ਬੱਸ ਪਲਟਣ ਕਾਰਨ ਤਿੰਨ ਲੋਕਾਂ ਦੀ ਮੌਤ, 25 ਜ਼ਖਮੀ

05/26/2018 11:41:19 PM

ਕੋਇੰਬਟੂਰ— ਤਾਮਿਲਨਾਡੂ 'ਚ ਨੀਲਗਿਰੀ ਜ਼ਿਲੇ ਨੇੜੇ ਗੁਦਾਲੂਰ 'ਚ ਇਕ ਬੱਸ ਪਲਟ ਜਾਣ ਕਾਰਨ ਉਸ 'ਚ ਸਵਾਰ ਤਿੰਨ ਲੋਕਾਂ ਦੀ ਮੌਤ ਹੋ ਗਈ ਤੇ 25 ਹੋਰ ਜ਼ਖਮੀ ਹੋ ਗਏ।
ਪੁਲਸ ਨੇ ਦੱਸਿਆ ਕਿ ਇਹ ਬੱਸ ਉਦਾਗਮੰਡਲਮ ਤੋਂ ਬੈਂਗਲੁਰੂ ਜਾ ਰਹੀ ਸੀ। ਦੇਰ ਸ਼ਾਮ ਚਾਲਕ ਨੇ ਥਾਵਲਾਮਲਈ ਨੇੜੇ ਗੱਡੀ ਦਾ ਕੰਟਰੋਲ ਗੁਆ ਦਿੱਤਾ। ਉਨ੍ਹਾਂ ਦੱਸਿਆ ਕਿ ਤਿੰਨ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ ਜ਼ਖਮੀਆਂ ਨੂੰ ਗੁਦਾਲੂਰ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।