ਸੀਵਰੇਜ ਦਾ ਪਾਣੀ ਸੜਕ ’ਤੇ ਜਮ੍ਹਾ ਹੋਣ ਕਾਰਨ ਲੋਕ ਪ੍ਰੇਸ਼ਾਨ

05/29/2018 1:09:10 AM

ਰੂਪਨਗਰ,   (ਵਿਜੇ)-  ਪੁਰਾਣੇ ਪਸ਼ੂ ਹਸਪਤਾਲ ਦੇ ਨੇਡ਼ੇ ਰਾਮਲੀਲਾ ਮੈਦਾਨ ਰੋਡ ’ਤੇ ਸੀਵਰੇਜ ਦਾ ਗੰਦਾ ਪਾਣੀ ਸਡ਼ਕ ’ਤੇ ਆਉਣ ਕਾਰਨ ਲੋਕਾਂ ਨੂੰ  ਪ੍ਰੇਸ਼ਾਨ ਹੋਣਾ ਪੈ ਰਿਹਾ ਹੈ। 
ਮਿਲੀ ਜਾਣਕਾਰੀ ਅਨੁਸਾਰ ਰਾਮਲੀਲਾ ਮੈਦਾਨ ਰੋਡ ’ਤੇ ਪੁਰਾਣੇ ਪਸ਼ੂ ਹਸਪਤਾਲ ਦੇ ਨੇਡ਼ੇ ਸੀਵਰੇਜ ਦਾ ਗੰਦਾ ਪਾਣੀ ਸਡ਼ਕ ’ਤੇ ਆ ਜਾਣ ਕਾਰਨ ਰਾਹਗੀਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਸਬੰਧ ’ਚ ਸਥਾਨਕ ਦੁਕਾਨਦਾਰਾਂ ਨੇ ਦੱਸਿਆ ਕਿ ਇਸ ਮਾਰਗ ਤੋਂ ਦਿਨ-ਰਾਤ ਭਾਰੀ ਗਿਣਤੀ ’ਚ ਵਾਹਨਾਂ ਦਾ ਆਉਣਾ ਜਾਣਾ ਹੈ ਜਦੋਂ ਕਿ ਸਕੂਲੀ ਵਿਦਿਆਰਥੀ ਪੈਦਲ ਅਤੇ ਸਾਈਕਲਾਂ ਰਾਹੀਂ ਵੀ ਗੁਜ਼ਰਦੇ ਹਨ ਪਰ ਇੱਥੋਂ ਵਾਹਨ ਦੇ ਗੁਜ਼ਰਨ ਸਮੇਂ ਗੰਦੇ  ਪਾਣੀ ਦੇ ਛਿੱਟੇ ਉਨ੍ਹਾਂ ’ਤੇ ਪੈ ਜਾਂਦੇ ਹਨ। ਜ਼ਿਕਰਯੋਗ ਹੈ ਕਿ ਜਿਸ ਜਗ੍ਹਾ ਤੋਂ ਸੀਵਰੇਜ ਦਾ ਗੰਦਾ ਪਾਣੀ ਸਡ਼ਕ ’ਤੇ ਆ ਰਿਹਾ ਹੈ ਉਥੇ ਸਡ਼ਕ ਦੀ ਹਾਲਤ ਵੀ ਤਰਸਯੋਗ ਹੈ ਅਤੇ ਵੱਡੇ-ਵੱਡੇ ਟੋਏ ਪੈ ਚੁੱਕੇ ਹਨ। ਜਿਸ ਕਾਰਨ ਨਾਲ ਲੱਗਦੇ ਦੁਕਾਨਦਾਰਾਂ ਦਾ ਜਿੱਥੇ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ ਉਥੇ ਹੀ ਰਾਹਗੀਰਾਂ ਨੂੰ ਬੁਰੀ ਤਰ੍ਹਾਂ ਪ੍ਰੇਸ਼ਾਨ ਹੋਣਾ ਪੈਂਦਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਸਮੱਸਿਆ ਕਾਫੀ ਸਮੇਂ ਤੋਂ ਚੱਲੀ ਆ ਰਹੀ  ਹੈ, ਜਿਸ ਦਾ ਸਥਾਈ ਹੱਲ ਨਹੀਂ ਹੋ ਰਿਹਾ ਜਦੋਂ ਕਿ ਇਹ ਨਗਰ ਕੌਂਸਲ ਦੇ ਵੀ  ਿਬਲਕੁਲ ਨਜ਼ਦੀਕ ਹੈ। ਲੋਕਾਂ ਨੇ ਮੰਗ ਕੀਤੀ ਕਿ ਉਕਤ ਸਮੱਸਿਆ ਦਾ ਹੱਲ ਪਹਿਲ ਦੇ ਅਾਧਾਰ ’ਤੇ ਕੀਤਾ ਜਾਵੇ।
 ਕੀ ਕਹਿਣੈ ਸੈਨੇਟਰੀ ਇੰਸਪੈਕਟਰ ਦਾ
 ਇਸ ਦੇ ਸਬੰਧ ’ਚ ਜਦੋਂ ਨਗਰ ਕੌਂਸਲ ਦੇ ਸੈਨੇਟਰੀ ਇੰਸਪੈਕਟਰ ਦਿਆਲ ਸਿੰÎਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਕਤ ਗੰਦਾ ਪਾਣੀ ਜੋ ਪ੍ਰਾਈਵੇਟ ਸੰਸਥਾ ਤੋਂ ਆ ਰਿਹਾ ਹੈ ਨੂੰ ਨਵੀਂ ਪਾਈਪ ਪਾ ਕੇ ਸੀਵਰੇਜ ਹੋਲ ’ਚ ਪਾਉਣ ਲਈ ਕਰਮਚਾਰੀਆਂ ਦੀ ਡਿਊਟੀ ਲਾ ਦਿੱਤੀ ਗਈ ਹੈ ਅਤੇ ਸਮੱਸਿਆ ਦਾ ਹੱਲ ਕੀਤਾ ਜਾਵੇਗਾ।
 


Related News