ਕੋਹਲੀ ਦੇ ਕਾਉਂਟੀ ਕ੍ਰਿਕਟ ਨਾ ਖੇਡਣ ਦੇ ਸ਼ਾਸਤਰੀ ਨੇ ਦਿੱਤਾ ਇਹ ਬਿਆਨ

05/25/2018 5:11:27 PM

ਨਵੀਂ ਦਿੱਲੀ— ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੂੰ ਲੱਗੀ ਸੱਟ ਅਤੇ ਉਨ੍ਹਾਂ ਦੇ ਕਾਉਂਟੀ ਕ੍ਰਿਕਟ ਖੇਡਣ ਦੀ ਯੋਜਨਾ ਦੇ ਰੱਦ ਹੋ ਜਾਣ ਦੇ ਬਾਅਦ ਹੁਣ ਟੀਮ ਇੰਡੀਆ ਦੇ ਹੈੱਡ ਕੋਚ ਅਤੇ ਕੋਹਲੀ ਦੇ ਕਰੀਬੀ ਰਵੀ ਸ਼ਾਸਤਰੀ ਨੇ ਬਿਆਨ ਦਿੱਤਾ ਹੈ, ਸ਼ਾਸਤਰੀ ਦਾ ਕਹਿਣਾ ਹੈ ਕਿ ਕੋਹਲੀ ਨੂੰ ਆਰਾਮ ਦੀ ਜ਼ਰੂਰਤ ਹੈ ਉਹ ਕੋਈ ਮਸ਼ੀਨ ਨਹੀਂ ਹੈ ਜੋ ਲਗਾਤਾਰ ਖੇਡਦੇ ਰਹਿਣ। ਸ਼ਾਸਤਰੀ ਨੇ ਸਮਾਚਾਰ ਪੱਤਰ ਮੁੰਬਈ ਮਿਰਰ ਨਾਲ ਗੱਲ ਕਰਦੇ ਹੋਏ ਕਿਹਾ ਕਿ,' ਉਹ ਮਸ਼ੀਨ ਨਹੀਂ ਬਲਕਿ ਇਕ ਇਨਸਾਨ ਹੈ। ਉਹ ਕੋਈ ਰਾਕਿਟ ਨਹੀਂ ਹੈ ਜਿਸ 'ਚ ਈਂਧਨ ਭਰੋ ਅਤੇ ਉਹ ਚੱਲ ਪਵੇ। ਉਸਨੂੰ ਵੀ ਆਰਾਮ ਦੀ ਜ਼ਰੂਰਤ ਹੈ।

ਸ਼ਾਸ਼ਤਰੀ ਨੇ ਇਸ ਬਿਆਨ ਤੋਂ ਸਾਫ ਹੈ ਕਿ ਟੀਮ ਇੰਡੀਆ ਅਤੇ ਖਾਸਤੌਰ 'ਤੇ ਕੋਹਲੀ ਪਿਛਲੇ ਇਕ ਸਾਲ ਤੋਂ ਲਗਾਤਾਰ ਕ੍ਰਿਕਟ ਖੇਡ ਰਹੇ ਹਨ ਉਸਦੇ ਸਾਈਡ ਇਫੈਕਟ ਉਨ੍ਹਾਂ ਦੇ ਸਰੀਰ 'ਤੇ ਦਿਖਣਾ ਤਾਂ ਲਾਜ਼ਮੀ ਹੈ ਬੀ.ਸੀ.ਸੀ.ਆਈ. ਦੇ ਮੁਤਾਬਕ 17 ਮਈ ਅਤੇ ਸਨਰਾਈਜਰਜ਼ ਹੈਦਰਾਬਾਦ ਦੇ ਖਿਲਾਫ ਖੇਡੇ ਗਏ ਮੁਕਾਬਲੇ 'ਚ ਫੀਲਡਿੰਗ ਕਰਦੇ ਹੋਏ ਕੋਹਲੀ ਜ਼ਖਮੀ ਹੋ ਗਏ ਸਨ ਅਤੇ ਇਸੇ ਸੱਟ ਦੇ ਚੱਲਦੇ ਹੀ ਉਨ੍ਹਾਂ ਨੂੰ ਹੁਣ ਆਪਣਾ ਕਾਉਂਟੀ ਕ੍ਰਿਕਟ ਦੌਰਾ ਰੱਦ ਕਰਨਾ ਪਿਆ ਹੈ। ਉਥੇ ਦੂਸਰੇ ਪਾਸੇ ਕਾਉਂਟੀ ਟੀਮ ਸਰੇ ਨੇ ਵੀ ਕੋਹਲੀ ਦੇ ਇਸ ਦੌਰੇ ਦੇ ਰੱਦ ਹੋਣ 'ਤੇ ਨਿਰਾਸ਼ਾ ਜਤਾਈ ਹੈ। ਕੋਹਲੀ ਨੇ ਟੀਮ ਇੰਡੀਆ ਦੇ ਇੰਗਲੈਂਡ ਦੌਰੇ ਤੋਂ ਪਹਿਲਾਂ ਇਕ ਮਹੀਨੇ ਤੱਕ ਕਾਉਂਟੀ ਕ੍ਰਿਕਟ 'ਚ ਸਰੇ ਦੇ ਲਈ ਖੇਡਣ ਦਾ ਕਰਾਰ ਕੀਤਾ ਸੀ ਤਾਂਕਿ ਅਧਿਕਾਰਕ ਦੌਰਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਹ ਉਥੇ ਦੇ ਮਾਹੌਲ 'ਚ ਢਲ ਸਕਣ।