ਕੇਲੇ ਦੇ ਛਿਲਕੇ ਨੂੰ ਸੁੱਟੋ ਨਹੀਂ ਸਗੋਂ ਇੰਝ ਕਰੋ ਵਰਤੋਂ

03/01/2020 11:44:01 AM

ਜਲੰਧਰ—ਕੇਲੇ 'ਚ ਵਿਟਾਮਿਨ, ਕੈਲਸ਼ੀਅਮ, ਪ੍ਰੋਟੀਨ, ਆਇਰਨ, ਐਾਟੀ ਆਕਸੀਡੈਂਟ ਤੱਤ ਪਾਏ ਜਾਂਦੇ ਹਨ | ਇਸ ਨੂੰ ਖਾਣਾ ਸਰੀਰ ਲਈ ਕਾਫੀ ਫਾਇਦੇਮੰਦ ਹੈ | ਪਰ ਲੋਕ ਇਸ ਨੂੰ ਖਾਣ ਦੇ ਬਾਅਦ ਇਸ ਦੇ ਛਿਲਕੇ ਨੂੰ ਸੁੱਟ ਦਿੰਦੇ ਹਨ ਪਰ ਉਹ ਸਾਡੀ ਸਕਿਨ ਲਈ ਕਾਫੀ ਫਾਇਦੇਮੰਦ ਹੁੰਦਾ ਹੈ | ਇਸ ਦੇ ਛਿਲਕਿਆਂ ਨਾਲ ਬਣੇ ਪੇਸਟ ਨੂੰ ਚਿਹਰੇ 'ਤੇ ਲਗਾਉਣ ਨਾਲ ਪਿੰਪਲਸ, ਝੁਰੜੀਆਂ ਅਤੇ ਡਾਰਕ ਸਰਕਲ ਆਦਿ ਦੀ ਸਮੱਸਿਆ ਤੋਂ ਰਾਹਤ ਪਾ ਸਕਦੇ ਹੋ | 

PunjabKesari
ਡਾਰਕ ਸਰਕਲ ਕਰੇ ਦੂਰ
ਅੱਖਾਂ ਦੇ ਹੇਠਾਂ ਹੋਣ ਵਾਲੇ ਕਾਲੇ ਘੇਰਿਆਂ ਨੂੰ ਦੂਰ ਕਰਨ ਲਈ ਕੇਲੇ ਦੇ ਛਿਲਕਿਆਂ ਦੀ ਵਰਤੋਂ ਕਰਨੀ ਚਾਹੀਦੀ | ਇਸ ਦੇ ਇਕ ਕੇਲੇ ਦਾ ਛਿਲਕਾ ਲਓ | ਉਸ ਨੂੰ ਬਲੈਂਡਰ 'ਚ ਪੀਸ ਕੇ ਸਮੂਦ ਪੇਸਟ ਬਣਾ ਕੇ ਕੌਲੀ 'ਚ ਕੱਢ ਲਓ | ਹੁਣ ਇਸ 'ਚ 2 ਟੇਬਲ ਸਪੂਨ ਐਲੋਵੇਰਾ ਮਿਲਾਓ | ਤਿਆਰ ਪੇਸਟ ਨੂੰ ਅੱਖਾਂ ਦੇ ਹੇਠਾਂ ਲਗਾਓ | 5 ਤੋਂ 10 ਮਿੰਟ ਸੁੱਕਣ ਤੱਕ ਰਹਿਣ ਦਿਓ | ਬਾਅਦ 'ਚ ਇਸ ਨੂੰ ਤਾਜ਼ੇ ਪਾਣੀ ਨਾਲ ਧੋ ਲਓ | 
ਝੁਰੜੀਆਂ ਤੋਂ ਦਿਵਾਏ ਰਾਹਤ
ਕੇਲੇ 'ਚ ਵਿਟਾਮਿਨ, ਪੋ੍ਰਟੀਨ, ਕੈਲਸ਼ੀਅਮ ਅਤੇ ਐਾਟੀ ਆਕਸੀਡੈਂਟ ਗੁਣ ਪਾਏ ਜਾਂਦੇ ਹਨ | ਇਹ ਚਿਹਰੇ 'ਤੇ ਪਈਆਂ ਝੁਰੜੀਆਂ ਜਾਂ ਫਾਈਨ ਲਾਈਨਸ ਨੂੰ ਦੂਰ ਕਰਨ 'ਚ ਮਦਦ ਕਰਦਾ ਹੈ | ਇਸ ਦੇ ਲਈ ਦੋ ਕੇਲੇ ਦੇ ਛਿਲਕਿਆਂ ਨੂੰ ਬਲੈਂਡਰ 'ਚ ਪੀਸ ਲਓ | ਹੁਣ ਇਸ ਨੂੰ ਇਕ ਕੌਲੀ 'ਚ ੱਢ ਕੇ ਇਸ 'ਚ 2 ਟੀ ਸਪੂਨ ਬਾਦਾਮ ਦਾ ਤੇਲ ਮਿਕਸ ਕਰੋ | ਤਿਆਰ ਮਿਸ਼ਰਨ ਨੂੰ ਚਿਹਰੇ 'ਤੇ 15-20 ਮਿੰਟ ਤੱਕ ਲਗਾਓ | ਨਿਸ਼ਚਿਤ ਸਮੇਂ ਦੇ ਬਾਅਦ ਚਿਹਰੇ ਨੂੰ ਸਾਫ ਪਾਣੀ ਨਾਲ ਧੋ ਲਓ | 

PunjabKesari
ਦੰਦਾਂ ਦਾ ਪੀਲਾਪਣ ਕਰੇ ਦੂਰ
ਪੀਲੇ ਦੰਦਾਂ ਦੀ ਸਮੱਸਿਆ ਤੋਂ ਪ੍ਰੇਸ਼ਾਨ ਲੋਕਾਂ ਲਈ ਕੇਲੇ ਦੇ ਛਿਲਕੇ ਕਾਫੀ ਫਾਇਦੇਮੰਦ ਹੁੰਦੇ ਹਨ | ਇਸ ਲਈ 1 ਹਫਤੇ ਤੱਕ ਰੋਜ਼ ਸਵੇਰੇ ਇਸ ਨੂੰ ਦੰਦਾਂ 'ਚ ਥੋੜ੍ਹੀ ਦੇਰ ਲਈ ਰਗੜੋ |  ਇਸ ਦੇ ਬਾਅਦ ਪਾਣੀ ਨਾਲ ਮੂੰਹ ਧੋ ਲਓ | ਅਜਿਹਾ ਲਗਾਤਾਰ ਕਰਨ ਨਾਲ ਦੰਦਾਂ ਦਾ ਪੀਲੇਪਣ ਤੋਂ ਛੇਤੀ ਹੀ ਰਾਹਤ ਮਿਲਦੀ ਹੈ |
ਪਿੰਪਲਸ ਤੋਂ ਦਿਵਾਏ ਰਾਹਤ
ਚਿਹਰੇ 'ਤੇ ਹੋਣ ਵਾਲੇ ਪਿੰਪਲਸ, ਦਾਗ-ਧੱਬਿਆਂ ਤੋਂ ਰਾਹਤ ਦਿਵਾਉਣ ਲਈ ਕੇਲੇ ਦੇ ਛਿਲਕੇ ਬਹੁਤ ਫਾਇਦੇਮੰਦ ਹਨ | ਇਸ ਲਈ 1 ਕੇਲੇ ਦੇ ਛਿਲਕੇ ਨੂੰ ਪੀਸ ਕੇ ਤਿਆਰ ਪੇਸਟ 'ਚ 1 ਟੇਬਲ ਸਪੂਨ ਸ਼ਹਿਦ ਪਾਓ | ਤਿਆਰ ਪੈਕ ਨੂੰ ਹਲਕੇ ਹੱਥਾਂ ਨਾਲ ਮਾਲਿਸ਼ ਕਰਦੇ ਹੋਏ ਪੂਰੇ ਚਿਹਰੇ 'ਤੇ ਲਗਾਓ | ਅਜਿਹਾ ਕੁਝ ਦਿਨਾਂ ਤੱਕ ਲਗਾਤਾਰ ਕਰਨ ਨਾਲ ਪਿੰਪਲਸ, ਦਾਗ-ਧੱਬੇ ਦੂਰ ਹੁੰਦੇ ਹਨ | ਇਸ ਦੇ ਨਾਲ ਹੀ ਚਿਹਰਾ ਮੁਲਾਇਮ ਅਤੇ ਗਲੋਇੰਗ ਹੁੰਦਾ ਹੈ | 

PunjabKesari
ਬਲੈਕਹੈੱਡਸ ਨੂੰ ਕਰੇ ਦੂਰ
ਬਲੈਕਹੈੱਡਸ ਨੱਕ ਦੇ ਉੱਪਰ ਹੋਣ ਵਾਲੇ ਕਾਲੇ ਅਤੇ ਸਫੇਦ ਰੰਗ ਦੇ ਦਾਣੇ ਹੁੰਦੇ ਹਨ | ਇਹ ਚਿਹਰੇ ਦੀ ਖੂਬਸੂਰਤੀ ਨੂੰ ਵਿਗਾੜਨ ਦਾ ਕੰਮ ਕਰਦੇ ਹਨ | ਅਜਿਹੇ 'ਚ ਇਸ ਤੋਂ ਰਾਹਤ ਪਾਉਣ ਲਈ 1 ਕੇਲੇ ਦਾ ਛਿਲਕਾ ਲੈ ਕੇ ਉਸ ਨੂੰ ਬਲੈਂਡ ਕਰਕੇ ਪੇਸਟ ਤਿਆਰ ਕਰੋ | ਫਿਰ ਉਸ ਨੂੰ ਇਕ ਕੌਲੀ 'ਚ ਕੱਢ ਕੇ ਉਸ 'ਚ 1 /2 ਟੀ ਸਪੂਨ ਨਿੰਬੂ ਦਾ ਰਸ, ਚੁਟਕੀ ਭਰ ਬੇਂਕਿੰਗ ਪਾਊਡਰ ਪਾ ਕੇ ਮਿਕਸ ਕਰੋ | ਇਸ ਪੇਸਟ ਨੂੰ ਬਲੈਕਹੈੱਡਸ ਵਾਲੀ ਥਾਂ 'ਤੇ ਲਗਾਓ | 5-10 ਮਿੰਟ ਦੇ ਬਾਅਦ ਇਸ ਧੋ ਲਓ | ਅਜਿਹਾ 1 ਹਫਤਾ ਲਗਾਤਾਰ ਕਰੋ ਤੁਹਾਨੂੰ ਅਸਰ ਨਜ਼ਰ ਆਉਣ ਲੱਗੇਗਾ | 


Aarti dhillon

Content Editor

Related News