ਤਿੰਨ ਤਰ੍ਹਾਂ ਨਾਲ ਬਣਾਓ ਮਜ਼ੇਦਾਰ ਅੰਬ ਪੰਨਾ

11/14/2018 1:54:33 PM

ਜਲੰਧਰ— ਅੱਜ ਅਸੀਂ ਤੁਹਾਡੇ ਲਈ ਜੋ ਰੈਸਿਪੀ ਲੈ ਕੇ ਆਏ ਹਾਂ ਉਹ ਸਭ ਨੂੰ ਹੀ ਬਹੁਤ ਪਸੰਦ ਆਉਣ ਵਾਲੀ ਹੈ। ਇਸ ਨੂੰ ਬਣਾਉਣਾ ਬਹੁਤ ਹੀ ਆਸਾਨ ਹੈ। ਅੱਜ ਅਸੀਂ ਤੁਹਾਨੂੰ 3 ਤਰ੍ਹਾਂ ਨਾਲ ਅੰਬ ਪੰਨਾ ਬਣਾਉਣ ਬਾਰੇ ਦੱਸਣ ਜਾ ਰਹੇ ਹਾਂ।
ਅੰਬ ਪੰਨਾ ਬੇਸ
ਸਮੱਗਰੀ—

ਪਾਣੀ - 500 ਮਿਲੀਲਿਟਰ
ਕੱਚੇ ਅੰਬ - 400 ਗ੍ਰਾਮ
ਬਰਫ
ਪੁਦੀਨੇ ਦੇ ਪੱਤੇ - 15 ਗ੍ਰਾਮ
ਚੀਨੀ - 30 ਗ੍ਰਾਮ
ਕਾਲਾ ਨਮਕ - 1 ਵੱਡਾ ਚੱਮਚ
ਜ਼ੀਰਾ ਪਾਊਡਰ - 1 ਵੱਡਾ ਚੱਮਚ
ਵਿਧੀ—
1. ਇਕ ਪੈਨ ਵਿਚ 500 ਮਿਲੀਲਿਟਰ ਪਾਣੀ, 400 ਗ੍ਰਾਮ ਕੱਚੇ ਅੰਬ ਪਾ ਕੇ 15 ਮਿੰਟ ਲਈ ਪਕਾ ਲਓ।
2. ਹੁਣ ਇਕ ਬਲੈਂਡਰ ਵਿਚ ਬਰਫ, 15 ਗ੍ਰਾਮ ਪੁਦੀਨੇ ਦੀਆਂ ਪੱਤੀਆਂ, 30 ਗ੍ਰਾਮ ਚੀਨੀ, 1 ਵੱਡਾ ਚੱਮਚ ਕਾਲਾ ਨਮਕ, 1 ਵੱਡਾ ਚੱਮਚ ਜ਼ੀਰਾ ਪਾਊਡਰ, ਉੱਬਲ਼ਿਆ ਹੋਇਆ ਅੰਬ ਪਾ ਕੇ ਬਲੈਂਡ ਕਰੋ।
-----------------------
ਸਮੋਕਡ ਅੰਬ ਪੰਨਾ
ਸਮੱਗਰੀ—

ਬਰਫ
ਅੰਬ ਪੰਨਾ 
ਪਾਣੀ - 160 ਮਿਲੀਲਿਟਰ
ਲੱਕੜੀ ਦਾ ਕੋਲਾ
ਤੇਲ - 1 ਚੱਮਚ
ਵਿਧੀ—
1. ਇਕ ਗਿਲਾਸ ਵਿਚ ਬਰਫ, ਅੰਬ ਪੰਨਾ (ਤਿਆਰ) ਮਿਸ਼ਰਣ, 160 ਮਿਲੀਲਿਟਰ ਪਾਣੀ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਮਿਲਾ ਲਓ।
2. ਹੁਣ ਇਕ ਐਲੀਮੀਨੀਅਮ ਫੁਆਇਲ ਲਓ ਅਤੇ ਇਸ ਨੂੰ ਇਕ ਕਟੋਰੇ ਦਾ ਆਕਾਰ ਦਿਓ।
3. ਇਸ ਦੇ ਅੰਦਰ ਇਕ ਗਰਮ ਕੋਲਾ ਰੱਖੋ ਅਤੇ ਇਸ ਵਿਚ 1 ਚੱਮਚ ਤੇਲ ਪਾਓ।
4. 3-4 ਮਿੰਟ ਲਈ ਕਵਰ।
5. ਸਰਵ ਕਰੋ।
-  -  -  -  -  -  -  -  -  -  -  -  -  -  -  -  -  -  -  -
ਟ੍ਰੈਡੀਸ਼ਨਲ ਅੰਬ ਪੰਨਾ
ਸਮੱਗਰੀ—

ਬਰਫ
ਪੁਦੀਨੇ ਦੇ ਪੱਤੇ - 5-8
ਅੰਬ ਪੰਨਾ
ਪਾਣੀ - 220 ਮਿਲੀਲਿਟਰ
ਵਿਧੀ—
1. ਇਕ ਗਿਲਾਸ ਵਿਚ ਬਰਫ, 5-8 ਪੁਦੀਨੇ ਦੀਆਂ ਪੱਤੀਆਂ, 220 ਮਿਲੀਲਿਟਰ ਪਾਣੀ ਪਾ ਕੇ ਚੰਗੀ ਤਰ੍ਹਾਂ ਮਿਲਾਓ।
2. ਸਰਵ ਕਰੋ।
-  -  -  -  -  -  -  -  -  -  -  -  -  -  -  -  -  -  -
ਫਿੱਜੀ ਅੰਬ ਪੰਨਾ
ਸਮੱਗਰੀ—
ਬਰਫ
ਪੁਦੀਨੇ ਦੇ ਪੱਤੇ - 5-8
ਅੰਬ ਪੰਨਾ
ਸਪਾਰਕਲਿੰਗ ਪਾਣੀ - 240 ਮਿਲੀਲਿਟਰ
ਵਿਧੀ—
1. ਇਕ ਗਿਲਾਸ ਵਿਚ ਬਰਫ, 5-8 ਪੁਦੀਨੇ ਦੀਆਂ ਪੱਤੀਆਂ, ਅੰਬ ਪੰਨਾ, 240 ਮਿਲੀਲਿਟਰ ਪਾਣੀ ਪਾਉਂਦੇ ਹੋਏ ਚੰਗੀ ਤਰ੍ਹਾਂ ਮਿਲਾ ਲਓ।
2. ਸਰਵ ਕਰੋ।

manju bala

This news is Content Editor manju bala