TVS ਨੇ ਮਸ਼ਹੂਰ ਸਕੂਟਰ Ntorq 125 ਦੇ ਰੇਸਿੰਗ ਵੇਰੀਐਂਟ ਤੋ ਚੁੱਕਿਆ ਪਰਦਾ

05/26/2018 5:29:50 PM

ਜਲੰਧਰ- ਟੀ. ਵੀ. ਐੱਸ ਮੋਟਰ ਕੰਪਨੀ ਦੀ ਰੇਸਿੰਗ ਬਾਈਕਸ ਬਣਾਉਣ ਵਾਲੀ ਸਭ ਬਰਾਂਡ ਟੀ. ਵੀ. ਐੈੱਸ ਰੇਸਿੰਗ ਨੇ ਕੰਪਨੀ ਦੀ ਮਸ਼ਹੂਰ ਸਕੂਟਰ NTorq 125  ਦੇ ਰੇਸਿੰਗ ਵੇਰੀਐਂਟ ਦਾ ਖੁਲਾਸਾ ਕਰ ਦਿੱਤਾ ਗਿਆ ਹੈ। ਇਸ ਨੂੰ ਟੀ. ਵੀ. ਐੱਸ NTorq SXR ਨਾਂ ਦਿੱਤਾ ਗਿਆ ਹੈ। ਨਾਸਿਕ 'ਚ ਹੋਣ ਵਾਲੇ ਨੈਸ਼ਨਲ ਰੈਲੀ ਚੈਂਪੀਅਨਸ਼ੀਪ 'ਚ ਇਸ ਦਾ ਡੇਬਿਊ ਕੀਤਾ ਜਾਵੇਗਾ, ਜਿੱਥੇ ਉਹ ਰੈਲੀ ਦੇ ਚੌਥੇ ਰਾਊਂਡ 'ਚ ਭਾਗ ਲਵੇਗੀ।


ਦਸ ਦਈਏ ਕਿ 25 ਅਤੇ 26 ਮਈ ਨੂੰ 2018 ਨੂੰ ਨਾਸਿਕ 'ਚ ਨੈਸ਼ਨਲ ਰੈਲੀ ਚੈਂਪੀਅਨਸ਼ੀਪ ਦਾ ਚੌਥਾ ਰਾਊਂਡ ਹੋਣਾ ਹੈ। ਟੀ. ਵੀ.ਐੈੱਸ NTorq SXR ਕੰਪਨੀ ਦੀ ਪਿੱਛਲੀ ਸਫਲ ਰੇਸਿੰਗ ਸਕੂਟਰ ਟੀ. ਵੀ. ਐੱਸ SXR 160 ਨੂੰ ਰਿਪਲੇਸ ਕਰੇਗੀ। ਇਸ ਨਵੀਂ ਟੀ. ਵੀ. ਐੱਸ NTorq SXR ਨੂੰ ਵੀ ਪਿਛਲੇ ਮਾਡਲ ਜਿਨ੍ਹਾਂ ਹੀ ਦਮਦਾਰ ਬਣਾਇਆ ਗਿਆ ਹੈ।

ਡਿਜ਼ਾਇਨ 'ਚ ਟੀ. ਵੀ. ਐੈੱਸ NTorq SXR ਵੀ ਸਟੈਂਡਰਡ ਟੀ. ਵੀ.Wਐੱਸ NTorq 125 ਮਾਡਲ ਤੋਂ ਮਿਲਦੀ ਹੈ। ਹਾਲਾਂਕਿ ਇਸ 'ਚ ਨਵਾਂ ਡੇਕਲਸ ਦਿੱਤਾ ਗਿਆ ਹੈ ਜੋ ਕਿ ਆਮ ਮਾਡਲ 'ਚ ਦੇਖਣ ਨੂੰ ਨਹੀਂ ਮਿਲਦਾ ਹੈ।

ਇੰਜਣ ਦੀ ਗੱਲ ਕਰੀਏ ਤਾਂ ਟੀ. ਵੀ. ਐੱਸ NTorq SXR 'ਚ 125-ਸੀ. ਸੀ. ਦਾ ਰੇਸ-ਟਿਊਂਡ ਇੰਜਣ ਦਿੱਤਾ ਗਿਆ ਹੈ ਜੋ ਕਿ 19 ਬੀ. ਐੈੱਚ. ਪੀ ਦੀ ਪਾਵਰ ਪੈਦਾ ਕਰਦਾ ਹੈ। ਦਸ ਦਈਏ ਕਿ ਇਸ ਦਾ ਸਟੈਂਡਰਡ ਮਾਡਲ ਸਿਰਫ 9-ਬੀ. ਐੱਚ. ਪੀ ਦੀ ਪਾਵਰ ਪੈਦਾ ਕਰਦਾ ਹੈ ਇਸ ਦਾ ਐਕਸੀਲੇਰੇਸ਼ਨ ਅਤੇ ਟਾਪ ਸਪੀਡ ਕਾਫ਼ੀ ਵਧੀਆ ਹੋਵੇਗੀ। ਇਹ ਸਕੂਟਰ 120 ਕਿਲੀਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਦੌੜ ਸਕਦੀ ਹੈ।

ਇਸ ਦੌਰਾਨ ਟੀ. ਵੀ. ਐੈੱਸ ਰੇਸਿੰਗ ਦੇ ਟੀਮ ਮੈਨੇਜਰ ਬੀ ਸੇਲਵਾਰਾਜ ਨੇ ਕਿਹਾ ਕਿ ਟੀ. ਵੀ.ਐੈੱਸ SXR 160 ਹਮੇਸ਼ਾ ਤੋਂ ਹੀ ਇਕ ਸ਼ਾਨਦਾਰ ਸਕੂਟਰ ਰਹੀ ਹੈ, ਇਸ ਦਾ ਪਰਫਾਰਮੇਨਸ ਕਮਾਲ ਦਾ ਰਿਹਾ ਹੈ। ਹਾਲਾਂਕਿ ਹੁਣ ਇਸ ਗੱਲ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਟੀ. ਵੀ. ਐੱਸ N“orq SXR ਦੀ ਪਰਫਾਰਮੇਨਸ ਉਸ ਤੋਂ ਥੋੜ੍ਹਾ ਚੰਗੀ ਹੀ ਹੈ।