100 ਗੇਂਦਾਂ ਦੇ ਟੂਰਨਾਮੈਂਟ ''ਚ ਖੇਡ ਸਕਦੇ ਨੇ ਭਾਰਤੀ ਧਾਕੜ

05/26/2018 3:06:12 AM

ਨਵੀਂ ਦਿੱਲੀ—ਵਿਰਾਟ ਕੋਹਲੀ, ਮਹਿੰਦਰ ਸਿੰਘ ਧੋਨੀ, ਰੋਹਿਤ ਸ਼ਰਮਾ ਵਰਗੇ ਭਾਰਤੀ ਕ੍ਰਿਕਟ ਦੇ ਵੱਡੇ ਚਿਹਰੇ ਕਦੇ ਵੀ ਦੁਨੀਆ ਦੀਆਂ ਪੇਸ਼ੇਵਰ ਲੀਗਜ਼ 'ਚ ਖੇਡਣ ਨਹੀਂ ਉਤਰੇ ਹਨ ਪਰ ਉਮੀਦ ਹੈ ਕਿ ਇੰਗਲੈਂਡ 'ਚ 2020 ਵਿਚ ਸ਼ੁਰੂ ਹੋਣ ਵਾਲੇ 100 ਗੇਂਦਾਂ ਦੇ ਟੂਰਨਾਮੈਂਟ 'ਚ ਇਹ ਧਾਕੜ ਆਪਣਾ ਡੈਬਿਊ ਕਰ ਸਕਣਗੇ।
ਦੁਨੀਆ ਦੇ ਸਭ ਤੋਂ ਅਮੀਰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਅਜੇ ਆਪਣੇ ਕ੍ਰਿਕਟਰਾਂ ਨੂੰ ਵਿਦੇਸ਼ੀ ਪੇਸ਼ੇਵਰ ਲੀਗਜ਼ 'ਚ ਖੇਡਣ ਦੀ ਮਨਜ਼ੂਰੀ ਨਹੀਂ ਦਿੱਤੀ ਹੈ  ਅਤੇ  ਭਾਰਤੀ ਕ੍ਰਿਕਟਰ ਹੁਣ ਤਕ ਘਰੇਲੂ ਆਈ. ਪੀ. ਐੱਲ. ਟੀ-20 ਲੀਗ ਤਕ ਹੀ ਸੀਮਤ ਰਹੇ ਹਨ।  ਹਾਲਾਂਕਿ ਉਮੀਦ ਕੀਤੀ ਜਾ ਰਹੀ ਹੈ ਕਿ ਸਾਲ 2020 'ਚ ਇੰਗਲੈਂਡ ਵਿਚ 120 ਦੀ ਬਜਾਏ 100 ਗੇਂਦਾਂ ਦਾ ਟੂਰਨਾਮੈਂਟ ਸ਼ੁਰੂ ਹੋਣ ਜਾ ਰਿਹਾ ਹੈ, ਜਿਸ 'ਚ ਭਾਰਤੀ ਕ੍ਰਿਕਟਰਾਂ ਨੂੰ ਮਨਜ਼ੂਰੀ ਦਿੱਤੀ ਜਾਵੇਗੀ।