ਸਿਹਤ ਲਈ ਲਾਭਕਾਰੀ ਹੈ ਹਲਦੀ ਅਤੇ ਸ਼ਹਿਦ

03/12/2017 2:20:45 PM

ਜਲੰਧਰ— ਹਲਦੀ ਅਤੇ ਸ਼ਹਿਦ, ਇਨ੍ਹਾਂ ਦੋਵਾਂ ਦਾ ਇਸਤੇਮਾਲ ਹਰ ਘਰ ''ਚ ਕੀਤਾ ਜਾਂਦਾ ਹੈ। ਇਹ ਦੋਵੇਂ ਸਿਹਤ ਲਈ ਬਹੁਤ ਲਾਭਕਾਰੀ ਹੁੰਦੇ ਹਨ। ਹਲਦੀ ''ਚ ਕੁਝ ਅਜਿਹੇ ਗੁਣ ਪਾਏ ਜਾਂਦੇ ਹਨ ਜੋ ਸਰੀਰ ਦੀਆਂ ਕਈ ਜ਼ਰੂਰਤਾਂ ਨੂੰ ਪੂਰੀ ਕਰਦੀ ਹੈ ਅਤੇ ਸ਼ਹਿਦ ਆਪਣੇ ਐਂਟੀ-ਬਾਓਟਿਕ ਅਤੇ ਐਂਟੀ-ਬੈਕਟੀਰੀਆ ਦੇ ਗੁਣਾਂ ਨਾਲ ਭਰਪੂਰ ਹੁੰਦਾ ਹੈ ਜੋ ਸਾਡੇ ਸਰੀਰ ਨੂੰ ਸਹਿਤਮੰਦ ਰੱਖਣ ''ਚ ਮਦਦ ਕਰਦਾ ਹੈ। ਇਸਦਾ ਮਤਲਬ ਹੈ ਕਿ ਇਹ ਦੋਵੇਂ ਹੀ ਚੀਜ਼ਾਂ ਸਾਡੇ ਸਰੀਰ ਨੂੰ ਬਹੁਤ ਫਾਇਦਾ ਪਹੁੰਚਾਉਂਦੀਆਂ ਹਨ। ਜੇਕਰ ਹਲਦੀ ਅਤੇ ਸ਼ਹਿਦ ਨੂੰ ਮਿਲਾਕੇ ਇਨ੍ਹਾਂ ਦਾ ਇਸਤੇਮਾਲ ਕੀਤਾ ਜਾਵੇ ਤਾਂ ਸਰੀਰ ਨੂੰ ਬਹੁਤ ਹੀ ਲਾਭ ਹੋ ਸਕਦੇ ਹਨ। 
ਜ਼ਰੂਰੀ ਸਮੱਗਰੀ
- 100 ਗ੍ਰਾਮ ਸ਼ਹਿਦ
- 1 ਚਮਚ ਹਲਦੀ
ਇਸਤੇਮਾਲ ਕਰਨ ਦਾ ਤਰੀਕਾ
1. ਸਭ ਤੋਂ ਪਹਿਲਾਂ ਇਕ ਕਟੋਰੀ ''ਚ ਇਨ੍ਹਾਂ ਦੋਵਾਂ ਚੀਜ਼ਾਂ ਨੂੰ ਮਿਲਾ ਲਓ। 
2. ਇਸ ਮਿਸ਼ਰਨ ਦਾ ਇਸਤੇਮਾਲ ਹਰ ਰੋਜ਼ ਅੱਧਾ ਚਮਚ ਕਰੋ। 
3. ਇਸ ਮਿਸ਼ਰਨ ਨੂੰ ਮੂੰਹ ''ਚ ਉਦੋਂ ਤੱਕ ਰੱਖੋ ਜਦੋਂ ਤੱਕ ਇਹ ਪੂਰੀ ਤਰ੍ਹਾਂ ਘੁਲ ਨਾ ਜਾਵੇ।
ਇਨ੍ਹਾਂ ਤੋਂ ਹੋਣ ਵਾਲੇ ਫਾਇਦੇ
1. ਸਾਹ ਦੀ ਬੀਮਾਰੀ ਦੂਰ ਹੁੰਦੀ ਹੈ
ਜਿਨ੍ਹਾਂ ਲੋਕਾਂ ਨੂੰ ਸਾਹ ਦੀ ਪਰੇਸ਼ਾਨੀ ਹੁੰਦੀ ਹੈ। ਅਜਿਹੀ ਹਾਲਤ ''ਚ ਹਲਦੀ ਅਤੇ ਸ਼ਹਿਦ ਦਾ ਇਸਤੇਮਾਲ ਕਰਨਾ ਉਨ੍ਹਾਂ ਲਈ ਫਾਇਦੇਮੰਦ ਹੋ ਸਕਦਾ ਹੈ। ਇਸ ਮਿਸ਼ਰਨ ਨੂੰ ਤੁਸੀਂ ਚਾਹ ''ਚ ਪਾ ਕੇ ਵੀ ਪੀ ਸਕਦੇ ਹੋ।
2. ਘੱਟ ਬਲੱਡ ਪ੍ਰੈਸ਼ਰ
ਜੇਕਰ ਤੁਸੀਂ ਘੱਟ ਬਲੱਡ ਪ੍ਰੈਸ਼ਰ ਦੇ ਮਰੀਜ਼ ਹੋ ਤਾਂ ਇਹ ਮਿਸ਼ਰਨ ਤੁਹਾਡੇ ਲਈ ਬਹੁਤ ਲਾਭਕਾਰੀ ਹੋ ਸਕਦਾ ਹੈ। ਪਰ ਇਸਦਾ ਇਸਤੇਮਾਲ ਕਰਨ ਤੋਂ ਪਹਿਲਾਂ ਇਕ ਵਾਰ ਡਾਕਟਰ ਦੀ ਸਲਾਹ ਜ਼ਰੂਰ ਲੈ ਲਓ। 
3. ਸ਼ੂਗਰ ਦੀ ਬੀਮਾਰੀ ਲਈ
ਸ਼ੂਗਰ ਦੇ ਮਰੀਜ਼ਾਂ ਲਈ ਇਹ ਮਿਸ਼ਰਨ ਇਕ ਦਵਾਈ ਦੀ ਤਰ੍ਹਾਂ ਕੰਮ ਕਰਦਾ ਹੈ।