ਟਰੰਪ ਵੱਲੋਂ ਵਾਹਨਾਂ, ਪੁਰਜ਼ਿਆਂ ਦੀ ਦਰਾਮਦ ''ਤੇ ਜਾਂਚ ਦੇ ਨਿਰਦੇਸ਼

05/25/2018 2:07:36 AM

ਵਾਸ਼ਿੰਗਟਨ-ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ ਟਰੱਕਾਂ ਸਮੇਤ ਵਾਹਨਾਂ ਤੇ ਪੁਰਜ਼ਿਆਂ ਦੀ ਦਰਾਮਦ ਦੀ ਜਾਂਚ ਕਰਨ ਦਾ ਨਿਰਦੇਸ਼ ਦਿੱਤਾ ਤਾਂ ਕਿ ਇਹ ਤੈਅ ਕੀਤਾ ਜਾ ਸਕੇ ਕਿ ਇਨ੍ਹਾਂ ਦਾ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ 'ਤੇ ਕਿੰਨਾ ਅਸਰ ਪੈਂਦਾ ਹੈ। ਟਰੰਪ ਦੇ ਫ਼ੈਸਲੇ ਨੂੰ ਵਿਦੇਸ਼ਾਂ 'ਚ ਬਣੇ ਵਾਹਨਾਂ 'ਤੇ ਨਵੀਂ ਡਿਊਟੀ ਲਾਉਣ ਦੇ ਕਦਮ ਦੇ ਤੌਰ 'ਤੇ ਵੇਖਿਆ ਜਾ ਰਿਹਾ ਹੈ।     


ਟਰੰਪ ਨੇ ਅਮਰੀਕਾ ਦੇ ਵਣਜ ਮੰਤਰੀ ਵਿਲਬਰ ਰਾਸ ਨੂੰ ਵਪਾਰ ਵਿਸਥਾਰ ਕਾਨੂੰਨ ਦੀ ਧਾਰਾ 232 ਤਹਿਤ ਜਾਂਚ ਸ਼ੁਰੂ ਕਰਨ 'ਤੇ ਵਿਚਾਰ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਕਿ ਇਹ ਪਤਾ ਲਾਇਆ ਜਾ ਸਕੇ ਕਿ ਦਰਾਮਦ ਕਾਰਾਂ 'ਤੇ ਡਿਊਟੀ ਜਾਂ ਹੋਰ ਪਾਬੰਦੀ ਲਾਉਣ ਦੀ ਲੋੜ ਹੈ ਜਾਂ ਨਹੀਂ।  ਅਮਰੀਕੀ ਰਾਸ਼ਟਰਪਤੀ ਨੇ ਮਾਰਚ 'ਚ ਇਸਪਾਤ 'ਤੇ 25 ਫ਼ੀਸਦੀ ਅਤੇ ਐਲੂਮੀਨੀਅਮ 'ਤੇ 10 ਫ਼ੀਸਦੀ ਦੀ ਡਿਊਟੀ ਲਾਉਣ ਵੇਲੇ ਵੀ ਇਹੀ ਕਾਨੂੰਨੀ ਸਪੱਸ਼ਟੀਕਰਨ ਦਿੱਤਾ ਸੀ।