ਸਨਸੈੱਟ ਦੇਖਣ ਲਈ ਮਸ਼ਹੂਰ ਹਨ ਭਾਰਤ ਦੀਆਂ ਇਹ ਖੂਬਸੂਰਤ ਥਾਂਵਾ

05/29/2018 4:21:55 PM

ਨਵੀਂ ਦਿੱਲੀ— ਗਰਮੀਆਂ ਦੀਆਂ ਛੁੱਟੀਆਂ 'ਚ ਅਕਸਰ ਲੋਕ ਸ਼ਾਂਤ ਅਤੇ ਖੂਬਸੂਰਤ ਥਾਂਵਾ 'ਤੇ ਜਾਣਾ ਪਸੰਦ ਕਰਦੇ ਹਨ। ਜੇ ਤੁਸੀਂ ਵੀ ਤੇਜ਼ ਧੁੱਪ ਤੋਂ ਛੁਟਕਾਰਾ ਪਾਉਣ ਲਈ ਕਿਤੇ ਘੁੰਮਣ ਦਾ ਪਲੈਨ ਬਣਾ ਰਹੇ ਹੋ ਤਾਂ ਅੱਜ ਅਸੀਂ ਤੁਹਾਨੂੰ ਸਭ ਤੋਂ ਖੂਬਸੂਰਤ ਥਾਂ ਬਾਰੇ ਦੱਸਣ ਜਾ ਰਹੇ ਹਾਂ। ਸਨਸੈੱਟ ਪੁਆਇੰਟ ਨਾਲ ਸੂਰਜ ਦੇ ਨਿਕਲਣ ਅਤੇ ਢੱਲਣ ਦਾ ਨਜ਼ਾਰਾ ਬਹੁਤ ਹੀ ਖੂਬਸੂਰਤ ਹੁੰਦਾ ਹੈ।
1. ਗੋਆ
ਗਰਮੀ ਦੇ ਮੌਸਮ 'ਚ ਘੁੰਮਣ ਅਤੇ ਮਜ਼ੇ ਕਰਨ ਲਈ ਗੋਆ ਪਰਫੈਕਟ ਡੈਸਟੀਨੇਸ਼ਨ ਹੈ। ਗੋਵਾ ਦੇ ਬੀਚ, ਸਮੁੰਦਰ, ਫੋਰਟ, ਪਬ ਅਤੇ ਮਾਰਕੇਟ ਹਰ ਟੂਰਿਸਟ ਦਾ ਦਿਲ ਜਿੱਤ ਲੈਂਦੇ ਹਨ। ਉੱਪਰ ਤੋਂ ਸਮੁੰਦਰ ਦੇ ਕਿਨਾਰੇ ਬੈਠ ਕੇ ਸੂਰਜ ਡੁੱਬਣ ਅਤੇ ਸੂਰਜ ਚੜ੍ਹਣ ਦੇ ਨਜ਼ਾਰਿਆਂ ਨੂੰ ਦੇਖਣ ਵਾਲਾ ਪਲ ਤੁਹਾਡੇ ਟ੍ਰਿਪ ਦਾ ਮਜ਼ਾ ਦੋਗੁਣਾ ਕਰ ਦਿੰਦਾ ਹੈ। ਖਾਸ ਕਰਕੇ ਬੈਟਲਬਟੀਮ 'ਤੇ ਬੈਠ ਕੇ ਸੂਰਜ ਡੁੱਬਣ ਦਾ ਨਜ਼ਾਰਾ ਦੇਖਣ 'ਚ ਸਭ ਤੋਂ ਵੱਖਰਾ ਹੈ।


2. ਓਡਿਸ਼ਾ
ਜੇ ਤੁਹਾਡਾ ਬਜਟ ਘੱਟ ਹੈ ਤਾਂ ਘੁੰਮਣ ਲਈ ਤੁਸੀਂ ਓਡਿਸ਼ਾ ਵੀ ਜਾ ਸਕਦੇ ਹਨ। ਇੱਥੇ ਤੁਹਾਨੂੰ ਇਕ ਤੋਂ ਵਧ ਕੇ ਇਕ ਖੂਬਸੂਰਤ ਬੀਚ ਦੇਖਣ ਨੂੰ ਮਿਲ ਜਾਵੇਗਾ, ਜਿੱਥੇ ਤੁਸੀਂ ਸਨਰਾਈਸ ਅਤੇ ਸਨਸੈਟ ਦਾ ਨਜ਼ਾਰਾ ਦੇਖ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਇੱਥੇ ਭਾਰਤ ਦੀ ਪਹਿਲੀ ਅਤੇ ਵਿਸ਼ਵ ਦੀ ਦੂਜੀ ਸਭ ਤੋਂ ਵੱਡੀ ਸਮੁੰਦਰੀ ਝੀਲ ਵੀ ਦੇਖ ਸਕਦੇ ਹੋ। ਇਸ ਨੂੰ ਦੇਖਣ ਲਈ ਗਰਮੀਆਂ 'ਚ ਇੱਥੇ ਹਜ਼ਾਰਾ ਦੀ ਗਿਣਤੀ 'ਚ ਟੂਰਿਸਟ ਆਉਂਦੇ ਹਨ।


3. ਲਕਸ਼ਦੀਪ
ਭਾਰਤ 'ਚ ਸਨਰਾਈਟ ਅਤੇ ਸਨਸੈੱਟ ਦਾ ਨਜ਼ਾਰਾ ਦੇਖਣ ਲਈ ਲਕਸ਼ਦੀਪ ਵੀ ਬੈਸਟ ਮੰਨਿਆ ਜਾਂਦਾ ਹੈ। ਗਰਮੀਆਂ 'ਚ ਇਥੋਂ ਦਾ ਤਾਪਮਾਨ 30 ਡਿਗਰੀ ਤੋਂ ਉਪਰ ਨਹੀਂ ਜਾਂਦਾ। ਇਸ ਲਈ ਇਸ ਮੌਸਮ 'ਚ ਘੁੰਮਣ ਲਈ ਇਹ ਥਾਂ ਬੈਸਟ ਹੈ। ਇੱਥੋ ਦੇ ਬੀਚ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇੱਥੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਗੰਦਗੀ ਦਿਖਾਈ ਨਹੀਂ ਦੇਵੇਗੀ।


4. ਦੀਵ
ਚਮਕਦੀ ਰੇਤ, ਸਮੁੰਦਰ ਦੀਆਂ ਲਹਿਰਾਂ, ਦੂਰ ਸਥਿਤ ਨੀਲੇ ਅਸਮਾਨ ਅਤੇ ਸਮੁੰਦਰ ਦੀਆਂ ਹਵਾਵਾਂ ਦਾ ਮਜ਼ਾ ਲੈਣ ਲਈ ਭਾਰਤ ਦੇ ਦੀਵ ਤੋਂ ਬਿਹਤਰ ਥਾਂ ਤਾਂ ਕੋਈ ਹੋ ਹੀ ਨਹੀਂ ਸਕਦੀ। ਇੱਥੇ ਅਜਿਹੀਆਂ ਕਈ ਥਾਂਵਾ ਹਨ ਜਿੱਥੇ ਤੁਸੀਂ ਖੂਬਸੂਰਤ ਸਨਰਾਈਸ ਅਤੇ ਸਨਸੈੱਟ ਦਾ ਮਜ਼ਾ ਲੈ ਸਕਦੇ ਹੋ। ਇੱਥੇ ਦੀ ਖੂਬਸੂਰਤੀ ਹਰ ਕਿਸੇ ਦਾ ਦਿਲ ਜਿੱਤ ਲੈਂਦੀ ਹੈ।


5. ਕੇਰਲ
ਇੱਥੋਂ ਦੇ ਖੂਬਸੂਰਤ ਕੁਦਰਤੀ ਨਜ਼ਾਰਿਆਂ ਨੂੰ ਦੇਖਣ ਲਈ ਤਾਂ ਟੂਰਿਸਟ ਦੇਸ਼-ਵਿਦੇਸ਼ 'ਤੋਂ ਆਉਂਦੇ ਹਨ। ਜੇ ਤੁਸੀਂ ਵੀ ਗਰਮੀਆਂ 'ਚ ਕੇਲ ਘੁੰਮਣ ਦਾ ਪਲੈਨ ਬਣਾ ਰਹੇ ਹੋ ਤਾਂ ਇੱਥੋ ਦੇ ਬੀਚਾਂ ਤੋਂ ਸਨਰਾਈਸ ਅਤੇ ਸਨਸੈੱਟ ਦੇਖਣਾ ਨਾ ਭੁੱਲੋ। ਇੱਥੇ ਘੁੰਮਣ ਲਈ ਅੰਬਾਲਾਪੁਕਸ਼ਾ ਸ਼੍ਰੀ ਕ੍ਰਿਸ਼ਨ ਮੰਦਰ, ਕ੍ਰਿਸ਼ਣਾਪੁਰਮ ਪੈਲੇਸ, ਮਰਾਰੀ ਸਮੁੰਦਰ ਤੱਟ ਅਤੇ ਅਰਥੁੰਕਲ ਚਰਚ ਹੈ। ਇਸ ਤੋਂ ਇਲਾਵਾ ਪਲਕੜ ਸਥਿਤ ਪਰਵਤ ਦੀਆਂ ਚੋਟੀਆਂ, ਨਿਲਾਂਬੁਰ ਸਥਿਤ ਕੁੰਡੂ ਝਰਣੇ ਅਤੇ ਠੰਡਾ-ਠੰਡਾ ਪਾਣੀ ਤੁਹਾਡੀਆਂ ਛੁੱਟੀਆਂ ਦਾ ਮਜ਼ਾ ਵਧਾ ਦੇਣਗੇ।


6. ਤਾਜ ਮਹਿਲ
ਤਾਜ ਮਹਿਲ ਦੀ ਖੂਬਸੂਰਤੀ ਦੇਖਣ ਲਈ ਟੂਰਿਸਟ ਲੱਖਾਂ ਦੀ ਗਿਣਤੀ 'ਚ ਆਉਂਦੇ ਹਨ ਪਰ ਕੀ ਤੁਸੀਂ ਕਦੇ ਸਨਸੈੱਟ ਦਾ ਖੂਬਸੂਰਤ ਨਜ਼ਾਰਾ ਦੇਖਿਆ ਹੈ। ਜੇ ਤੁਸੀਂ ਵੀ ਇਨ੍ਹਾਂ ਗਰਮੀਆਂ ਦੀਆਂ ਛੁੱਟੀਆਂ ਲਈ ਆਗਰਾ ਜਾ ਰਹੇ ਹੋ ਤਾਂ ਤਾਜ ਮਹਿਲ ਵਰਗਾ ਖੂਬਸੂਰਤ ਸਨਸੈੱਟ ਦੇਖਣਾ ਨਾ ਭੁੱਲੋ।