Banana Paniyaram

06/22/2018 3:09:43 PM

ਜਲੰਧਰ— ਕੰਮਕਾਰ ਦੇ ਦੌਰ ਵਿਚ ਰਿਸ਼ਤਿਆਂ ਨੂੰ ਜੋੜ੍ਹ ਕੇ ਰੱਖਣਾ ਅਜੋਕੇ ਸਮੇਂ ਵਿਚ ਬਹੁਤ ਔਖਾ ਹੁੰਦਾ ਜਾ ਰਿਹਾ ਹੈ। ਬਿਜ਼ੀ ਸ਼ੈਡੀਊਲ ਸਾਨੂੰ ਆਪਣਿਆਂ ਤੋਂ ਦੂਰ ਕਰ ਰਿਹਾ ਹੈ ਪਰ ਕੁਝ ਰਿਸ਼ਤਿਆਂ ਵਿਚ ਮਿਠਾਸ ਲਿਆਉਣ ਲਈ ਮਿੱਠੇ ਦਾ ਆਪਣਾ ਮਹੱਤਵ ਹੈ। ਬਨਾਨਾ ਪਾਨੀਆਰਾਮ ਇਕ ਅਜਿਹੀ ਡਿਸ਼ ਹੈ ਜੋ ਸਭ ਤੋਂ ਵੱਖ ਤਾਂ ਹੈ ਹੀ ਪਰ ਇਸ ਨੂੰ ਪਿਆਰ ਨਾਲ ਤਿਆਰ ਕਰ ਕੇ ਜਦੋਂ ਘਰ ਆਏ ਮਹਿਮਾਨਾਂ ਨੂੰ ਖਿਲਾਇਆ ਜਾਵੇ ਤਾਂ ਰਿਸ਼ਤਿਆਂ ਵਿਚ ਮਿਠਾਸ ਵੀ ਵਧ ਜਾਂਦੀ ਹੈ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ।
ਸਮੱਗਰੀ—
ਕੇਲੇ - 500 ਗ੍ਰਾਮ
ਗੁੜ - 15 ਗ੍ਰਾਮ
ਕਣਕ ਦਾ ਆਟਾ - 295 ਗ੍ਰਾਮ
ਇਲਾਇਚੀ ਪਾਊਡਰ - 1/2 ਚੱਮਚ
ਨਮਕ - 1/4 ਚੱਮਚ
ਤਲਣ ਲਈ ਤੇਲ
ਵਿਧੀ—
1. ਇਕ ਬਲੈਂਡਰ ਵਿਚ 500 ਗ੍ਰਾਮ ਕੇਲੇ, 15 ਗ੍ਰਾਮ ਗੁੜ ਪਾ ਕੇ ਮਿਸ਼ਰਣ ਤਿਆਰ ਕਰੋ।
2. ਇਸ ਮਿਸ਼ਰਣ ਨੂੰ ਇਕ ਕਟੋਰੀ ਵਿਚ 295 ਗ੍ਰਾਮ ਕਣਕ ਦਾ ਆਟਾ, 1/2 ਚੱਮਚ ਇਲਾਇਚੀ ਪਾਊਡਰ, 1/4 ਚੱਮਚ ਨਮਕ ਪਾ ਕੇ ਚੰਗੀ ਤਰ੍ਹਾਂ ਮਿਲਾਓ।
3. ਇਸ ਤੋਂ ਬਾਅਦ ਵੀਡੀਓ ਅਨੁਸਾਰ ਗੋਲੇ ਬਣਾ ਕੇ ਗਰਮ ਤੇਲ 'ਚ ਤੱਲ ਲਓ।
4. ਤੇਲ ਚੰਗੀ ਤਰ੍ਹਾਂ ਗਰਮ ਕਰਨ ਤੋਂ ਬਾਅਦ ਘੱਟ ਗੈਸ 'ਤੇ ਤਲੋ ਤਾਂਕਿ ਗੋਲੇ ਕੱਚੇ ਨਾ ਰਹਿ ਜਾਣ। ਬਾਰਊਨ ਅਤੇ ਕੁਰਕੁਰੇ ਹੋਣ ਤੱਕ ਇਨ੍ਹਾਂ ਨੂੰ ਤੱਲ ਲਓ।
5. ਇਸ ਨੂੰ ਟਿਸ਼ੂ ਪੇਪਰ 'ਤੇ ਕੱਢੀ ਲਓ।
6. ਗਰਮਾ ਗਰਮ ਸਰਵ ਕਰੋ।