ਟਰੰਪ-ਕਿਮ ਜੋਗ ਦੀ ਮੁਲਾਕਾਤ ਰੱਦ ਹੋਣ ''ਤੇ ਵਧੀ ਇਸ ਸਿੱਕੇ ਦੀ ਮੰਗ

05/26/2018 9:15:10 PM

ਵਾਸ਼ਿੰਗਟਨ — ਡੋਨਾਲਡ ਟਰੰਪ ਅਤੇ ਕਿਮ ਜੋਂਗ ਓਨ ਦੀ ਮੁਲਾਕਾਤ ਰੱਦ ਹੋ ਚੁੱਕੀ ਹੈ, ਪਰ ਕੀ ਇਸ ਘਟਨਾ ਨੂੰ ਯਾਦਗਾਰ ਬਣਾਉਣ ਲਈ ਸਮਾਰਕ ਸਿੱਕੇ ਜਾਰੀ ਕੀਤੇ ਜਾਣ ਵਾਲੇ ਸਨ। ਲੋਕਾਂ 'ਚ ਦੁਵਿਧਾ ਇਸ ਗੱਲ ਨੂੰ ਲੈ ਕੇ ਹੈ ਕਿ 2 ਤਰ੍ਹਾਂ ਦੇ ਸਿੱਕਿਆਂ ਦੀ ਚਰਚਾ ਹੈ। ਲੋਕਾਂ ਦੇ ਖਿੱਝ ਦਾ ਕੇਂਦਰ ਉਹ ਸਿੱਕਾ ਹੈ, ਜਿਸ ਨੂੰ ਵ੍ਹਾਈਟ ਹਾਊਸ ਕਮਿਊਨਿਕੇਸ਼ਨ ਏਜੰਸੀ ਨੇ ਜਾਰੀ ਕੀਤਾ ਹੈ। ਇਸ 'ਚ ਟਰੰਪ ਅਤੇ ਕਿਮ ਜੋਂਗ ਓਨ ਦੀ ਗੱਲਬਾਤ ਨੂੰ ਦਰਸ਼ਾਇਆ ਗਿਆ ਹੈ। ਇਸ ਤਰ੍ਹਾਂ ਦਾ ਸਿੱਕਾ ਆਮ ਤੌਰ 'ਤੇ ਵਿਦੇਸ਼ੀ ਮਹਿਮਾਨਾਂ ਅਤੇ ਡਿਪਲੋਮੈਟਾਂ ਨੂੰ ਭੇਂਟ ਕੀਤਾ ਜਾਂਦਾ ਹੈ।
ਟਰੰਪ, ਕਿਮ ਜੋਂਗ ਅਤੇ ਦੱਖਣੀ ਕੋਰੀਆਈ ਰਾਸ਼ਟਰਪਤੀ ਮੂਨ ਜੇ ਇਨ ਦੇ ਨਾਲ ਇਕ ਦੂਜਾ ਸਿੱਕਾ ਵੀ ਵ੍ਹਾਈਟ ਹਾਊਸ ਗਿਫਟ ਸ਼ਾਪ ਵੈੱਬਸਾਈਟ 'ਤੇ ਉਪਲੱਬਧ ਹੈ। ਇਸ ਦੀ ਪ੍ਰਸਿੱਧੀ ਵਧਦੀ ਜਾ ਰਹੀ ਹੈ, ਮੰਗ ਇੰਨੀ ਹੈ ਕਿ ਕਈ ਖਰੀਦਦਾਰਾਂ ਦੇ ਨਾਲ ਇਕ ਲਾਗ ਇਨ ਕਰਨ 'ਤੇ ਗਿਫਟ ਸ਼ਾਪ ਦੀ ਵੈੱਬਸਾਈਟ ਕ੍ਰੈਸ਼ ਹੋ ਗਈ ਹੈ। ਸ਼ੁਰੂ 'ਚ ਸਿੱਕਿਆਂ ਦਾ ਮੁੱਲ 1692 ਰੁਪਏ ਰੱਖਿਆ ਗਿਆ ਸੀ ਪਰ ਬਾਅਦ 'ਚ ਇਸ 'ਤੇ ਰਿਆਇਤ ਦੇ ਕੇ ਇਸ ਨੂੰ 1352 ਰੁਪਏ ਕਰ ਦਿੱਤਾ ਗਿਆ। ਵੀਰਵਾਰ ਤੋਂ ਗਿਫਟ ਸ਼ਾਪ ਦੀ ਵੈੱਬਸਾਈਟ 'ਤੇ ਸ਼ਿਖਰ ਸੰਮੇਲਨ ਨਾ ਹੋਣ 'ਤੇ ਪੈਸੇ ਵਾਪਸੀ ਦੀ ਪੇਸ਼ਕਸ਼ ਵੀ ਕੀਤੀ ਗਈ ਹੈ। ਪਰ ਹੁਣ ਵੈੱਬਸਾਈਟ ਲਿੱਖ ਰਿਹਾ ਹੈ ਕਿ, 'ਜ਼ਿਆਦਾਤਰ ਸਮਰਥਕ ਇਹ ਗੱਲਬਾਤ ਨਾ ਹੋਣ ਦੇ ਬਾਵਜੂਦ ਇਸ ਸਿੱਕੇ ਨੂੰ ਆਪਣੇ ਕੋਲ ਰੱਖਣਾ ਚਾਹੁੰਦੇ ਹਨ।'
ਜਾਣਕਾਰੀ ਮੁਤਾਬਕ ਗਿਫਟ ਸ਼ਾਪ ਦੇ ਸਿੱਕੇ ਕਰੀਬ 1.22 ਲੱਖ ਕਰੀਬ 'ਚ ਵਿੱਕ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਅਜਿਹੇ ਹੀ ਸਿੱਕੇ 1800 ਦੇ ਦਹਾਕੇ 'ਚ ਬਣਾਏ ਗਏ ਸਨ, ਜਿਨ੍ਹਾਂ ਦਾ ਅੱਜ ਮੁੱਲ ਬਹੁਤ ਜ਼ਿਆਦਾ ਹੈ। ਟਰੰਪ ਜਾਂ ਉਨ੍ਹਾਂ ਦੀ ਟੀਮ ਨੇ ਗਿਫਟ ਸ਼ਾਪ ਤੋਂ ਇਨ੍ਹਾਂ ਸਿੱਕਿਆਂ ਨੂੰ ਬਣਾਉਣ ਦੀ ਅਪੀਲ ਨਹੀਂ ਕੀਤੀ ਸੀ, ਫਿਰ ਵੀ ਲੋਕਾਂ ਨੂੰ ਇਸੇ ਕਾਰਨ ਟਰੰਪ ਦੀ ਆਨਲਾਈਨ ਨਿੰਦਾ ਕਰਨ ਦਾ ਮੌਕਾ ਮਿਲ ਗਿਆ। ਪੇਂਟਾਗਨ ਦੇ ਸਾਬਕਾ ਬੁਲਾਰੇ ਐਡਮ ਬਲਿਕਸਟੇਨ ਨੇ ਲਿੱਖਿਆ, 'ਕੀ ਇਨ੍ਹਾਂ ਸਿੱਕਿਆਂ ਨੇ ਵਰਤਮਾਨ ਸਥਿਤੀ 'ਚ ਜੇਤੂ ਬਣਨ 'ਚ ਮਦਦ ਕਰੇਗਾ। ਇਕ ਸ਼ੋਸਲ ਮੀਡੀਆ ਯੂਜ਼ਰ ਨੇ ਲਿਖਿਆ ਹੈ ਕਿ ਇਹ ਸਿੱਕੇ ਟਰੰਪ ਨੂੰ ਆਪਣਾ ਵਪਾਰ ਬਿਜਨੈੱਸ ਸਮਰਾਜ ਨੂੰ ਵਧਾਉਣ ਦਾ ਇਕ ਹੋਰ ਤਰੀਕਾ ਹੋ ਸਕਦਾ ਹੈ।