Beauty Tips:ਚਿਹਰੇ ਤੋਂ ਕਿੱਲ ਅਤੇ ਕਾਲੇ-ਧੱਬੇ ਦੂਰ ਕਰਨ ਲਈ ਲਗਾਓ ਇਹ ਫੇਸਪੈਕ

12/15/2020 4:14:08 PM

ਜਲੰਧਰ: ਕਿੱਲ, ਕਾਲੇ ਧੱਬੇ ਜਾਂ ਸੱਟ ਲੱਗਣ ਤੋਂ ਬਾਅਦ ਕਈ ਵਾਰ ਉਸ ਦੇ ਦਾਗ ਚਿਹਰੇ 'ਤੇ ਰਹਿ ਜਾਂਦੇ ਹਨ ਜੋ ਦੇਖਣ 'ਚ ਬਹੁਤ ਬੁਰੇ ਲੱਗਦੇ ਹਨ। ਹਾਲਾਂਕਿ ਲੋਕ ਇਸ ਲਈ ਮਹਿੰਗੀਆਂ ਕਰੀਮਾਂ ਦਾ ਸਹਾਰਾ ਲੈਂਦੇ ਹਨ ਪਰ ਇਸ ਨਾਲ ਕੋਈ ਖ਼ਾਸ ਫਰਕ ਨਹੀਂ ਪੈਂਦਾ। ਅਜਿਹੇ 'ਚ ਅੱਜ ਅਸੀਂ ਤੁਹਾਨੂੰ ਕੁਝ ਉਪਾਅ ਦੱਸਾਂਗੇ ਜਿਸ ਨਾਲ ਤੁਹਾਡੀ ਇਹ ਸਮੱਸਿਆ ਕੁਝ ਮਹੀਨਿਆਂ 'ਚ ਹੀ ਦੂਰ ਹੋ ਜਾਵੇਗੀ। ਚੱਲੋ ਤੁਹਾਨੂੰ ਦੱਸਦੇ ਹਾਂ ਪੈਕ ਅਤੇ ਸਕਰੱਬ ਬਣਾਉਣ ਦਾ ਤਰੀਕਾ...
ਸਮੱਗਰੀ
ਪੱਕਿਆ ਹੋਇਆ ਪਪੀਤਾ
ਖੰਡ ਦਾ ਪਾਊਡਰ- 1 ਚਮਚਾ
ਕੱਚਾ ਦੁੱਧ-1/2 ਚਮਚਾ
ਚੰਦਨ ਪਾਊਡਰ- 1 ਚਮਚਾ
ਸ਼ਹਿਦ-1 ਚਮਚਾ
ਐਲੋਵੇਰਾ ਜੈੱਲ
ਨਾਰੀਅਲ

PunjabKesari
ਬਣਾਉਣ ਦਾ ਤਰੀਕਾ
ਸਭ ਤੋਂ ਪਹਿਲਾਂ ਪਪੀਤੇ ਨੂੰ ਚਮਚੇ ਦੀ ਮਦਦ ਨਾਲ ਆਪਸ 'ਚ ਮੈਸ਼ ਕਰੋ। ਹੁਣ 1 ਚਮਚੇ ਪਪੀਤੇ ਦੀ ਪਿਊਰੀ 'ਚ 1 ਚਮਚਾ ਖੰਡ ਦਾ ਪਾਊਡਰ ਮਿਲਾਓ। ਹੁਣ ਇਸ ਨੂੰ ਕੁਝ ਦੇਰ ਰੱਖ ਦਿਓ ਤਾਂ ਜੋ ਇਹ ਆਪਸ 'ਚ ਚੰਗੀ ਤਰ੍ਹਾਂ ਮਿਕਸ ਹੋ ਜਾਵੇ।

ਇਹ ਵੀ ਪੜ੍ਹੋ:Beauty Tips: ਚਿਹਰੇ 'ਤੇ ਬਣੇ ਬਲੈਕਹੈੱਡਸ ਤੋਂ ਛੁਟਕਾਰਾ ਦਿਵਾਉਣਗੀਆਂ ਇਹ ਚੀਜ਼ਾਂ, ਇੰਝ ਕਰੋ ਵਰਤੋਂ
ਪੈਕ ਬਣਾਉਣ ਦਾ ਤਾਰੀਕਾ
ਇਸ ਤੋਂ ਬਾਅਦ ਬਾਕੀ ਪਪੀਤੇ ਦੀ ਪਿਊਰੀ 'ਚ ਕੱਚਾ ਦੁੱਧ, ਚੰਦਨ ਪਾਊਡਰ, ਸ਼ਹਿਦ ਮਿਲਾਓ। ਤੁਸੀਂ ਚੰਦਨ ਪਾਊਡਰ ਦੀ ਜਗ੍ਹਾ ਮੁਲਤਾਨੀ ਮਿੱਟੀ ਵੀ ਪਾ ਸਕਦੇ ਹੋ।

PunjabKesari
ਇੰਝ ਕਰੋ ਵਰਤੋਂ
1. ਸਭ ਤੋਂ ਪਹਿਲਾਂ ਚਿਹਰੇ ਨੂੰ ਗੁਲਾਬਜਲ ਜਾਂ ਕਲੀਜਿੰਗ ਮਿਲਕ ਨਾਲ ਚਿਹਰੇ ਨੂੰ ਚੰਗੀ ਤਰ੍ਹਾਂ ਸਾਫ ਕਰ ਲਓ।
2. ਇਸ ਤੋਂ ਬਾਅਦ ਗਰਮ ਪਾਣੀ 'ਚ ਤੌਲੀਆ ਜਾਂ ਕੱਪੜਾ ਭਿਓ ਕੇ ਚਿਹਰੇ ਨੂੰ ਦੋ ਵਾਰ 10 ਮਿੰਟ ਲਈ ਭਾਫ਼ ਦਿਓ।
3. ਇਸ ਤੋਂ ਬਾਅਦ ਐਲੋਵੇਰਾ ਜੈੱਲ ਨਾਲ ਚਿਹਰੇ ਦੀ 3-4 ਮਿੰਟ ਮਾਲਿਸ਼ ਕਰੋ।

ਇਹ ਵੀ ਪੜ੍ਹੋ:ਸਰਦੀਆਂ 'ਚ ਜ਼ਰੂਰ ਪੀਓ ਹਲਦੀ ਵਾਲਾ ਦੁੱਧ, ਹੋਣਗੇ ਇਹ ਬੇਮਿਸਾਲ ਫ਼ਾਇਦੇ
4. ਇਸ ਤੋਂ ਬਾਅਦ ਚਿਹਰੇ 'ਤੇ ਪਪੀਤੇ ਦਾ ਸਕਰੱਬ ਲਗਾਓ। ਸਕਰਬਿੰਗ ਤੋਂ ਬਾਅਦ ਚਿਹਰੇ ਨੂੰ ਸਾਫ ਕਰ ਲਓ।
5. ਇਸ ਤੋਂ ਬਾਅਦ ਪੈਕ ਨੂੰ ਚਿਹਰੇ 'ਤੇ ਲਗਾ ਕੇ 10 ਮਿੰਟ ਲਈ ਛੱਡ ਦਿਓ ਅਤੇ ਫਿਰ ਬਾਅਦ 'ਚ ਤਾਜ਼ੇ ਪਾਣੀ ਨਾਲ ਧੋ ਲਓ।
6. ਹੁਣ ਬਰਫ਼ ਦੇ ਟੁੱਕੜੇ ਨਾਲ ਚਿਹਰੇ ਦੀ ਮਸਾਜ ਕਰੋ ਪਰ ਜੇਕਰ ਤੁਹਾਡੇ ਚਿਹਰੇ 'ਤੇ ਝੁਰੜੀਆਂ, ਢਿੱਲਾਪਨ ਹੋਵੇ ਤਾਂ ਹੀ ਇਹ ਸਟੈੱਪ ਜ਼ਰੂਰ ਕਰੋ।

PunjabKesari
7. ਇਸ ਤੋਂ ਬਾਅਦ ਐਲੋਵੇਰਾ ਜੈੱਲ ਅਤੇ ਨਾਰੀਅਲ ਤੇਲ ਮਿਕਸ ਕਰਕੇ ਚਿਹਰੇ 'ਤੇ ਲਗਾ ਦਿਓ।
ਕਿੰਨੀ ਵਾਰ ਕਰੋ ਵਰਤੋਂ?
ਸਕਰਬਿੰਗ ਅਤੇ ਪੈਕ ਤੁਸੀਂ ਹਫਤੇ 'ਚ 2-3 ਵਾਰ ਲਗਾਓ। ਇਸ ਤੋਂ ਇਲਾਵਾ ਐਲੋਵੇਰਾ ਜੈੱਲ ਅਤੇ ਨਾਰੀਅਲ ਤੇਲ ਦਾ ਨੁਸਖ਼ਾ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਟਰਾਈ ਕਰ ਸਕਦੇ ਹੋ। ਇਸ ਨਾਲ ਪੁਰਾਣੇ ਦਾਗ-ਧੱਬੇ ਆਸਾਨੀ ਨਾਲ ਨਿਕਲ ਜਾਣਗੇ।


Aarti dhillon

Content Editor

Related News