ਵਿਆਹ ਤੋਂ ਦੁਖੀ ਪਾਇਲਟ ਨੇ ਸਮੁੰਦਰ ''ਚ ਡੁਬੋ ਦਿੱਤਾ ਸੀ MH-370 ਜਹਾਜ਼ ਨੂੰ

05/23/2018 9:49:16 PM

ਕੁਆਲਲੰਪੁਰ — ਮਾਰਚ 2014 'ਚ ਮਲੇਸ਼ੀਅਨ ਏਅਰਲਾਇੰਸ ਦੀ ਫਲਾਈਟ ਐੱਮ. ਐੱਚ-370 ਜਦੋਂ ਕੁਆਲਲੰਪੁਰ ਤੋਂ ਚੀਨ ਦੀ ਰਾਜਧਾਨੀ ਬੀਜ਼ਿੰਗ ਦੇ ਰਸਤੇ 'ਚ ਸੀ ਤਾਂ ਉਹ ਗਾਇਬ ਹੋ ਗਈ ਸੀ। ਅੱਜ ਤੱਕ ਇਸ ਫਲਾਈਟ ਦੇ ਨਾਲ ਕੀ ਹੋਇਆ ਕੋਈ ਨਹੀਂ ਜਾਣਦਾ। ਹੁਣ ਅਮਰੀਕੀ ਅਖਬਾਰ ਵਾਸ਼ਿੰਗਟਨ ਪੋਸਟ ਵੱਲੋਂ ਦਿੱਤੀ ਗਈ ਜਾਣਕਾਰੀ 'ਤੇ ਜੇਕਰ ਵਿਸ਼ਵਾਸ ਕਰੀਏ ਤਾਂ ਫਲਾਈਟ ਦੇ ਪਾਇਲਟ ਨੇ ਇਸ ਫਲਾਈਟ ਨੂੰ ਮਹਾਸਾਗਰ 'ਚ ਡੁਬਾ ਦਿੱਤਾ ਸੀ। ਅਖਬਾਰ ਦੀ ਇਸ ਨਵੀਂ ਥਿਊਰੀ ਤੋਂ ਬਾਅਦ ਇਕ ਵਾਰ ਫਿਰ ਤੋਂ ਇਸ ਗਾਇਬ ਫਲੀਟ ਦੇ ਬਾਰੇ 'ਚ ਗੱਲਾਂ ਸ਼ੁਰੂ ਹੋ ਗਈਆਂ ਹਨ।


ਵਾਸ਼ਿੰਗਟਨ ਪੋਸਟ ਮੁਤਾਬਕ ਫਲਾਈਟ ਦੇ ਪਾਇਲਟ ਕੈਪਟਨ ਜ਼ਹੀਰ ਅਹਿਮਦ ਸ਼ਾਹ ਆਪਣੇ ਵਿਆਹ ਤੋਂ ਖੁਸ ਨਹੀਂ ਸੀ ਜਾਂ ਫਿਰ ਉਸ ਨੂੰ ਕੋਈ ਹੋਰ ਸਮੱਸਿਆ ਸੀ, ਜਿਸ ਕਾਰਨ ਉਹ ਹਰ ਸਮੇਂ ਦੁਖੀ ਰਹਿੰਦਾ ਸੀ। ਅਖਬਾਰ ਮੁਤਾਬਕ ਉਹ ਇਸ ਫਲਾਈਟ 'ਚ ਇਕੱਲਾ ਅਜਿਹਾ ਵਿਅਕਤੀ ਸੀ ਜੋ ਜਾਗਦਾ ਪਿਆ ਸੀ ਜਦਕਿ ਪੂਰੀ ਫਲਾਈਟ ਦੇ ਯਾਤਰੀਆਂ ਨੂੰ ਹੋਸ਼ ਹੀ ਨਹੀਂ ਸੀ।


ਪਾਇਲਟ ਨੇ ਪਹਿਲਾਂ ਤਾਂ ਫਲਾਈਟ ਦਾ ਸੰਪਰਕ ਖਤਮ ਕੀਤਾ ਅਤੇ ਫਿਰ ਆਪਣੇ ਗ੍ਰਹਿ ਨਗਰ ਤੋਂ ਰਵਾਨਾ ਹੁੰਦੇ ਸਮੇਂ ਉਸ ਨੇ ਫਲਾਈਟ ਹਿੰਦਾ ਮਹਾਸਾਗਰ 'ਚ ਡੁਬਾ ਦਿੱਤੀ। ਮਾਹਿਰਾਂ ਵੱਲੋਂ ਦੱਸੀ ਗਈ ਥਿਊਰੀ 'ਤੇ ਇਕ ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਜਹਾਜ਼ 'ਚ ਸਵਾਰ ਸਾਰੇ 200 ਯਾਤਰੀ, ਜਹਾਜ਼ ਦਾ ਪਾਇਲਟ, ਕੋ-ਪਾਇਲਟ ਅਤੇ ਕ੍ਰਿਊ ਦੇ ਬਾਕੀ ਮੈਂਬਰ ਹੋਸ਼ 'ਚ ਨਹੀਂ ਸਨ ਕਿਉਂਕਿ ਜਹਾਜ਼ ਕੰਟਰੋਲ ਤੋਂ ਬਾਹਰ ਚੁੱਕਿਆ ਸੀ ਅਤੇ ਇਸ ਦਾ ਫਿਊਲ (ਤੇਲ) ਵੀ ਖਤਮ ਹੋ ਗਿਆ ਸੀ। ਇਸ ਤੋਂ ਬਾਅਦ ਉਹ ਸਮੁੰਦਰ 'ਚ ਡੁਬ ਗਿਆ। ਜਾਂਚ ਅਧਿਕਾਰੀਆਂ ਨੇ ਇਸ ਨੂੰ ਸਿਰਫ ਹਾਦਸਾ ਦੇ ਨਾਂ ਦਿੱਤਾ ਹੈ।