ਸੁਖਬੀਰ ''ਬਾਪੂ'' ਬਿਨਾਂ ਚੋਣ ਮੈਦਾਨ ''ਚ!

05/25/2018 7:28:18 AM

ਲੁਧਿਆਣਾ (ਮੁੱਲਾਂਪੁਰੀ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਿਛਲੇ 20 ਸਾਲਾਂ ਤੋਂ ਜਿੰਨੀਆਂ ਵੀ ਚੋਣਾਂ ਲੜਦੇ ਆਏ ਹਨ, ਉਹ ਆਪਣੇ ਪਿਤਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਮੋਢੇ ਨਾਲ ਮੋਢਾ ਜੋੜ ਕੇ ਜਿੱਤਦੇ-ਹਾਰਦੇ ਆਏ ਹਨ ਪਰ ਸੁਖਬੀਰ ਦੇ ਪ੍ਰਧਾਨ ਬਣਨ ਤੋਂ ਬਾਅਦ ਸ਼ਾਇਦ ਇਹ ਪਹਿਲੀ ਚੋਣ ਹੋਵੇਗੀ ਕਿ ਸ਼ਾਹਕੋਟ 'ਚ ਜਿਥੇ ਸੁਖਬੀਰ ਆਪਣੇ ਪਿਤਾ ਨੂੰ ਇਸ ਚੋਣ ਤੋਂ ਦੂਰ ਰੱਖ ਕੇ ਵੱਡੇ ਕਾਫਲੇ ਨਾਲ ਕੁੱਦੇ ਹਨ, ਇਸ ਲਈ ਇਹ ਚੋਣ ਹੁਣ ਆਪਣੇ ਆਪ 'ਚ ਵੱਡਾ ਸਥਾਨ ਰੱਖਣ ਦੇ ਨਾਲ-ਨਾਲ ਸੁਖਬੀਰ ਬਾਦਲ ਦਾ ਵੱਡਾ ਸਿਆਸੀ ਇਮਤਿਹਾਨ ਵੀ ਬਣ ਗਈ ਹੈ।  ਇਸ ਚੋਣ ਦੀ ਜਿੱਤ-ਹਾਰ ਨਾਲ ਅਕਾਲੀ ਦਲ ਦੇ ਭਵਿੱਖ ਦਾ ਪਤਾ ਲੱਗੇਗਾ ਕਿ ਭਵਿੱਖ ਵਿਚ ਅਕਾਲੀ ਦਲ ਕਿਥੇ ਕੁ ਖੜ੍ਹਾ ਹੈ। ਇਸ ਚੋਣ ਨੂੰ ਲੈ ਕੇ ਸਿਆਸੀ ਮਾਹਿਰਾਂ ਨੇ ਕਿਹਾ ਕਿ ਸ਼ਾਹਕੋਟ ਵਿਚ ਜੇਕਰ ਕਾਂਗਰਸ ਪਾਰਟੀ ਜਿੱਤ ਹਾਸਲ ਕਰਦੀ ਹੈ ਤਾਂ ਸਮਝਿਆ ਜਾਵੇਗਾ ਕਿ ਕੈਪ. ਅਮਰਿੰਦਰ ਸਿੰਘ ਦੀ ਪਕੜ ਅਤੇ ਉਸ ਦੀ ਲੋਕਪ੍ਰਿਆ ਅਜੇ ਜਿਉਂ ਦੀ ਤਿਉਂ ਬਰਕਰਾਰ ਹੈ, ਜੇਕਰ ਇਸ ਸੀਟ 'ਤੇ ਸ਼੍ਰੋਮਣੀ ਅਕਾਲੀ ਦਲ ਦਾ ਕਬਜ਼ਾ ਹੁੰਦਾ ਹੈ ਤਾਂ ਸੁਖਬੀਰ ਬਾਦਲ ਵਲੋਂ 2022 ਦੇ ਜੇਤੂ ਸਿਆਸੀ ਘੋੜੇ ਦੀਆਂ ਲਗਾਵਾਂ ਫੜ ਕੇ ਅੱਗੇ ਵਧਣ ਦੀ ਕਾਰਵਾਈ ਸਮਝਿਆ ਜਾਵੇਗਾ।  ਦੇਖਦੇ ਹਾਂ ਕਿ ਬਾਪੂ ਨੂੰ ਦੂਰ ਰੱਖ ਕੇ ਚੋਣ ਮੈਦਾਨ ਵਿਚ ਕੁੱਦੇ ਸੁਖਬੀਰ ਪਾਸ ਹੁੰਦੇ ਹਨ ਜਾਂ ਨਹੀਂ।