ਥਰੈਡਿੰਗ ਦੇ ਬਾਅਦ ਪਿੰਪਲ ਤੋਂ ਛੁਟਕਾਰਾ ਪਾਉਣ ਲਈ ਅਪਣਾਓ ਇਹ ਨੁਸਖੇ

02/06/2017 11:40:55 AM

ਜਲੰਧਰ—ਅੱਜ ਹਰ ਕੋਈ ਸੁੰਦਰ ਦਿੱਸਣਾ ਚਾਹੁੰਦਾ ਹੈ। ਖਾਸ ਕਰ ਕੇ ਔਰਤਾਂ ਜੋ ਕਿ ਸੁੰਦਰ ਨਜ਼ਰ ਆਉਣ ਲਈ ਆਪਣੇ ਚਿਹਰੇ ''ਤੇ ਕਈ ਤਰ੍ਹਾਂ ਦੀ ਸਮਾਜ ਕਰਾਉਂਦੀਆਂ ਹਨ। ਇਸ ਕੰਮ ਦੇ ਨਾਲ-ਨਾਲ ਔਰਤਾਂ ਆਈਬਰੋ ਯਾਨੀ ਕਿ ਥਰੈਡਿੰਗ ਵੀ ਕਰਾਉਂਦੀਆਂ ਜਿਸ ਨਾਲ ਦਿੱਖ ਥੋੜ੍ਹੀ ਖੂਬਸੂਰਤ ਹੋ ਜਾਂਦੀ ਹੈ। ਜਦੋਂ ਚਿਹਰੇ ''ਤੇ ਥਰੈਡਿੰਗ ਹੋ ਜਾਂਦੀ ਹੈ ਤਾਂ ਸਾਰੇ ਵਾਧੂ ਵਾਲ ਨਿਕਲ ਜਾਂਦੇ ਹਨ ਪਰ ਕਈ ਔਰਤਾਂ ਨੂੰ ਥਰੈਡਿੰਗ ਤੋਂ ਬਾਅਦ ਚਿਹਰੇ ''ਤੇ ਪਿੰਪਲਸ ਯਾਨੀ ਕਿ ਦਾਣਿਆਂ ਦੀ ਸਮੱਸਿਆ ਹੋਣ ਲੱਗਦੀ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਇਨ੍ਹਾਂ ਪਿੰਪਲਸ ਤੋਂ ਬੱਚਣ ਦੇ ਉਪਾਵਾਂ ਬਾਰੇ ਦੱਸਾਂਗੇ- .
1. ਥਰੈਡਿੰਗ ਬਣਾਉਣ ਤੋਂ ਪਹਿਲਾਂ ਚਿਹਰੇ ਨੂੰ ਚੰਗੀ ਤਰ੍ਹਾਂ ਸਾਫ ਪਾਣੀ ਨਾਲ ਧੋਵੇ। ਗੁਣਗੁਣੇ ਪਾਣੀ ਨਾਲ ਧੋਣ ''ਤੇ ਜ਼ਿਆਦਾ ਫਾਇਦਾ ਮਿਲੇਗਾ, ਇਸ ਨਾਲ ਤੁਹਾਨੂੰ ਦਰਦ ਘੱਟ ਹੋਵੇਗਾ ਤੇ ਤੁਸੀਂ ਤਾਜ਼ਾ- ਤਾਜ਼ਾ ਮਹਿਸੂਸ ਕਰੋਗੇ। 
2.ਮੂੰਹ ਧੋਣ ਤੋਂ ਬਾਅਦ ਇਸ ਨੂੰ ਸਾਫ ਕਰੋ। ਚਿਹਰੇ ਨੂੰ ਹਲਕੇ ਹੱਥਾਂ ਨਾਲ ਸਾਫ ਕਰੋ। ਰਗੜ ਕੇ ਸਾਫ ਕਰਨ ਨਾਲ ਸਕੀਨ ਡਰਾਈ ਹੋ ਜਾਂਦੀ ਹੈ।ਥਰੈਡਿੰਗ ਤੋਂ ਪਹਿਲਾਂ ਬਰਫ ਲਗਾਓ, ਇਸ ਨਾਲ ਤੁਹਾਨੂੰ ਜਲਣ ਨਹੀਂ ਹੋਵੇ ਕੇ ਇਨਫੈਕਸ਼ਨ ਵੀ ਨਹੀਂ ਹੋਵੇਗਾ । 
3.ਥਰੈਡਿੰਗ ਤੋਂ ਬਾਅਦ ਉਸ ਥਾਂ ''ਤੇ 3 ਘੰਟੇ ਹੱਥ ਨਾ ਲਾਉ। ਹੱਥ ਨਾਲ ਛੂਹਣ ''ਤੇ ਜਲਣ ਹੋ ਸਕਦੀ ਹੈ। ਇਸ ਤੋਂ ਬਾਅਦ ਇਹ ਵੀ ਯਾਦ ਰੱਖੋ ਕਿ ਕਿਸੇ ਵੀ ਪ੍ਰਕਾਰ ਦੇ ਕਾਸਮੈਟਿਕ ਦੀ ਵਰਤੋਂ 12 ਘੰਟੇ ਤਕ ਨਾ ਕਰੋ। 
4.ਜੇਕਰ ਤੁਹਾਡੇ ਚਿਹਰੇ ''ਤੇ ਥਰੈਡਿੰਗ ਤੋਂ ਬਾਅਦ ਜਲਣ ਹੁੰਦੀ ਹੈ ਤਾਂ ਗੁਲਾਬ ਜਲ ਨਾਲ ਚਿਹਰੇ ਨੂੰ ਧੋਵੋ। ਇਸ ਤਰ੍ਹਾਂ ਕਰਨ ''ਤੇ ਆਈਬਰੋ ਵਾਲੀ ਥਾਂ ''ਤੇ ਪਿੰਪਲ ਜਾਂ ਦਾਣੇ ਨਹੀਂ ਨਿਕਲਦੇ ਹਨ ਤੇ ਜਲਣ ਘੱਟ ਹੋਵੇਗੀ।