ ਡੈੱਡ ਸਕਿਨ ਨੂੰ ਹਟਾਉਣ ਲਈ ਵੇਸਣ ਵਿਚ ਕੱਚਾ ਦੁੱਧ ਮਿਕਸ ਕਰਕੇ ਚਿਹਰੇ 'ਤੇ ਲਗਾਓ ਅਤੇ ਸੁੱਕਣ 'ਤੇ ਹਲਕੇ ਹੱਥਾਂ ਨਾਲ ਰਗੜ ਕੇ ਉਤਾਰੋ। ਇਸ ਨਾਲ ਡੈੱਡ ਸਕਿਨ ਸਾਫ ਹੋ ਜਾਵੇਗੀ। 

ਇਹ ਵੀ ਪੜ੍ਹੋ:Beauty Tips: ਚਿਹਰੇ ਨੂੰ ਚਮਕਦਾਰ ਬਣਾਉਣ ਲਈ ਚੌਲ਼ਾਂ ਦੇ ਆਟੇ 'ਚ ਮਿਲਾ ਕੇ ਲਗਾਓ ਇਹ ਵਸਤੂਆਂ
6. ਆਇਲੀ ਸਕਿਨ
ਆਇਲੀ ਚਮੜੀ ਵੀ ਤੁਹਾਡੇ ਫੇਅਰ ਕੰਪਲੈਕਸ਼ਨ ਨੂੰ ਡਾਰਕ ਦਿਖਾਉਂਦੀ ਹੈ ਇਸ ਲਈ ਵੇਸਣ ਵਿਚ ਦਹੀਂ, ਗੁਲਾਬ ਜਲ ਮਿਲਾ ਕੇ ਪੇਸਟ ਬਣਾਓ। ਇਸ ਨੂੰ 30 ਮਿੰਟਾਂ ਲਈ ਚਿਹਰੇ 'ਤੇ ਲਗਾਓ। ਇਸ ਨਾਲ ਚਮੜੀ ਵਿਚ ਤੇਲ ਦੇ ਨਾਲ ਗੰਦਗੀ ਵੀ ਸਾਫ਼ ਹੋਵੇਗੀ ਅਤੇ ਸਕਿਨ ਚਮਕਦਾਰ ਅਤੇ ਮੁਲਾਇਮ ਹੋ ਜਾਵੇਗੀ। 


7. ਚਿਹਰੇ ਦੇ ਅਣਚਾਹੇ ਵਾਲ਼
ਜੇਕਰ ਤੁਹਾਡੇ ਚਿਹਰੇ 'ਤੇ ਬਹੁਤ ਸਾਰੇ ਅਣਚਾਹੇ ਵਾਲ਼ ਹਨ ਅਤੇ ਬਲੀਚ ਤੁਹਾਡੀ ਸਕਿਨ 'ਤੇ ਇਰੀਟੇਟ ਕਰਦੀ ਹੈ ਤਾਂ ਵੇਸਣ ਤੁਹਾਡੇ ਲਈ ਬੈਸਟ ਹੈ। ਵੇਸਣ ਵਿਚ ਥੋੜ੍ਹਾ ਜਿਹਾ ਨਿੰਬੂ ਦਾ ਰਸ ਅਤੇ ਪਾਣੀ ਦੀਆਂ ਕੁਝ ਬੂੰਦਾਂ ਮਿਲਾ ਕੇ ਉਸ ਦਾ ਗਾੜ੍ਹਾ ਜਿਹਾ ਪੇਸਟ ਬਣਾਓ ਅਤੇ ਚਿਹਰੇ 'ਤੇ ਲਗਾਓ। ਵਾਲ਼ਾਂ ਵਾਲੀ ਥਾਂ 'ਤੇ ਇਸ ਪੇਸਟ ਨੂੰ ਰਗੜ ਕੇ ਉਤਾਰੋ। ਲਗਾਤਾਰ ਇਹ ਨੁਸਖਾ ਅਪਣਾਉਣ 'ਤੇ ਅਣਚਾਹੇ ਵਾਲ਼ ਆਪਣੇ ਆਪ ਨਿਕਲ ਜਾਣਗੇ।

ਇਹ ਵੀ ਪੜ੍ਹੋ:Beauty Tips: ਚਿਹਰੇ ਦੀ ਖ਼ੂਬਸੂਰਤੀ ਵਧਾਉਣ ਦੇ ਨਾਲ-ਨਾਲ ਵਾਲ਼ਾਂ ਲਈ ਵੀ ਲਾਹੇਵੰਦ ਹੈ ਗੁਲਾਬ ਜਲ
8. ਡਰਾਈ ਸਕਿਨ
ਜੇਕਰ ਸਕਿਨ ਡਰਾਈ ਹੈ ਤਾਂ ਵੇਸਣ ਵਿਚ ਮਲਾਈ ਜਾਂ ਦੁੱਧ, ਸ਼ਹਿਦ ਅਤੇ ਇਕ ਚੁਟਕੀ  ਹਲਦੀ ਮਿਲਾ ਕੇ ਫੇਸਪੈਕ ਤਿਆਰ ਕਰੋ ਅਤੇ 15 ਤੋਂ 20 ਮਿੰਟਾਂ ਤਕ ਲਗਾਓ ਅਤੇ ਬਾਅਦ ਵਿਚ ਕੋਸੇ-ਕੋਸੇ ਪਾਣੀ ਨਾਲ ਧੋ ਦਿਓ। ਵੇਸਣ ਲਾਉਣ ਨਾਲ ਖੁਸ਼ਕ ਚਮੜੀ ਨੂੰ ਨਮੀ ਮਿਲਦੀ ਹੈ ਅਤੇ ਚਮੜੀ ਵਿਚ ਨਿਖਾਰ ਆਉਂਦਾ ਹੈ। 


9. ਕਾਲੀ ਗਰਦਨ ਅਤੇ ਅੰਡਰ-ਆਰਮਜ਼
ਗਰਦਨ ਅਤੇ ਅੰਡਰ-ਆਰਮਜ਼ ਦੇ ਕਾਲੇਪਣ ਨੂੰ ਦੂਰ ਕਰਨ ਲਈ ਵੇਸਣ ਵਿਚ ਦਹੀਂ ਅਤੇ ਹਲਦੀ ਮਿਕਸ ਕਰਕੇ ਲਗਾਓ। 30 ਮਿੰਟ ਤੋਂ ਬਾਅਦ ਰਗੜ ਕੇ ਉਤਾਰੋ। ਅਜਿਹਾ ਹਫ਼ਤੇ ਵਿਚ 2 ਤੋਂ 3 ਵਾਰ ਜ਼ਰੂਰ ਕਰੋ। ਕਾਲਾਪਣ ਦੂਰ ਹੋ ਜਾਵੇਗਾ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।

Aarti dhillon

This news is Content Editor Aarti dhillon