ਤੀਜੇ ਖਿਤਾਬ ਲਈ ਬ੍ਰਿਟੇਨ ਦੇ ਲੀ ਮਾਰਖਮ ਨਾਲ ਭਿੜਨਗੇ ਵਿਜੇਂਦਰ

06/06/2018 3:35:25 PM

ਨਵੀਂ ਦਿੱਲੀ— ਭਾਰਤ ਦੇ ਸਟਾਰ ਮੁੱਕੇਬਾਜ਼ ਵਿਜੇਂਦਰ ਸਿੰਘ ਰਾਸ਼ਟਰਮੰਡਲ ਸੁਪਰ ਮਿਡਲਵੇਟ ਖਿਤਾਬ ਦੇ ਲਈ ਬ੍ਰਿਟੇਨ ਦੇ ਲੀ ਮਾਰਖਮ ਨਾਲ 13 ਜੁਲਾਈ ਨੂੰ ਲੰਡਨ 'ਚ ਭਿੜਨਗੇ ਤਾਂ ਉਨ੍ਹਾਂ ਦੀਆਂ ਨਜ਼ਰਾਂ ਪੇਸ਼ੇਵਰ ਖਿਤਾਬ 'ਤੇ ਹੋਣਗੀਆਂ। 

ਵਿਜੇਂਦਰ ਨੇ ਮੈਨਚੈਸਟਰ 'ਚ ਆਪਣੇ ਟ੍ਰੇਨਿੰਗ ਸੈਂਟਰ ਤੋਂ ਪੱਤਰਕਾਰਾਂ ਨੂੰ ਕਿਹਾ, ''ਮੈਂ ਲੀ ਨਾਲ 13 ਜੁਲਾਈ ਨੂੰ ਤੀਜੇ ਖਿਤਾਬ ਨਾਲ ਖੇਡਾਂਗਾ। ਮੈਂ ਅਜੇ ਇਸ ਲਈ ਅਭਿਆਸ ਕਰ ਰਿਹਾ ਹਾਂ। ਮੁਕਾਬਲਾ ਯਾਰਕ ਹਾਲ, ਲੰਡਨ 'ਚ ਹੋਵੇਗਾ।'' ਲੀ ਨੇ ਅਜੇ ਤੱਕ 22 ਮੁਕਾਬਲਿਆਂ 'ਚ 17 ਜਿੱਤੇ ਹਨ ਜਦਕਿ ਵਿਜੇਂਦਰ ਦੇ ਨਾਂ 10 ਜਿੱਤਾਂ ਦਰਜ ਹਨ। ਵਿਜੇਂਦਰ ਨੇ 6 ਮਹੀਨੇ ਪਹਿਲਾਂ ਜੈਪੁਰ 'ਚ ਘਾਣਾ ਦੇ ਅਰਨੇਸਟ ਅਮੁਜੂ ਨੂੰ ਹਰਾਇਆ ਸੀ। ਉਸ ਨੇ ਕਿਹਾ, ''ਮੈਂ ਸਹੀ ਸਮੇਂ ਦਾ ਇੰਤਜ਼ਾਰ ਕਰ ਰਿਹਾ ਸੀ ਅਤੇ ਇਹ ਖਿਤਾਬ ਕਾਫੀ ਅਹਿਮ ਹੈ। ਇਹ ਮੁਕਾਬਲਾ ਵੀ ਡਬਲਿਊ.ਬੀ.ਓ. ਦੇ ਤਹਿਤ ਹੋਵੇਗਾ।''