ਇਨ੍ਹਾਂ 3 ਰਾਸ਼ੀਆਂ ਦੇ ਲੋਕ ਹੁੰਦੇ ਹਨ ਬਹੁਤ ਹੀ ਘਮੰਡੀ

05/26/2018 11:33:06 AM

ਨਵੀਂ ਦਿੱਲੀ— ਜੋਤਿਸ਼ ਸ਼ਾਸਤਰ ਮੁਤਾਬਕ ਹਰ ਰਾਸ਼ੀ ਦੇ ਵਿਅਕਤੀ 'ਚ ਕੁਝ ਚੰਗੀਆਂ ਅਤੇ ਮਾੜੀਆਂ ਗੱਲਾਂ ਹੁੰਦੀਆਂ ਹਨ। ਸਾਡੇ ਸਾਰਿਆਂ 'ਚ ਨਕਾਰਾਤਮਕ ਅਤੇ ਸਾਕਾਰਾਤਮਕ ਆਦਤਾਂ ਤੇ ਭਾਵ ਹੁੰਦੇ ਹਨ ਪਰ ਜੋਤਿਸ਼ ਮੁਤਾਬਕ ਸਾਡੀਆਂ ਕੁਝ ਆਦਤਾਂ ਅਜਿਹੀਆਂ ਹੁੰਦੀਆਂ ਹਨ ਜੋ ਸਾਨੂੰ ਅਤੀਤ ਨਾਲ ਬੰਨ ਕੇ ਰੱਖਦੀਆਂ ਹਨ ਅਤੇ ਅੱਗੇ ਨਹੀਂ ਵਧਣ ਦਿੰਦੀਆਂ। ਇਹ ਆਦਤਾਂ ਤੁਹਾਨੂੰ ਖੁਦ ਨਾਲੋਂ ਕੁਝ ਜ਼ਿਆਦਾ ਹੀ ਪਿਆਰ ਕਰਨ 'ਤੇ ਮਜ਼ਬੂਰ ਕਰ ਦਿੰਦੇ ਹਨ ਜਿਸ ਨੂੰ ਆਤਮ ਕਾਮੀ ਕਿਹਾ ਜਾਂਦਾ ਹੈ ਪਰ ਕੁਝ ਅਜਿਹੇ ਲੋਕ ਵੀ ਹੁੰਦੇ ਹਨ ਜਿਨ੍ਹਾਂ ਨੂੰ ਖੁਦ 'ਤੇ ਜ਼ਰੂਰਤ ਤੋਂ ਜ਼ਿਆਦਾ ਹੀ ਮਾਣ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਉਨ੍ਹਾਂ ਰਾਸ਼ੀਆਂ ਦੇ ਲੋਕਾਂ ਬਾਰੇ ਦੱਸਣ ਜਾ ਰਹੇ ਹਾਂ ਜੋ ਬਹੁਤ ਹੀ ਘਮੰਡੀ ਹੁੰਦੇ ਹਨ ਆਓ ਜਾਣਦੇ ਹਾਂ ਇਨ੍ਹਾਂ ਲੋਕਾਂ ਬਾਰੇ...
1. ਮੇਖ ਰਾਸ਼ੀ ਵਾਲੇ
ਮੇਖ ਰਾਸ਼ੀ ਦੇ ਵਿਅਕਤੀ ਬਹੁਤ ਹੀ ਘਮੰਡੀ ਹੁੰਦੇ ਹਨ। ਦੁਨੀਆ 'ਚ ਆਪਣੀ ਪਹਿਚਾਨ ਬਣਾਉਣ ਲਈ ਇਹ ਪਾਗਲ ਹੁੰਦੇ ਹਨ ਕਈ ਵਾਰ ਤਾਂ ਇਹ ਆਪਣੇ ਆਪ 'ਚ ਇੰਨੇ ਗੁਆਚ ਜਾਂਦੇ ਹਨ ਕਿ ਕੁਝ ਸਮੇਂ ਬਾਅਦ ਦੂਜੇ ਲੋਕ ਇਨ੍ਹਾਂ ਦੀਆਂ ਗੱਲਾਂ ਅਤੇ ਵਿਚਾਰਾਂ ਨੂੰ ਮਹੱਤਵ ਦੇਣਾ ਬੰਦ ਕਰ ਦਿੰਦੇ ਹਨ। ਇਨ੍ਹਾਂ 'ਚ ਹਮਦਰਦੀ ਦੀ ਭਾਵਨਾ ਬਿਲਕੁਲ ਵੀ ਨਹੀਂ ਹੁੰਦੀ ਪਰ ਫਿਰ ਵੀ ਇਨ੍ਹਾਂ ਨੂੰ ਦੂਜਿਆਂ ਦਾ ਖਿਆਲ ਰੱਖਣਾ ਚੰਗਾ ਲੱਗਦਾ ਹੈ।
2. ਸਿੰਘ ਰਾਸ਼ੀ ਦੇ ਲੋਕ
ਇਸ ਰਾਸ਼ੀ ਦੇ ਲੋਕਾਂ ਦਾ ਸਵਾਮੀ ਸੂਰਯ ਹੁੰਦਾ ਹੈ ਅਤੇ ਇਨ੍ਹਾਂ ਨੂੰ ਆਕਰਸ਼ਨ ਦਾ ਕੇਂਦਰ ਬਣਨਾ ਚੰਗਾ ਲੱਗਦਾ ਹੈ। ਇਨ੍ਹਾਂ ਨੂੰ ਸਾਰਿਆਂ ਦੇ ਅੱਗੇ ਖੜ੍ਹੇ ਹੋ ਕੇ ਆਪਣੀਆਂ ਖੂਬੀਆਂ ਦਾ ਗੁਣਗਾਨ ਕਰਨਾ ਚੰਗਾ ਲੱਗਦਾ ਹੈ। ਉਂਥੇ ਹੀ ਜਦੋਂ ਕੁਝ ਇਨ੍ਹਾਂ ਦੇ ਮੁਤਾਬਕ ਨਹੀਂ ਹੁੰਦਾ ਤਾਂ ਇਹ ਤੁਰੰਤ ਆਪਣੇ ਇਮੋਸ਼ਨਸ ਬਦਲ ਲੈਂਦੇ ਹਨ। ਗੁੱਸੇ 'ਚ ਇਹ ਵਿਨਾਸ਼ਕਾਰੀ ਵੀ ਹੋ ਸਕਦੇ ਹਨ। ਇਹ ਜ਼ਿੰਦਗੀ 'ਚ ਆਉਣ ਵਾਲੇ ਕਿਸੇ ਵੀ ਛੋਟੇ ਬਦਲਾਅ ਨਾਲ ਨਿਪਟਣ ਲਈ ਮਜ਼ਬੂਤੀ ਨਾਲ ਖੜ੍ਹੇ ਰਹਿੰਦੇ ਹਨ।
3. ਮਕਰ ਰਾਸ਼ੀ ਦੇ ਲੋਕ
ਮਕਰ ਰਾਸ਼ੀ ਦੇ ਲੋਕ ਮਤਲੱਬੀ ਹੋਣ ਦੇ ਨਾਲ-ਨਾਲ ਦੂਜਿਆਂ ਦੀਆਂ ਨਜ਼ਰਾਂ 'ਚ ਆਪਣੀ ਤਸਵੀਰ ਨੂੰ ਲੈ ਕੇ ਬਹੁਤ ਜ਼ਿਆਦਾ ਸੰਵੇਦਨਸ਼ੀਲ ਵੀ ਹੁੰਦੇ ਹਨ। ਇਹ ਹਮੇਸ਼ਾ ਚੰਗੇ ਦਿੱਖਣ ਦੀ ਕੋਸ਼ਿਸ਼ ਕਰਦੇ ਹਨ। ਇਨ੍ਹਾਂ ਨੂੰ ਉਚੀ ਥਾਂ ਪਸੰਦ ਹੁੰਦੀ ਹੈ। ਜਿੱਥੋ ਇਨ੍ਹਾਂ ਨੂੰ ਸਭ ਲੋਕ ਥੱਲੇ ਅਤੇ ਛੋਟੇ ਦਿੱਖਣ। ਆਪਣੀ ਜ਼ਿੰਦਗੀ 'ਚ ਇਨ੍ਹਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਇਨ੍ਹਾਂ 'ਚ ਅਸੁਰੱਖਿਆ ਦੀ ਭਾਵਨਾ ਵੀ ਰਹਿੰਦੀ ਹੈ। ਜਿਸ ਕਾਰਨ ਇਹ ਬਹੁਤ ਹੀ ਘਮੰਡੀ ਹੁੰਦੇ ਹਨ।