ਚਮੜੀ ਨੂੰ ਸਿਹਤਮੰਦ ਰੱਖਣ ਲਈ ਭੋਜਨ ਵਿਚ ਸ਼ਾਮਲ ਕਰੋ ਇਹ ਚੀਜ਼ਾਂ

10/02/2017 5:34:22 PM

ਨਵੀਂ ਦਿੱਲੀ— ਖੂਬਸੂਰਤੀ ਮੇਕਅੱਪ ਨਾਲ ਨਹੀਂ ਬਲਕਿ ਸਿਹਤਮੰਦ ਚਮੜੀ ਨਾਲ ਹੁੰਦੀ ਹੈ। ਖਾਣ-ਪੀਣ ਦੀ ਕਮੀ ਦੇ ਕਾਰਨ ਚਮੜੀ ਨਾਲ ਜੁੜੀਆਂ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਹੋ ਜਾਂਦੀਆਂ ਹਨ। ਤੇਲ ਵਾਲੀ ਚਮੜੀ ਇਸ ਦਾ ਖਾਸ ਕਾਰਨ ਮੰਨਿਆ ਜਾਂਦਾ ਹੈ। ਚਿਹਰੇ 'ਤੇ ਤੇਲ ਜਮਾ ਹੋਣ ਕਾਰਨ ਮੁਹਾਸੇ ਹੋਣ ਲੱਗਦੇ ਹਨ, ਜਿਸ ਨਾਲ ਪਰਸਨੈਲਿਟੀ ਖਰਾਬ ਹੋ ਜਾਂਦੀ ਹੈ। ਆਪਣੀ ਡਾਈਟ ਦਾ ਧਿਆਨ ਰੱਖ ਕੇ ਤੁਸੀਂ ਚਮੜੀ ਨੂੰ ਸਿਹਤਮੰਦ ਬਣਾ ਕੇ ਰੱਖ ਸਕਦੇ ਹੋ। ਆਓ ਜਾਣਦੇ ਹਾਂ ਉਨ੍ਹਾਂ ਚੀਜ਼ਾਂ ਬਾਰੇ...
1. ਖੀਰਾ 
ਖੀਰੇ ਵਿਚ ਪਾਣੀ ਦੀ ਜ਼ਿਆਦਾ ਮਾਤਾਰ ਹੁੰਦੀ ਹੈ। ਜਿਸ ਨਾਲ ਚਮੜੀ ਸਿਹਤਮੰਦ ਰਹਿੰਦੀ ਹੈ। ਇਸ ਨੂੰ ਸਲਾਦ ਦੇ ਰੂਪ ਵਿਚ ਖਾਣ ਨਾਲ ਸਿਹਤ ਵੀ ਚੰਗੀ ਰਹਿੰਦੀ ਹੈ। ਇਸ ਨੂੰ ਫੇਸ ਪੈਕ ਦੀ ਤਰ੍ਹਾਂ ਵੀ ਵਰਤ ਸਕਦੇ ਹੋ। 
2. ਸੁੱਕੇ ਮੇਵੇ
ਡ੍ਰਾਈ ਫਰੂਟ ਵਿਚ ਓਮੇਗਾ 3 ਫੈਟੀ ਐਸਿਡ ਭਰਪੂਰ ਮਾਤਰਾ ਵਿਚ ਮੌਜੂਦ ਹੁੰਦਾ ਹੈ। ਇਸ ਨੂੰ ਆਹਾਰ ਵਿਚ ਸ਼ਾਮਲ ਕਰਨ ਨਾਲ ਤੇਲ ਵਾਲੀ ਚਮੜੀ ਨਾਲ ਜੁੜੀਆਂ ਪ੍ਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ। 
3. ਸੰਤਰਾ
ਸੰਤਰੇ ਅਤੇ ਖੱਟੇ ਫਲਾਂ ਵਿਚ ਵਿਟਾਮਿਨ ਸੀ ਭਰਪੂਰ ਮਾਤਰਾ ਵਿਚ ਹੁੰਦਾ ਹੈ। ਜੋ ਚਮੜੀ ਨੂੰ ਸਾਫ ਕਰਨ ਦਾ ਕੰਮ ਕਰਦਾ ਹੈ।
4. ਹਰੀਆਂ ਸਬਜ਼ੀਆਂ 
ਹਰੀ ਸਬਜ਼ੀਆਂ ਵਿਚ ਤੇਲ ਅਤੇ ਫੈਟ ਬਹੁਤ ਘੱਟ ਹੁੰਦਾ ਹੈ ਅਤੇ ਇਹ ਫਾਈਬਰ ਨਾਲ ਭਰਪੂਰ ਹੁੰਦੀਆਂ ਹਨ। ਇਸ ਨੂੰ ਆਪਣੇ ਆਹਾਰ ਵਿਚ ਸ਼ਾਮਲ ਕਰਨ ਤੁਹਾਡੀ ਚਮੜੀ ਅੰਦਰੂਨੀ ਰੂਪ ਤੋਂ ਸਾਫ ਰਹਿੰਦੀ ਹੈ, ਜਿਸ ਨਾਲ ਮੁਹਾਸੇ ਨਹੀਂ ਹੁੰਦੇ।
5. ਐਵੋਕੈਡੋ
ਇਹ ਚਮੜੀ ਦੇ ਨਾਲ-ਨਾਲ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦੀ ਹੈ। ਇਸ ਨੂੰ ਫੇਸ ਪੈਕ ਦੀ ਤਰ੍ਹਾਂ ਵੀ ਵਰਤੋਂ ਕਰ ਸਕਦੇ ਹੋ। 
6. ਡਾਰਕ ਚਾਕਲੇਟ 
ਡਾਰਕ ਚਾਕਲੇਟ ਨਾਲ ਖਾਣੇ ਵਿਚ ਸੁਆਦ ਵੀ ਹੁੰਦੀ ਹੈ। ਇਸ ਨੂੰ ਫੇਸ ਪੈਕ ਦੇ ਤੌਰ 'ਤੇ ਵੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਦੇ ਐਂਟੀਆਕਸੀਡੈਂਟ ਚਮੜੀ ਨੂੰ ਜਵਾਨ ਬਣਾਈ ਰੱਖਦੇ ਹਨ।
7. ਨਾਰੀਅਲ ਪਾਣੀ
ਨਾਰੀਅਲ ਪਾਣੀ ਨਾਲ ਚਮੜੀ ਸਾਫ ਰਹਿੰਦੀ ਹੈ ਅਤੇ ਚਿਹਰੇ ਦਾ ਐਕਸਟਰਾ ਤੇਲ ਵੀ ਖਤਮ ਹੋ ਜਾਂਦਾ ਹੈ। ਇਸ ਨੂੰ ਫੇਸ ਪੈਕ ਦੀ ਤਰ੍ਹਾਂ ਵੀ ਵਰਤ ਸਕਦੇ ਹੋ।