ਵਿਆਹ ਕਰਨ ਤੋਂ ਪਹਿਲਾਂ ਖੁੱਦ ਤੋਂ ਜ਼ਰੂਰ ਪੁੱਛੋ ਇਹ ਸਵਾਲ

08/17/2017 2:26:40 PM

ਨਵੀਂ ਦਿੱਲੀ— ਹਰ ਲੜਕਾ ਅਤੇ ਲੜਕੀ ਚਾਹੁੰਦੇ ਹਨ ਕਿ ਉਨ੍ਹਾਂ ਦਾ ਪਾਰਟਨਰ ਅਜਿਹਾ ਹੋਵੇ ਜੋ ਉਨ੍ਹਾਂ ਦੇ ਨਾਲ-ਨਾਲ ਪਰਿਵਾਰ ਦੇ ਨਾਲ ਵੀ ਐਡਜਸਟ ਕਰੇ। ਆਪਣੇ ਜੀਵਨ ਸਾਥੀ ਦੇ ਨਾਲ ਆਪਣੀ ਜ਼ਿੰਦਗੀ ਦਾ ਹਰ ਸੁਪਣਾ ਪੂਰਾ ਕਰੋ ਅਤੇ ਨਾਲ ਹੀ ਉਨ੍ਹਾਂ ਦੀ ਰਿਲੇਸ਼ਨ ਦੂਜਿਆ ਦੇ ਲਈ ਮਿਸਾਲ ਬਣ ਜਾਵੇ। ਜਦੋਂ ਰਿਲੇਸ਼ਨਸ਼ਿਪ ਵਿਚ ਹੁੰਦਾ ਹੈ ਤਾਂ ਅਜਿਹੀ ਹੀ ਕੁਝ ਗੱਲਾਂ ਦਾ ਧਿਆਨ ਉਨ੍ਹਾਂ ਦੇ ਦਿਮਾਗ ਵਿਚ ਆਉਂਦਾ ਹੈ ਪਰ ਜ਼ਰੂਰੀ ਨਹੀਂ ਹੈ ਕਿ ਰਿਸ਼ਤਾ ਉਮਰ ਭਰ ਲਈ ਹੀ ਹੋਵੇ। ਰਿਲੇਸ਼ਨਸ਼ਿਪ ਵਿਚ ਹੋ ਅਤੇ ਪਾਰਟਨਰ ਦੇ ਨਾਲ ਸਾਰੀ ਜ਼ਿੰਦਗੀ ਬਿਤਾਉਣ ਬਾਰੇ ਸੋਚ ਰਹੇ ਹੋ ਤਾਂ ਬਾਅਦ ਵਿਚ ਆਉਣ ਵਾਲੀਆਂ ਪ੍ਰੇਸ਼ਾਨੀਆਂ ਨੂੰ ਦੂਰ ਕਰਨ ਲਈ ਪਹਿਲਾਂ ਹੀ ਖੁੱਦ ਤੋਂ ਇਹ ਸਵਾਲ ਪੁੱਛ ਲਓ। ਇਸ ਨਾਲ ਤੁਹਾਨੂੰ ਪਤਾ ਚਲ ਜਾਵੇਗਾ ਕਿ ਜਿਸ ਇਨਸਾਨ ਨੂੰ ਤੁਸੀਂ ਜੀਵਨਸਾਥੀ ਬਣਾਉਣ ਬਾਰੇ ਸੋਚ ਰਹੇ ਹੋ ਉਹ ਤੁਹਾਡੇ ਲਾਇਕ ਹੈ ਵੀ ਜਾਂ ਨਹੀਂ। 
1. ਇਕੋ ਜਿਹੀ ਸੋਚ
ਹਰ ਇਨਸਾਨ ਦੀ ਸਮੱਝ ਅਤੇ ਸੋਚ ਅਤੇ ਵੱਖ-ਵੱਖ ਹੁੰਦੀ ਹੈ। ਇਹ ਗੱਲ ਜ਼ਰੂਰੀ ਨਹੀਂ ਹੈ ਕਿ ਜਿਸ ਤਰ੍ਹਾਂ ਤੁਸੀਂ ਸੋਚਦੇ ਹੋ ਬਾਕੀ ਵੀ ਸਾਰੇ ਉਂਝ ਹੀ ਸੋਚਦੇ ਹੋਣ। ਪਾਰਟਨਰ ਨਾਲ ਗੱਲ ਕਰੋ ਅਤੇ ਪਤਾ ਲਗਾਓ ਕਿ ਪਰਿਵਾਰ, ਜਿੰਮੇਦਾਰੀ, ਪੈਸੇ ਅਤੇ ਸਿੱਖਿਆ ਵਰਗੀਆਂ ਜ਼ਰੂਰੀ ਮੁੱਦਿਆਂ 'ਤੇ ਉਸ ਦਾ ਕੀ ਵਿਚਾਰ ਹੈ। ਜੇ ਤੁਹਾਡੀ ਸੋਚ ਉਨ੍ਹਾਂ ਨਾਲ ਮਿਲਦੀ ਹੈ ਤਾਂ ਹੀ ਰਿਸ਼ਤੇ ਨੂੰ ਅੱਗੇ ਵਧਾਓ। ਜੇ ਤੁਹਾਨੂੰ ਉਨ੍ਹਾਂ ਬਾਰੇ ਥੋੜ੍ਹਾ ਜਿਹਾ ਵੀ ਬੂਰਾ ਲੱਗਦਾ ਹੈ ਤਾਂ ਰਿਸ਼ਤਾ ਸਿਰਫ ਦੋਸਤੀ ਤੱਕ ਹੀ ਰਹਿਣ ਦਿਓ। 
2. ਇਕ-ਦੂਜੇ ਦਾ ਸਨਮਾਨ 
ਰਿਸ਼ਤੇ ਵਿਚ ਇਕ-ਦੂਜੇ ਦਾ ਸਨਮਾਨ ਹੋਣਾ ਬਹੁਤ ਜ਼ਰੂਰੀ ਹੈ ਜੇ ਉਹ ਪਹਿਲਾਂ ਤੋਂ ਹੀ ਤੁਹਾਡੀਆਂ ਗੱਲਾਂ ਦਾ ਮਾਨ ਅਤੇ ਤੁਹਾਡੀ ਕਦਰ ਨਹੀਂ ਕਰਦਾ ਤਾਂ ਰਿਸ਼ਤੇ ਨੂੰ ਇੱਥੇ ਹੀ ਖਤਮ ਕਰ ਦਿਓ।
3. ਖੁਸ਼ ਰਹਿਣਾ
ਇਸ ਗੱਲ ਦਾ ਧਿਆਨ ਰੱਖੋ ਕਿ ਪਾਰਟਨਰ ਤੁਹਾਡੇ ਨਾਲ ਸਮਾਂ ਬਿਤਾਕੇ ਖੁਸ਼ ਹੈ ਜਾਂ ਫਿਰ ਥੋੜ੍ਹੇ ਸਮੇਂ ਵਿਚ ਹੀ ਬੋਰ ਹੋ ਜਾਂਦੇ ਹੋ ਤਾਂ ਰਿਸ਼ਤੇ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਸੋਚ ਲਓ। 
4. ਪਰਿਵਾਰ ਦੀ ਕਦਰ
ਰਿਲੇਸ਼ਨਸ਼ਿਪ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਇਸ ਗੱਲ ਨੂੰ ਜਾਣ ਲੈਣਾ ਬਹੁਤ ਜ਼ਰੂਰੀ ਹੈ ਕਿ ਉਹ ਤੁਹਾਡੇ ਪਰਿਵਾਰ ਅਤੇ ਦੋਸਤਾਂ ਬਾਰੇ ਕੀ ਸੋਚਦਾ ਹੈ। ਵਿਆਹ ਦੋ ਲੋਕਾਂ ਦੇ ਵਿਚ ਨਹੀਂ ਬਲਕਿ ਦੋ ਪਰਿਵਾਰਾਂ ਦੇ ਵਿਚ ਦਾ ਰਿਸ਼ਤਾ ਵੀ ਮਜ਼ਬੂਤ ਹੁੰਦਾ ਹੈ। ਅਜਿਹਾ ਨਾ ਹੋਵੇ ਕਿ ਨਵੇਂ ਰਿਸ਼ਤੇ ਪੁਰਾਣੇ ਰਿਸ਼ਤਿਆਂ 'ਤੇ ਭਾਰੀ ਪੈਂਦੇ ਹਨ।