Beauty Tips: ਸਿੱਕਰੀ ਅਤੇ ਦੋ-ਮੂੰਹੇ ਵਾਲ਼ਾਂ ਦੀ ਸਮੱਸਿਆ ਤੋਂ ਨਿਜ਼ਾਤ ਦਿਵਾਉਂਦਾ ਹੈ ਸੇਬ ਦਾ ਸਿਰਕਾ

03/09/2021 2:39:45 PM

ਨਵੀਂ ਦਿੱਲੀ— ਝੜਦੇ ਵਾਲ਼ਾਂ ਤੋਂ ਛੁਟਕਾਰਾ ਪਾਉਣ ਲਈ ਅੱਜ ਕਲ ਕੁੜੀਆਂ ਕਈ ਤਰ੍ਹਾਂ ਦੇ ਹੇਅਰ ਪ੍ਰੋਡਕਟਸ ਦੀ ਵਰਤੋਂ ਕਰਦੀਆਂ ਹਨ ਪਰ ਇਸ ਨਾਲ ਵਾਲ਼ ਹੋਰ ਵੀ ਜ਼ਿਆਦਾ ਖ਼ਰਾਬ ਹੋਣ ਲੱਗਦੇ ਹਨ। ਹਾਨੀਕਾਰਕ ਹੇਅਰ ਪ੍ਰੋਡਕਟਸ ਦੀ ਵਰਤੋਂ ਨਾਲੋਂ ਸੇਬ ਦੇ ਸਿਰਕੇ ਦੀ ਵਰਤੋਂ ਕਰੋ। ਇਸ ਨਾਲ ਤੁਸੀਂ ਵਾਲ਼ ਝੜਣ ਦੇ ਨਾਲ-ਨਾਲ ਕਈ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ। 

PunjabKesari
1. ਸਿਕਰੀ- ਵਾਲ਼ਾਂ ਵਿਚ ਨਿਯਮਿਤ ਰੂਪ ਨਾਲ ਇਸ ਦੀ ਵਰਤੋਂ ਕਰਨ ਨਾਲ ਵਾਲ਼ਾਂ ਦਾ ਝੜਣਾ, ਰੁੱਖਾਪਨ, ਸਿੱਕਰੀ ਅਤੇ ਸਕੈਲਪ ਇੰਫੈਕਸ਼ਨ ਦੀ ਸਮੱਸਿਆ ਦੂਰ ਹੋ ਜਾਵੇਗੀ। 

ਇਹ ਵੀ ਪੜ੍ਹੋ:Beauty Tips: ਚਿਹਰੇ ਨੂੰ ਚਮਕਦਾਰ ਬਣਾਉਣ ਲਈ ਚੌਲ਼ਾਂ ਦੇ ਆਟੇ 'ਚ ਮਿਲਾ ਕੇ ਲਗਾਓ ਇਹ ਵਸਤੂਆਂ
2. ਰੁੱਖੇ ਵਾਲ਼ ਤੋਂ ਨਿਜ਼ਾਤ- ਕਈ ਤਰ੍ਹਾਂ ਦੇ ਹੇਅਰ ਪ੍ਰੋਡਕਟਸ ਦੀ ਵਰਤੋਂ ਕਰਨ ਨਾਲ ਤੁਹਾਡੇ ਵਾਲ਼ ਰੁੱਖੇ ਅਤੇ ਫ੍ਰਿਜੀ ਹੋ ਜਾਂਦੇ ਹਨ। ਅਜਿਹੇ ਵਿਚ ਵਾਲ਼ਾਂ ਵਿਚ ਰਾਤ ਦੇ ਸਮੇਂ ਸੇਬ ਦਾ ਸਿਰਕਾ ਲਗਾ ਕੇ ਸਵੇਰੇ ਸਿਰ ਧੋ ਲਓ ਇਸ ਨਾਲ ਵਾਲ਼ਾਂ ਦਾ ਰੁੱਖਾਪਨ ਦੂਰ ਹੋ ਜਾਵੇਗਾ।

PunjabKesari
3. ਦੋ-ਮੂੰਹੇ ਵਾਲ਼- ਦੋ-ਮੂੰਹੇ ਵਾਲ਼ਾਂ ਤੋਂ ਛੁਟਕਾਰਾ ਪਾਉਣ ਲਈ ਕੁਝ ਲੋਕ ਕਟਿੰਗ ਦਾ ਸਹਾਰਾ ਲੈਂਦੇ ਹਨ। ਇਸ ਦੀ ਬਜਾਏ ਵਾਲ਼ਾਂ ਵਿਚ ਲਗਾਤਾਰ ਐਪਲ ਸਾਈਡਰ ਸਿਰਕੇ ਦੀ ਵਰਤੋਂ ਕਰੋ। ਦੋ-ਮੂੰਹੇ ਵਾਲ਼ਾਂ ਦੀ ਸਮੱਸਿਆ ਹਮੇਸ਼ਾ ਲਈ ਦੂਰ ਹੋ ਜਾਵੇਗੀ। 

PunjabKesari
4. ਵਾਲ਼ਾਂ ਦਾ ਝੜਣਾ- ਸੇਬ ਦੇ ਸਿਰਕੇ ਦੀ ਵਰਤੋਂ ਕਰਨ ਨਾਲ ਵਾਲ਼ਾਂ ਦਾ ਝੜਣਾ ਤਾਂ ਬੰਦ ਹੋ ਹੀ ਜਾਂਦਾ ਹੈ ਨਾਲ ਹੀ ਇਸ ਨਾਲ ਵਾਲ਼ ਚਮਕਦਾਰ ਵੀ ਹੁੰਦੇ ਹਨ। 

ਇਹ ਵੀ ਪੜ੍ਹੋ:Beauty Tips: ਚਿਹਰੇ ਦੀ ਖ਼ੂਬਸੂਰਤੀ ਵਧਾਉਣ ਦੇ ਨਾਲ-ਨਾਲ ਵਾਲ਼ਾਂ ਲਈ ਵੀ ਲਾਹੇਵੰਦ ਹੈ ਗੁਲਾਬ ਜਲ
ਵਰਤੋਂ ਕਰਨ ਦਾ ਤਰੀਕਾ
ਸਭ ਤੋਂ ਪਹਿਲਾਂ 1 ਕੱਪ ਪਾਣੀ ਵਿਚ 2 ਚਮਚੇ ਐਪਲ ਸਾਈਡਰ ਸਿਰਕਾ (ਸੇਬ ਦਾ ਸਿਰਕਾ) ਮਿਲਾ ਕੇ ਵਾਲ਼ਾਂ 'ਤੇ ਸਪ੍ਰੇ ਅਤੇ ਸਕੈਲਪ 'ਤੇ ਲਗਾਓ। ਫਿਰ ਵਾਲ਼ਾਂ ਨੂੰ ਕੁਝ ਦੇਰ ਵਾਲ਼ਾਂ ਵਿਚ ਲਗਾਉਣ ਤੋਂ ਬਾਅਦ ਸ਼ੈਂਪੂ ਨਾਲ ਧੋ ਲਓ। 

 ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।


Aarti dhillon

Content Editor

Related News