Beauty Tips: ਚਿਹਰੇ ਨੂੰ ਖੂਬਸੂਰਤ ਬਣਾਏਗਾ ‘ਕੇਲੇ ਦਾ ਫੇਸਪੈਕ’,ਜਾਣੋ ਤਿਆਰ ਕਰਨ ਦੀ ਵਿਧੀ

04/09/2022 3:27:00 PM

ਨਵੀਂ ਦਿੱਲੀ- ਗਰਮੀਆਂ ਵਿਚ ਅਕਸਰ ਬਹੁਤ ਸਾਰੇ ਲੋਕਾਂ ਨੂੰ ਚਮੜੀ ਨਾਲ ਸਬੰਧਤ ਸ਼ਿਕਾਇਤਾਂ ਹੁੰਦੀਆਂ ਹਨ। ਖ਼ਾਸਕਰ ਉਹ ਜਿਨ੍ਹਾਂ ਦੀ ਚਮੜੀ ਖੁਸ਼ਕ ਹੁੰਦਾ ਹੈ। ਇਸ ਦੇ ਨਾਲ ਹੀ, ਕੁਝ ਲੋਕਾਂ ਨੂੰ ਮੁਹਾਸੇ ਹੋਣ ਦੀਆਂ ਵੀ ਸ਼ਿਕਾਇਤਾਂ ਹਨ। ਇਸੇ ਲਈ ਅੱਜ ਅਸੀਂ ਤੁਹਾਨੂੰ ਕੇਲੇ ਦੀ ਵਰਤੋਂ ਨਾਲ ਹੋਣ ਵਾਲੇ ਫਾਇਦਿਆਂ ਦੇ ਬਾਰੇ ਦੱਸਣ ਜਾ ਰਹੇ ਹਾਂ। ਇਸ ਦੀ ਵਰਤੋਂ ਕਰਕੇ ਤੁਸੀਂ ਆਪਣੀ ਚਮੜੀ ਨੂੰ ਤੰਦਰੁਸਤ ਰੱਖ ਸਕਦੇ ਹੋ।

PunjabKesari
ਇੰਝ ਕਰ ਸਕਦੇ ਹੋ ਕੇਲੇ ਦੀ ਵਰਤੋਂ 
ਇੱਕ ਪੱਕੇ ਹੋਏ ਕੇਲੇ ਨੂੰ ਸਮਲ ਲਿਓ ਅਤੇ ਇਸ ਨਾਲ ਆਪਣੀ ਚਮੜੀ ਦੀ ਮਾਲਸ਼ ਕਰੋ। ਕੇਲੇ ਵਿਚ ਨਮੀ, ਪੋਟਾਸ਼ੀਅਮ ਅਤੇ ਵਿਟਾਮਿਨ-ਈ ਅਤੇ ਸੀ ਹੁੰਦੇ ਹਨ। ਜੋ ਤੁਹਾਡੀ ਚਮੜੀ ਨੂੰ ਸਾਫ ਰੱਖਣ ‘ਚ ਮਦਦ ਕਰਦੇ ਹਨ। ਧਿਆਨ ਰਹੇ ਕਿ ਸਿਰਫ ਪੱਕੇ ਹੋਏ ਕੇਲੇ ਦੀ ਵਰਤੋਂ ਕਰੋ, ਕਿਉਂਕਿ ਇਹ ਵਧੇਰੇ ਫਾਇਦੇਮੰਦ ਹੁੰਦਾ ਹੈ।

PunjabKesari
ਕੇਲਾ ਫੇਸ ਪੈਕ ਦੀ ਕਰੋ ਵਰਤੋਂ
ਪੋਟਾਸ਼ੀਅਮ ਨਾਲ ਭਰਪੂਰ ਕੇਲਾ ਚਮੜੀ ਨੂੰ ਹਾਈਡਰੇਟ ਕਰਨ ਲਈ ਇਕ ਉੱਤਮ ਖਣਿਜ ਹੈ। ਕੇਲਾ ਖੁਸ਼ਕ ਚਮੜੀ ਨੂੰ ਦੂਰ ਕਰਨ ਦਾ ਇੱਕ ਵਧੀਆ ਢੰਗ ਹੈ। ਇਸ ਤੋਂ ਇਲਾਵਾ ਇਸ ਵਿਚ ਵਿਟਾਮਿਨ-ਈ ਵੀ ਹੁੰਦਾ ਹੈ। ਜੋ ਨਾ ਸਿਰਫ ਸੁੱਕੀ ਚਮੜੀ ਨੂੰ ਹਾਈਡਰੇਟ ਕਰਦਾ ਹੈ, ਬਲਕਿ ਤੁਹਾਡੀ ਚਮੜੀ ਨੂੰ ਸੂਰਜ ਦੇ ਨੁਕਸਾਨ ਤੋਂ ਵੀ ਬਚਾਉਂਦਾ ਹੈ।

PunjabKesari
ਕੇਲੇ ’ਚ ਨਾਰੀਅਲ ਤੇਲ ਮਿਲਾ ਕੇ ਤਿਆਰ ਕਰੋ ਪੈਕ
ਕੇਲੇ ਵਿਚ ਨਾਰੀਅਲ ਮਿਲਾ ਕੇ ਪੈਕ ਬਣਾਉਣ ਨਾਲ ਨਮੀ ‘ਚ ਵਾਧਾ ਹੋ ਸਕਦਾ ਹੈ। ਇਸ ਦੇ ਲਈ ਇੱਕ ਪੱਕਿਆ ਕੇਲਾ, ਇੱਕ ਚਮਚਾ ਨਾਰੀਅਲ ਦਾ ਤੇਲ ਲਓ। ਕੇਲੇ ਨੂੰ ਇੱਕ ਕਟੋਰੇ ਵਿਚ ਪਾਓ। ਇਸ ਵਿਚ ਨਾਰੀਅਲ ਦਾ ਤੇਲ ਮਿਲਾਓ ਅਤੇ ਚੰਗੀ ਤਰ੍ਹਾਂ ਮਿਕਸ ਕਰੋ। ਮਿਸ਼ਰਣ ਨੂੰ ਆਪਣੇ ਚਿਹਰੇ 'ਤੇ ਲਾਓ। ਇਸ ਨੂੰ 5-10 ਮਿੰਟ ਲਈ ਸੁੱਕਣ ਦਿਓ। ਬਾਅਦ ਵਿਚ ਇਸ ਨੂੰ ਕੋਸੇ ਪਾਣੀ ਦੀ ਵਰਤੋਂ ਨਾਲ ਧੋ ਲਓ ਅਤੇ ਆਪਣੇ ਚਿਹਰੇ ਨੂੰ ਸੁੱਕਾਓ। ਚਿਹਰੇ 'ਤੇ ਕੁਝ ਮਾਇਸਚਰਾਈਜ਼ਰ ਲਗਾਓ। ਇਸ ਉਪਾਅ ਨੂੰ ਹਫ਼ਤੇ ਵਿਚ ਦੋ ਵਾਰ ਦੁਹਰਾਓ।
 


Aarti dhillon

Content Editor

Related News