ਇਕ ਅਜਿਹਾ ਸ਼ਹਿਰ ਜੋ ਵੱਸਦਾ ਹੈ ਤੇਲ ਉੱਪਰ

Friday, Apr 14, 2017 - 12:00 PM (IST)

ਮੁੰਬਈ— ਦੁਨੀਆ ''ਚ ਜ਼ਿਆਦਾਤਰ ਸ਼ਹਿਰ ਮੈਦਾਨਾਂ, ਨਦੀਆਂ ਜਾਂ ਪਹਾੜਾਂ ''ਤੇ ਵੱਸਦੇ ਹਨ ਪਰ ਅੱਜ ਅਸੀਂ ਜਿਸ ਸ਼ਹਿਰ ਬਾਰੇ ਦੱਸਣ ਜਾ ਰਹੇ ਹਾਂ ਉਹ ਸਿਰਫ ਤੇਲ ਉੱਪਰ ਵੱਸਿਆ ਹੈ। ਇਹ ਸ਼ਹਿਰ ਅਜਰਬੈਜਾਨ ਦੀ ਰਾਜਧਾਨੀ ਬੈਕੂ ਤੋਂ ਕਰੀਬ 100 ਕਿਲੋਮੀਟਰ ਦੂਰ ਹੈ ਅਤੇ ਇਸ ਦਾ ਨਾਂ ਨੇਫਟ ਡਾਸਲੈਰੀ ਹੈ।
ਇਹ ਸ਼ਹਿਰ ਦੇਖਣ ''ਚ ਬਹੁਤ ਸੁੰਦਰ ਹੈ। ਇਸ ਦੀ ਆਬਾਦੀ ਲਗਭਗ 3000 ਹੈ। ਇੱਥੋਂ ਦੇ ਲੋਕਾਂ ਕੋਲ ਹਰ ਤਰ੍ਹਾਂ ਦੀ ਸਹੂਲਤ ਮੌਜੂਦ ਹੈ। ਕੁਝ ਲੋਕ ਇਸ ਖੇਤਰ ਨੂੰ ਲੈਂਡ ਆਫ ਫਾਇਰ ਕਹਿੰਦੇ ਹਨ। ਇਸ ਸ਼ਹਿਰ ''ਚ ਸਾਲ 1870 ਤੋਂ ਤੇਲ ਕੱਢਣ ਦਾ ਕੰਮ ਸ਼ੁਰੂ ਹੋਇਆ। ਉਸ ਵੇਲੇ ਇਸ ਖੇਤਰ ''ਤੇ ਰੂਸ ਦਾ ਕਬਜਾ ਸੀ। ਪਹਿਲੇ ਵਿਸ਼ਵ ਯੁੱਧ ਦੌਰਾਨ ਅਜਰਬੈਜਾਨ ਤੋਂ ਭਾਰੀ ਮਾਤਰਾ ''ਚ ਤੇਲ ਦੀ ਖਪਤ ਹੋਈ ਸੀ।
ਇਹ ਸ਼ਹਿਰ ਕਾਫੀ ਸਮੇਂ ਤੋਂ ਤੇਲ ਵੇਚ ਰਿਹਾ ਹੈ। ਕਾਫੀ ਮਾਤਰਾ ''ਚ ਤੇਲ ਹੋਣ ਕਾਰਨ ਇਹ ਸ਼ਹਿਰ ਦੂਜੇ ਦੇਸ਼ਾਂ ਨੂੰ ਵੀ ਤੇਲ ਦਾ ਨਿਰਯਾਤ ਕਰਦਾ ਹੈ।

Related News