ਇਸ ਤਰ੍ਹਾਂ ਬਣਾਓ ਅਲਸੀ ਦੀਆਂ ਸੁਆਦੀ ਪਿੰਨੀਆਂ

12/15/2018 1:08:38 PM

ਨਵੀਂ ਦਿੱਲੀ— ਸਰਦੀ ਦੇ ਮੌਸਮ 'ਚ ਲੋਕ ਖੁਦ ਨੂੰ ਹੈਲਦੀ ਰੱਖਣ ਲਈ ਡਰਾਈ ਫਰੂਟ ਦੇ ਇਲਾਵਾ ਹੋਰ ਵੀ ਬਹੁਤ ਸਾਰੀਆਂ ਹੈਲਦੀ ਚੀਜ਼ਾਂ ਦਾ ਸੇਵਨ ਕਰਦੇ ਹਨ। ਇਹ ਖਾਣ 'ਚ ਸੁਆਦ ਹੋਣ ਦੇ ਨਾਲ-ਨਾਲ ਸਰੀਰ ਨੂੰ ਵੀ ਗਰਮ ਰੱਖਦੀ ਹੈ। ਇਨ੍ਹਾਂ 'ਚੋਂ ਇਕ ਹੈ ਅਲਸੀ ਦੀਆਂ ਪਿੰਨੀਆਂ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ...
 

ਸਮੱਗਰੀ 
 

ਘਿਉ-50 ਗ੍ਰਾਮ 

ਬਾਦਾਮ-120 ਗ੍ਰਾਮ 

ਕਾਜੂ-120 ਗ੍ਰਾਮ 

ਸੌਗੀ-120 ਗ੍ਰਾਮ 

ਅਲਸੀ ਦੇ ਬੀਜ-500 ਗ੍ਰਾਮ 

ਕਣਕ ਦਾ ਆਟਾ-500 ਗ੍ਰਾਮ 

ਗੋਂਦ-60 ਗ੍ਰਾਮ 

ਘਿਉ-400 ਮਿਲੀਲੀਟਰ 

ਖੀਸੀ ਹੋਈ ਖੰਡ ਜਾਂ ਗੁੜ-500 ਗ੍ਰਾਮ 
 

ਬਣਾਉਣ ਦੀ ਵਿਧੀ 
 

1. ਇਕ ਪੈਨ 'ਚ 50 ਗ੍ਰਾਮ ਘਿਉ ਗਰਮ ਕਰੋ ਅਤੇ ਇਸ 'ਚ ਬਾਦਾਮ, ਕਾਜੂ, ਸੌਗੀ ਪਾ ਕੇ 3-5 ਮਿੰਟ ਲਈ ਰੋਸਟ ਕਰਕੇ ਗੋਲਡਨ ਬ੍ਰਾਊਨ ਕਰ ਲਓ। 

2. ਦੂਜੇ ਪੈਨ 'ਚ ਅਲਸੀ ਦੇ ਬੀਜ ਪਾ ਕੇ 5-7 ਮਿੰਟ ਲਈ ਬ੍ਰਾਊਨ ਹੋਣ ਤਕ ਰੋਸਟ ਕਰੋ।

3. ਇਸ ਤੋਂ ਬਾਅਦ ਪੈਨ 'ਚ ਆਟਾ ਪਾ ਕੇ ਇਸ ਨੂੰ ਵੀ ਬ੍ਰਾਊਨ ਹੋਣ ਤਕ ਭੁੰਨ ਲਓ ਅਤੇ ਸਾਈਡ 'ਤੇ ਰੱਖ ਲਓ।

4. ਫਿਰ ਪੈਨ 'ਚ 50 ਗ੍ਰਾਮ ਦੇਸੀ ਘਿਉ ਦੁਬਾਰਾ ਪਾ ਕੇ ਇਸ 'ਚ ਗੋਂਦ ਪਾ ਕੇ ਗੋਲਡਨ ਬ੍ਰਾਊਨ ਹੋਣ ਦਿਓ ਅਤੇ ਉਦੋਂ ਤਕ ਭੁੰਨੋ ਜਦੋਂ ਤਕ ਕਿ ਇਸ ਦੀ ਖੁਸ਼ਬੂ ਆਉਣੀ ਸ਼ੁਰੂ ਨਾ ਹੋ ਜਾਵੇ। 

5. ਇਸ ਤੋਂ ਬਾਅਦ ਅਲਸੀ, ਡਰਾਈ ਫਰੂਟ ਅਤੇ ਗੋਂਦ ਨੂੰ ਮਿਕਸੀ 'ਚ ਪਾ ਕੇ ਪੀਸ ਲਓ।

6. ਇਕ ਕੜਾਈ 'ਚ 400 ਮਿਲੀਲੀਟਰ ਘਿਉ ਪਾ ਕੇ ਇਸ 'ਚ ਪਹਿਲਾਂ ਤੋਂ ਭੁੰਨ ਕੇ ਰੱਖਿਆ ਹੋਇਆ ਆਟਾ, ਅਲਸੀ ਦੇ ਬੀਜ ਅਤੇ ਪੀਸੀ ਹੋਈ ਖੰਡ ਜਾਂ ਗੁੜ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਦਿਓ।

7. ਇਸ ਮਿਸ਼ਰਣ 'ਚ ਡਰਾਈ ਫਰੂਟ ਅਤੇ ਗੋਂਦ ਪਾ ਕੇ ਸਾਰੇ ਮਿਸ਼ਰਣ ਨੂੰ ਚੰਗੀ ਤਰ੍ਹਾਂ ਨਾਲ ਮਿਲਾ ਲਓ। 

8. ਅਲਸੀ ਦੀਆਂ ਪਿੰਨੀਆਂ ਦਾ ਮਿਸ਼ਰਣ ਬਾਊਲ 'ਚ ਕੱਢ ਕੇ ਥੋੜ੍ਹਾ ਠੰਡਾ ਹੋਣ 'ਤੇ ਤਲੀਆਂ 'ਚ ਰੱਖ ਕੇ ਪਿੰਨੀਆਂ ਦਾ ਆਕਾਰ ਬਣਾ ਲਓ। ਇਸ ਤਰ੍ਹਾਂ ਬਾਕੀ ਦੀਆਂ ਪਿੰਨੀਆਂ ਵੀ ਬਣਾ ਲਓ ਅਤੇ ਸਰਵ ਕਰੋ।

Neha Meniya

This news is Content Editor Neha Meniya