ਪੜ੍ਹਾਈ ਕਰਦੇ ਸਮੇਂ ਜ਼ਰੂਰ ਦਿਓ ਇਨ੍ਹਾਂ ਗੱਲਾਂ ’ਤੇ ਧਿਆਨ, ਹੋਵੇਗਾ ਫ਼ਾਇਦਾ

02/19/2021 4:16:58 PM

ਜਲੰਧਰ: ਪੜ੍ਹਾਈ ਅੱਜ ਦੇ ਸਮੇਂ ’ਚ ਸਭ ਲਈ ਜ਼ਰੂਰੀ ਹੈ। ਸਾਨੂੰ ਆਪਣੇ ਬੱਚਿਆਂ ਨੂੰ ਵੀ ਪੜ੍ਹਾਈ ਕਰਵਾਉਣੀ ਚਾਹੀਦੀ ਤਾਂ ਜੋ ਅੱਗੇ ਜਾ ਕੇ ਉਹ ਚੰਗਾ ਨਾਗਰਿਕ ਬਣ ਸਕੇ ਅਤੇ ਹਰ ਇਕ ਗੱਲ ਦਾ ਗਿਆਨ ਰੱਖ ਸਕੇ। ਅੱਜ ਅਸੀਂ ਤੁਹਾਨੂੰ ਪੜ੍ਹਾਈ ਕਰਦੇ ਸਮੇਂ ਧਿਆਨ ਦੇਣ ਯੋਗ ਗੱਲਾਂ ਬਾਰੇ ਦੱਸਣ ਜਾ ਰਹੇ ਹਾਂ।
1. ਪੜ੍ਹਾਈ ਹਮੇਸ਼ਾ ਕੁਰਸੀ ਜਾਂ ਟੇਬਲ ’ਤੇ ਬੈਠ ਕੇ ਹੀ ਕਰੋ। ਬਿਸਤਰੇ ’ਤੇ ਲੇਟ ਕੇ ਬਿਲਕੁੱਲ ਵੀ ਨਾ ਪੜ੍ਹੋ। ਲੰਮੇ ਪੈ ਕੇ ਪੜ੍ਹਣ ਨਾਲ ਪੜਿ੍ਹਆ ਹੋਇਆ ਦਿਮਾਗ ’ਚ ਬਿਲਕੁੱਲ ਨਹੀਂ ਜਾਂਦਾ ਸਗੋਂ ਨੀਂਦ ਆਉਣ ਲੱਗਦੀ ਹੈ। 
2. ਪੜ੍ਹਾਈ ਕਰਦੇ ਸਮੇਂ ਟੀ.ਵੀ. ਨਾ ਚਲਾਓ ਅਤੇ ਰੇਡੀਓ ਜਾਂ ਗਾਣੇ ਵੀ ਬੰਦ ਰੱਖੋ। 
3. ਪੜ੍ਹਾਈ ਦੇ ਸਮੇਂ ਮੋਬਾਇਲ ਸਵਿੱਚ ਆਫ ਕਰ ਦਿਓ ਜਾਂ ਸਾਈਲੈਂਟ ਮੋਡ ’ਤੇ ਰੱਖੋ। 
4. ਪੜ੍ਹੇ ਹੋਏ ਪਾਠ ਨੂੰ ਲਿਖੋ ਵੀ ਇਸ ਨਾਲ ਤੁਹਾਡੀ ਇਕਾਗਰਤਾ ਵੀ ਬਣੀ ਰਹੇਗੀ ਅਤੇ ਭਵਿੱਖ ਲਈ ਨੋਟਸ ਵੀ ਬਣ ਜਾਣਗੇ। 
5. ਕੋਈ ਵੀ ਪਾਠ ਘੱਟ ਤੋਂ ਘੱਟ ਤਿੰਨ ਵਾਰ ਜ਼ਰੂਰ ਪੜ੍ਹੋ।
6. ਰੁੱਟੇ ਲਗਾਉਣ ਤੋਂ ਬਚੋ ਜੋ ਵੀ ਪੜ੍ਹੋ ਉਸ ’ਤੇ ਵਿਚਾਰ ਮੰਥਨ ਜ਼ਰੂਰ ਕਰੋ।
7. ਸ਼ਾਰਟ ਨੋਟਸ ਜ਼ਰੂਰ ਬਣਾਓ ਤਾਂ ਜੋ ਉਹ ਪੇਪਰਾਂ ਦੇ ਸਮੇਂ ਕੰਮ ਆ ਜਾਣ।
8. ਪੜ੍ਹੇ ਹੋਏ ਪਾਠ ’ਤੇ ਸਲਾਹ-ਮਸ਼ਵਰਾ ਆਪਣੇ ਦੋਸਤਾਂ ਨਾਲ ਜ਼ਰੂਰ ਕਰੋ। ਗਰੁੱਪ ਡਿਸਕਸ਼ਨ ਕਰਨ ਨਾਲ ਪੜ੍ਹਾਈ ’ਚ ਲਾਭ ਹੁੰਦਾ ਹੈ।
9. ਪੁਰਾਣੇ ਪ੍ਰਸ਼ਨ ਪੱਤਰਾਂ ਦੇ ਆਧਾਰ ’ਤੇ ਮਹੱਤਵਪੂਰਨ ਟੋਪਿਕ ਛਾਂਟ ਲਓ ਅਤੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਤਿਆਰ ਕਰੋ।
10. ਸੰਤੁਲਿਤ ਭੋਜਨ ਕਰੋ ਕਿਉਂਕਿ ਜ਼ਿਆਦਾ ਭੋਜਨ ਨਾਲ ਨੀਂਦ ਅਤੇ ਆਲਸ ਆਉਂਦਾ ਹੈ, ਜਦੋਂਕਿ ਘੱਟ ਭੋਜਨ ਨਾਲ ਪੜ੍ਹਾਈ ’ਚ ਮਨ ਨਹੀਂ ਲੱਗਦਾ ਅਤੇ ਥਕਾਵਟ, ਸਿਰਦਰਦ ਵਰਗੀਆਂ ਸਮੱਸਿਆਵਾਂ ਹੁੰਦੀਆਂ ਹਨ। 
11. ਚਿੱਤਰਾਂ, ਮਾਨਚਿੱਤਰਾਂ, ਗ੍ਰਾਫ, ਰੇਖਾਚਿੱਤਰਾਂ ਆਦਿ ਦੀ ਮਦਦ ਨਾਲ ਪੜ੍ਹੋ। ਇਹ ਜ਼ਿਆਦਾ ਸਮੇਂ ਤੱਕ ਯਾਦ ਰਹਿੰਦੇ ਹਨ। 
12. ਪੜ੍ਹਾਈ ਕਰਦੇ ਸਮੇਂ ਕੰਪਿਊਟਰ ਜਾਂ ਇੰਟਰਨੈੱਟ ਦੀ ਮਦਦ ਲੈ ਸਕਦੇ ਹੋ। 

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।


Aarti dhillon

Content Editor

Related News