ਬੇਕਾਬੂ ਕਾਰ ਪਲਟੀ, 1 ਦੀ ਮੌਤ, 2 ਜ਼ਖ਼ਮੀ

05/15/2018 1:43:36 AM

ਪਠਾਨਕੋਟ, (ਸ਼ਾਰਦਾ, ਮਨਿੰਦਰ)- ਇਕ ਕਾਰ ਥਾਣਾ ਫਤਿਹਪੁਰ ਦੀ ਗ੍ਰਾਮ ਪੰਚਾਇਤ ਹੜਵਾਲ ਦੇ ਪਿੰਡ ਸਪੜੀ ਵਿਚ ਬੇਕਾਬੂ ਹੋ ਕੇ ਪਲਟ ਗਈ, ਜਿਸ ਵਿਚ ਸਵਾਰ ਇਕ ਵਿਅਕਤੀ ਦੀ ਮੌਤ ਹੋ ਗਈ। 
ਜਾਣਕਾਰੀ ਅਨੁਸਾਰ ਕਾਰ (ਨੰ.ਪੀ.ਬੀ.-35ਟੀ.-3333) ਜੋ ਕਿ ਤਲਵਾੜਾ ਤੋਂ ਜਸੂਰ ਵੱਲ ਜਾ ਰਹੀ ਸੀ, ਵਿਚ 3 ਲੋਕ ਸਵਾਰ ਸਨ ਅਤੇ ਉਕਤ ਬੇਕਾਬੂ ਹੋ ਕੇ ਪਿੰਡ ਸਪੜੀ ਵਿਚ ਸਥਿਤ ਇਕ ਘਰ ਦੇ ਸਾਹਮਣੇ ਜਾ ਕੇ ਪਲਟ ਗਈ। ਹਾਦਸੇ ਵਿਚ ਇਕ ਦੀ ਹਾਲਤ ਗੰਭੀਰ ਹੁੰਦੀ ਦੇਖ ਉਸ ਨੂੰ ਪਠਾਨਕੋਟ ਦੇ ਇਕ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ , ਜਿਥੇ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜੀਵਪ੍ਰੀਤ ਸਿੰਘ (32) ਪੁੱਤਰ ਜਸਬੀਰ ਸਿੰਘ ਵਾਸੀ ਪਠਾਨਕੋਟ ਵਜੋਂ ਹੋਈ। ਜਦ ਕਿ ਦੋ ਬਾਕੀਆਂ ਨੂੰ ਮਾਮੂਲੀ ਸੱਟਾਂ ਲਗੀਆਂ ਹਨ। ਪੁਲਸ ਥਾਣਾ ਫਤਿਹਪੁਰ ਨੇ ਮੌਕੇ 'ਤੇ ਪੁੱਜ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਨੂਰਪੁਰ ਤੋਂ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਹੈ।