ਪੈਟਰੋਲ ਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਦੇ ਮਾਮਲੇ ''ਚ ਕੇਂਦਰ ਸਰਕਾਰ ਦਾ ਫੂਕਿਆ ਪੁਤਲਾ

05/26/2018 12:43:33 AM

ਮਾਹਿਲਪੁਰ, (ਮੁੱਗੋਵਾਲ, ਜਸਵੀਰ, ਜ. ਬ.)- ਕੇਂਦਰ ਸਰਕਾਰ ਵੱਲੋਂ ਪੈਟਰੋਲ ਤੇ ਡੀਜ਼ਲ ਦੀਆਂ ਵਧਾਈਆਂ ਜਾ ਰਹੀਆਂ ਕੀਮਤਾਂ ਦੇ ਵਿਰੋਧ ਵਿਚ ਅੱਜ ਮਾਹਿਲਪੁਰ ਵਿਕਾਸ ਮੰਚ ਵੱਲੋਂ ਮੇਨ ਚੌਕ ਮਾਹਿਲਪਰ ਵਿਚ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਤੇ ਸਰਕਾਰ ਵਿਰੁੱਧ ਜਮ ਕੇ ਨਾਅਰੇਬਾਜ਼ੀ ਕੀਤੀ ਗਈ । ਇਸ ਮੌਕੇ ਮੰਚ ਦੇ ਪ੍ਰਧਾਨ ਅਸ਼ੀਸ਼ ਪ੍ਰਭਾਕਰ, ਡਾ. ਵਿਨੇ ਕੁਮਾਰ, ਨਵਦੀਪ ਜੱਸਲ, ਵਿਨੋਦ ਕੁਮਾਰ, ਹਰਸ਼ ਕੋਰਾ, ਸੋਨੂੰ, ਰੰਮੀ, ਸਾਗਰ ਬਾਲੀ, ਮੋਨੂ, ਬੰਟੀ, ਦੀਪੂ, ਤਾਰੀ, ਗੁਰਪਾਲ, ਅੰਮ੍ਰਿਤ ਚੰਦਨ ਤੇ ਮਨਜੀਤ ਸਿੰੰਘ ਆਦਿ ਹਾਜ਼ਰ ਸਨ। ਇਸ ਮੌਕੇ ਗੱਲਬਾਤ ਕਰਦਿਆਂ ਡਾ. ਵਿਨੇ ਕੁਮਾਰ ਨੇ ਕਿਹਾ ਕਿ ਜਦੋਂ ਤੋਂ ਕੇਂਦਰ ਵਿਚ ਮੋਦੀ ਸਰਕਾਰ ਹੋਂਦ ਵਿਚ ਆਈ ਹੈ, ਉਦੋਂ ਤੋਂ ਹੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਕਾਰਨ ਮਹਿੰਗਾਈ ਵੱਧ ਰਹੀ ਹੈ । ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵੱਧਣ ਨਾਲ ਰੋਜ਼ਾਨਾ ਵਰਤਣ ਵਾਲੀ ਹਰ ਚੀਜ਼ ਮਹਿੰਗੀ ਹੋ ਰਹੀ ਹੈ ।