ਆਟੋ ''ਚ ਬੈਠੀ ਔਰਤ ਨਾਲ ਛੇੜਛਾੜ ਕਰਨਾ ਵਿਅਕਤੀ ਨੂੰ ਪਿਆ ਭਾਰੀ

05/14/2018 4:25:50 PM

ਗਾਜੀਆਬਾਦ— ਉਤਰ ਪ੍ਰਦੇਸ਼ 'ਚ ਔਰਤਾਂ ਨਾਲ ਛੇੜਛਾੜ ਦੇ ਮਾਮਲੇ ਵਧਦੇ ਜਾ ਰਹੇ ਹਨ। ਆਏ ਦਿਨ ਬੇਖੌਫ ਬਦਮਾਸ਼ ਪੁਲਸ ਨੂੰ ਚੁਣੌਤੀ ਦਿੰਦੇ ਹੋਏ ਛੇੜਛਾੜ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਤਾਜ਼ਾ ਮਾਮਲਾ ਗਾਜੀਆਬਾਦ ਜ਼ਿਲੇ ਦਾ ਹੈ। ਜਿੱਥੇ ਆਟੋ ਸਵਾਰ ਔਰਤ ਨੂੰ ਇਕ ਵਿਅਕਤੀ ਪਰੇਸ਼ਾਨ ਕਰਨ ਲੱਗਾ। ਵਿਅਕਤੀ ਦੀ ਛੇੜਛਾੜ ਤੋਂ ਤੰਗ ਆ ਕੇ ਔਰਤ ਨੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।
ਜਾਣਕਾਰੀ ਮੁਤਾਬਕ ਮਾਮਲਾ ਮੋਦੀਨਗਰ ਨਿਵਾੜੀ ਥਾਣਾ ਖੇਤਰ ਦੇ ਪਤਲਾ ਰੋਡ ਦਾ ਹੈ। ਇੱਥੇ ਇਕ ਔਰਤ ਆਟੋ 'ਚ ਬੈਠ ਕੇ ਨਿਵਾੜੀ ਜਾ ਰਹੀ ਸੀ। ਉਦੋਂ ਇਕ ਵਿਅਕਤੀ ਔਰਤ 'ਤੇ ਕੁਮੈਂਟ ਕਰਨ ਲੱਗਾ। ਇੰਨਾ ਹੀ ਨਹੀਂ ਉਹ ਔਰਤ ਤੋਂ ਨੰਬਰ ਵੀ ਮੰਗਣ ਲੱਗਾ। ਔਰਤ ਜਦੋਂ ਬਹੁਤ ਪਰੇਸ਼ਾਨ ਹੋ ਗਈ ਤਾਂ ਉਸ ਨੇ ਵਿਅਕਤੀ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਜਿਸ ਦੇ ਬਾਅਦ ਲੋਕਾਂ ਨੇ ਵੀ ਵਿਅਕਤੀ ਦੀ ਕੁੱਟਮਾਰ ਕੀਤੀ। ਲੋਕਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਮੌਕੇ 'ਤੇ ਪੁੱਜੀ ਪੁਲਸ ਨੇ ਦੋਸ਼ੀ ਨੂੰ ਹਿਰਾਸਤ 'ਚ ਲਿਆ ਹੈ।