ਸਰਦੀਆਂ ’ਚ ਵਾਲਾਂ ਨੂੰ ਜ਼ਰੂਰ ਦਿਓ ਭਾਫ਼, ਦੂਰ ਹੋਵੇਗੀ ਵਾਲ ਝੜਨ ਅਤੇ ਸਿਕਰੀ ਸਮੱਸਿਆ

01/06/2021 4:13:54 PM

ਨਵੀ ਦਿੱਲੀ: ਸਰਦੀਆਂ ਆਉਂਦੇ ਹੀ ਵਾਲਾਂ ਅਤੇ ਚਮੜੀ ਨਾਲ ਜੁੜੀਆਂ ਬਹੁਤ ਸਾਰੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਸਰਦੀਆਂ ’ਚ ਵਾਲ ਰੁੱਖੇ ਹੋਣ ਕਾਰਨ ਝੜਨੇ ਸ਼ੁਰੂ ਹੋ ਜਾਂਦੇ ਹਨ। ਅੱਜ ਕੱਲ ਕੁੜੀਆਂ ਇੰਨੀਆਂ ਰੁੱਝ ਗਈਆਂ ਹਨ ਕਿ ਕਿਸੇ ਦੇ ਕੋਲ ਵਾਲਾਂ ’ਚ ਤੇਲ ਲਗਾਉਣ ਦਾ ਵੀ ਸਮਾਂ ਨਹੀਂ ਹੈ ਜਿਸ ਕਾਰਨ ਵਾਲਾਂ ’ਚ ਸਿਕਰੀ ਹੋ ਜਾਂਦੀ ਹੈ। ਹਰ ਕੋਈ ਰੋਜ਼ ਪਾਰਲਰ ਜਾ ਕੇ ਵੀ ਸਪਾ ਨਹੀਂ ਲੈ ਸਕਦਾ ਪਰ ਤੁਸੀਂ ਇਨ੍ਹਾਂ ਸਾਰੀਆਂ ਸਮੱਸਿਆਵਾਂ ਤੋਂ ਘਰ ’ਚ ਭਾਫ਼ ਲੈ ਕੇ ਪਿੱਛਾ ਛੁਡਾ ਸਕਦੇ ਹੋ। ਬਹੁਤ ਸਾਰੀਆਂ ਕੁੜੀਆਂ ਘਰ ’ਚ ਵਾਲਾਂ ਨੂੰ ਭਾਫ਼ ਦਿੰਦੀਆਂ ਹੋਣਗੀਆਂ ਪਰ ਉਨ੍ਹਾਂ ਨੂੰ ਸਹੀ ਤਰੀਕਾ ਨਹੀਂ ਪਤਾ ਹੋਣਾ। ਚੱਲੋ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਘਰ ਵੀ ਕਿਸ ਤਰ੍ਹਾਂ ਦੇਣੀ ਹੈ ਵਾਲਾਂ ਨੂੰ ਭਾਫ਼।

ਇਹ ਵੀ ਪੜ੍ਹੋ:ਚਮੜੀ ਨਾਲ ਜੁੜੀ ਹਰ ਸਮੱਸਿਆ ਨੂੰ ਦੂਰ ਕਰੇਗਾ ਰੈੱਡ ਵਾਈਨ ਫੇਸਪੈਕ, ਨਹੀਂ ਪਵੇਗੀ ਮੇਕਅੱਪ ਦੀ ਲੋੜ

PunjabKesari
ਇਹ ਵੀ ਪੜ੍ਹੋ:Beauty Tips: ਟਮਾਟਰ ਵੀ ਬਣਾਉਂਦੈ ਤੁਹਾਡੇ ਚਿਹਰੇ ਨੂੰ ਚਮਕਦਾਰ, ਇੰਝ ਕਰੋ ਵਰਤੋਂ

ਇੰਝ ਦਿਓ ਭਾਫ਼
1. ਸਭ ਤੋਂ ਪਹਿਲਾਂ ਤੁਸੀਂ ਵਾਲਾਂ ’ਚ ਤੇਲ ਲਗਾਓ। ਯਾਦ ਰੱਖੋ ਕਿ ਤੇਲ ਵਾਲਾਂ ਲਈ ਕਾਫ਼ੀ ਜ਼ਰੂਰੀ ਹੈ। 
2. ਤੁਸੀਂ ਕੋਈ ਵੀ ਤੇਲ ਲਗਾ ਸਕਦੇ ਹੋ। ਫਿਰ ਵਾਲਾਂ ’ਚ ਤੇਲ ਲਗਾਉਣ ਤੋਂ ਬਾਅਦ ਚੰਗੀ ਤਰ੍ਹਾਂ ਮਾਲਿਸ਼ ਕਰੋ। 
3. ਇਸ ਤੋਂ ਬਾਅਦ ਤੁਹਾਨੂੰ ਇਕ ਤੌਲੀਏ ਲੈਣਾ ਹੈ ਅਤੇ ਉਸ ਨੂੰ ਗਰਮ ਪਾਣੀ ’ਚ ਭਿਓ ਕੇ ਰੱਖ ਦਿਓ।
4. ਥੋੜੀ ਦੇਰ ਤੌਲੀਏ ਨੂੰ ਗਰਮ ਪਾਣੀ ’ਚ ਰਹਿਣ ਦਿਓ।
5. ਹੁਣ ਤੁਸੀਂ ਤੌਲੀਆ ਲਓ ਅਤੇ ਉਸ ’ਚ ਸਾਰਾ ਪਾਣੀ ਕੱਢ ਕੇ ਲਪੇਟ ਲਓ।
6. ਯਾਦ ਰੱਖੋ ਕਿ ਤੁਹਾਨੂੰ ਘੱਟੋ ਘੱਟ 30-45 ਮਿੰਟ ਤੱਕ ਤੌਲੀਏ ਨੂੰ ਆਪਣੇ ਵਾਲਾਂ ’ਚ ਲਪੇਟ ਕੇ ਰੱਖਣਾ ਹੈ। 
7. ਇਸ ਦੇ ਬਾਅਦ ਤੁਸੀਂ ਥੋੜੀ ਦੇਰ ਰੁੱਕ ਕੇ ਸ਼ੈਂਪੂ ਕਰ ਲਓ। 

PunjabKesari
ਭਾਫ਼ ਲੈਣ ਦੇ ਫ਼ਾਇਦੇ
1.ਵਾਲਾਂ ਦਾ ਰੁੱਖਾਪਨ ਘੱਟ ਹੋਵੇਗਾ
2. ਸਕੈਲਪ ਹੋਵੇਗੀ ਮਜ਼ਬੂਤ
3. ਵਾਲ ਹੋਣਗੇ ਚਮਕਦਾਰ
4. ਵਾਲਾਂ ਦੀ ਸਾਰੀ ਗੰਦਗੀ ਹੋਵੇਗੀ ਸਾਫ
5. ਵਾਲਾਂ ਦੀ ਲੰਬਾਈ ਵਧਾਏ
ਘਰ ’ਚ ਭਾਫ਼ ਲੈਣ ਨਾਲ ਤੁਹਾਡੇ ਪੈਸੇ ਵੀ ਬਚਣਗੇ ਅਤੇ ਤੁਹਾਡੇ ਵਾਲ ਮਜ਼ਬੂਤ ਅਤੇ ਚਮਕਦਾਰ ਹੋਣਗੇ। 

ਨੋਟ: ਇਸ ਆਰਟੀਕਲ ਬਾਰੇ ਤੁਹਾਡੀ ਕੀ ਰਾਏ ਹੈ ਕੁਮੈਂਟ ਕਰਕੇ ਦੱਸੋ


Aarti dhillon

Content Editor

Related News